ਵੈਨਕੂਵਰ, (ਏਕਜੋਤ ਸਿੰਘ): ਟੈਸਲਾ ਦੇ ਸੀਈਓ ਅਤੇ ਸਪੇਸਐਕਸ ਦੇ ਸੰਸਥਾਪਕ ਐਲਨ ਮਸਕ ਨੇ ਇੱਕ ਨਵੇਂ ਸੋਸ਼ਲ ਮੀਡੀਆ ਪੋਸਟ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ”ਅਸਹਿਨਸ਼ੀਲ ਔਜ਼ਾਰ” ਕਰਾਰ ਦਿੱਤਾ ਹੈ। ਬੁੱਧਵਾਰ ਨੂੰ ”ਐਕਸ” ਪਲੇਟਫਾਰਮ ‘ਤੇ ਜਾਰੀ ਕੀਤੇ ਗਏ ਪੋਸਟ ਵਿੱਚ ਮਸਕ ਨੇ ਟਰੂਡੋ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ”ਉਹ ਹੋਰ ਜ਼ਿਆਦਾ ਸਮੇਂ ਲਈ ਸੱਤਾ ਵਿੱਚ ਨਹੀਂ ਰਹਿਣਗੇ।”
ਮਸਕ ਨੇ ਇਹ ਟਿੱਪਣੀ ਟਰੂਡੋ ਦੀ ਇੱਕ ਵੀਡੀਓ ‘ਤੇ ਕੀਤੀ, ਜਿਸ ਵਿੱਚ ਪ੍ਰਧਾਨ ਮੰਤਰੀ ਨੇ ਅਮਰੀਕਾ ਦੀ ਵਾਈਸ ਪ੍ਰੇਜ਼ੀਡੈਂਟ ਕਮਲਾ ਹੈਰਿਸ ਦੀ ਚੋਣ ਹਾਰ ਨੂੰ ਔਰਤਾਂ ਦੀ ਤਰੱਕੀ ਲਈ ਨੁਕਸਾਨਦਾਇਕ ਦੱਸਿਆ ਸੀ। ਟਰੂਡੋ ਨੇ ਕਿਹਾ, ”ਅਸੀਂ ਤਰੱਕੀ ਵੱਲ ਅੱਗੇ ਵਧਣ ਦਾ ਯਤਨ ਕਰ ਰਹੇ ਸੀ। ਫਿਰ ਵੀ, ਕੁਝ ਹਫ਼ਤੇ ਪਹਿਲਾਂ, ਅਮਰੀਕੀ ਲੋਕਾਂ ਨੇ ਦੂਜੀ ਵਾਰ ਅਮਰੀਕਾ ਦੀ ਪਹਿਲੀ ਇੱਕ ਔਰਤ ਪ੍ਰਧਾਨ ਮੰਤਰੀ ਨੂੰ ਚੁਣਨ ਤੋਂ ਇਨਕਾਰ ਕਰ ਦਿੱਤਾ।”
ਟਰੂਡੋ ਨੇ ਇੱਥੇ ਤਰੱਕੀ ਅਤੇ ਔਰਤਾਂ ਦੇ ਅਧਿਕਾਰਾਂ ਨੂੰ ਦਬਾਉਣ ਵਾਲੇ ਹਾਲਾਤਾਂ ‘ਤੇ ਗਹਿਰਾ ਦੁੱਖ ਪ੍ਰਗਟਾਇਆ ਅਤੇ ਆਪਣੇ ਆਪ ਨੂੰ ”ਨਾਰੀਵਾਦੀ” ਕਿਹਾ।
ਨਵੰਬਰ ਵਿੱਚ ਡੋਨਾਲਡ ਟਰੰਪ ਦੀ ਦੁਬਾਰਾ ਚੋਣ ਜਿੱਤ ਤੋਂ ਬਾਅਦ ਮਸਕ ਟਰੂਡੋ ‘ਤੇ ਤਿੱਖੇ ਹਮਲੇ ਕਰਦਾ ਆ ਰਿਹਾ ਹੈ। ਨਵੰਬਰ 7 ਨੂੰ ਮਸਕ ਨੇ ਕਿਹਾ ਸੀ ਕਿ ”ਉਹ ਅਗਲੀ ਚੋਣ ਵਿੱਚ ਸੱਤਾ ਤੋਂ ਹਟਾ ਦਿੱਤਾ ਜਾਵੇਗਾ।”
ਇਹ ਟਿੱਪਣੀਆਂ ਉਸ ਵੇਲੇ ਆ ਰਹੀਆਂ ਹਨ ਜਦੋਂ ਕੈਨੇਡਾ ਅਤੇ ਅਮਰੀਕਾ ਦੇ ਰਿਸ਼ਤੇ ਤਣਾਅ ਭਰੇ ਹਨ। ਡੋਨਾਲਡ ਟਰੰਪ ਨੇ ਕੈਨੇਡਾ ਤੋਂ ਆਯਾਤਾਂ ‘ਤੇ 25 ਫੀਸਦੀ ਟੈਰੀਫ਼ ਲਗਾਉਣ ਦੀ ਧਮਕੀ ਦਿੱਤੀ ਹੈ। ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਓਕਜੋਟ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੁੋਰਨੳਲਸਿਮ ੀਨਟਿੳਿਟਵਿੲ.