Saturday, April 19, 2025
13.4 C
Vancouver

ਕੈਨੇਡਾ ਵਿੱਚ ਮਜ਼ਦੂਰ ਹੱਕਾਂ ਦੀ ਸੁਰੱਖਿਆ ਲਈ ਕੇ-ਅਲਾਇੰਸ ਯੂਨੀਅਨ ਦਾ ਗਠਨ

 

ਔਟਵਾ : ਕੈਨੇਡਾ ਵਿੱਚ ਕੰਮ ਕਰਨ ਵਾਲੇ ਕਾਮਿਆਂ ਦੇ ਹੱਕਾਂ ਦੀ ਰੱਖਿਆ ਲਈ ਕੇ-ਅਲਾਇੰਸ ਨਾਮਕ ਯੂਨੀਅਨ ਦਾ ਸਥਾਪਨ ਕੀਤਾ ਗਿਆ ਹੈ। ਇਸ ਯੂਨੀਅਨ ਨੂੰ ਸ਼ਹੀਦ ਕਰਤਾਰ ਸਿੰਘ ਸਰਾਭੇ ਦੇ ਨਾਮ ਤੋਂ ਪ੍ਰੇਰਿਤ ਹੋ ਕੇ ਗਠਿਤ ਕੀਤਾ ਗਿਆ ਹੈ। ਲੰਘੇ ਹਫ਼ਤੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਇਸ ਦਾ ਅਧਿਕਾਰਿਕ ਐਲਾਨ ਕੀਤਾ ਗਿਆ।
ਕੇ-ਅਲਾਇੰਸ ਦੇ ਸੰਸਥਾਪਕ ਗਗਨ ਸਿੰਘ ਨੇ ਸਮਾਗਮ ਦੌਰਾਨ ਕਿਹਾ ਕਿ ਇਹ ਯੂਨੀਅਨ ਹਰ ਖ਼ੇਤਰ ਦੇ ਮਜ਼ਦੂਰਾਂ ਲਈ ਖੁੱਲ੍ਹੀ ਹੈ। ਉਹ ਕਹਿੰਦੇ ਹਨ, ”ਇਸ ਵਿੱਚ ਸਿਰਫ ਪੰਜਾਬੀ ਭਾਈਚਾਰਾ ਹੀ ਨਹੀਂ, ਬਲਕਿ ਕੈਨੇਡਾ ਦੇ ਵਿਭਿੰਨ ਭਾਈਚਾਰਿਆਂ ਦੇ ਮੈਂਬਰ ਵੀ ਸ਼ਾਮਲ ਹੋ ਸਕਣਗੇ।”
ਯੂਨੀਅਨ ਦੇ ਨਾਮ ਵਿੱਚ ”ਖ” ਸ਼ਬਦ ਕਰਤਾਰ ਸਿੰਘ ਸਰਾਭੇ ਦੇ ਨਾਮ ਤੋਂ ਲਿਆ ਗਿਆ ਹੈ। ਬੁਲਾਰਿਆਂ ਨੇ ਕਿਹਾ ਕਿ ਇਹ ਯੂਨੀਅਨ ਸ਼ਹੀਦ ਦੀ ਕੁਰਬਾਨੀ ਨੂੰ ਸਿਜਦਾ ਕਰਨ ਅਤੇ ਮਜ਼ਦੂਰ ਹੱਕਾਂ ਲਈ ਆਵਾਜ਼ ਬੁਲੰਦ ਕਰਨ ਦੇ ਉਦੇਸ਼ ਨਾਲ ਗਠਨ ਕੀਤੀ ਗਈ ਹੈ।
ਸ਼ਹੀਦ ਕਰਤਾਰ ਸਿੰਘ ਸਰਾਭਾ, ਜੋ 1896 ਵਿੱਚ ਲੁਧਿਆਣੇ ਦੇ ਸਰਾਭੇ ਪਿੰਡ ਵਿੱਚ ਜਨਮੇ ਸਨ, ਨੇ 19 ਸਾਲ ਦੀ ਉਮਰ ਵਿੱਚ ਗਦਰ ਲਹਿਰ ਦੇ ਮੁੱਖ ਅਗਵਾਨਾਂ ਵਿੱਚ ਸ਼ਮਾਰ ਹੋ ਕੇ ਭਾਰਤ ਦੀ ਆਜ਼ਾਦੀ ਲਈ ਆਪਣੀ ਜਾਨ ਦੀ ਬਲੀ ਦਿੱਤੀ। 1915 ਵਿੱਚ ਉਨ੍ਹਾਂ ਨੂੰ ਛੇ ਸਾਥੀਆਂ ਸਮੇਤ ਫਾਂਸੀ ਦਿੱਤੀ ਗਈ।
ਸਰਾਭੇ ਦੀ ਯਾਦ ਵਿੱਚ ਸਮਾਗਮ ਦੌਰਾਨ ”ਚੜ੍ਹਦੀ ਕਲਾ ਦਾ ਚਿੰਨ: ਸ਼ਹੀਦ ਕਰਤਾਰ ਸਿੰਘ ਸਰਾਭਾ” ਨਾਮਕ ਕਿਤਾਬਚਾ ਜਾਰੀ ਕੀਤਾ ਗਿਆ। ਇਸ ਕਿਤਾਬਚੇ ਨੂੰ ਸਰਦਾਰ ਰਾਜਵਿੰਦਰ ਸਿੰਘ ਰਾਹੀ ਨੇ ਲਿਖਿਆ ਹੈ।
ਗਗਨ ਸਿੰਘ ਨੇ ਕਿਹਾ ਕਿ ਮਜ਼ਦੂਰਾਂ ਦੇ ਹੱਕਾਂ ਨੂੰ ਬਹੁਤ ਵਾਰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਉਹ ਕਹਿੰਦੇ ਹਨ, ”ਕੈਨੇਡਾ ਵਿੱਚ ਕੰਮ ਕਰ ਰਹੇ ਕਈ ਕਾਮੇ ਆਪਣੀ ਤਨਖਾਹਾਂ ਅਤੇ ਕੰਮ ਦੇ ਘੰਟਿਆਂ ਸੰਬੰਧੀ ਬੇਨਿਯਮਤਾਵਾਂ ਦੇ ਸ਼ਿਕਾਰ ਹੁੰਦੇ ਹਨ। ਖ-ਅਲਲੳਿਨਚੲ ਇਸ ਨੂੰ ਠੀਕ ਕਰਨ ਲਈ ਕੰਮ ਕਰੇਗੀ।”
ਉਨ੍ਹਾਂ ਨੇ ਖਾਸ ਕਰ ਟਰੱਕ ਡਰਾਈਵਰਾਂ ਦੀਆਂ ਮੁਸ਼ਕਿਲਾਂ ਉੱਤੇ ਰੌਸ਼ਨੀ ਪਾਈ। ਉਹ ਕਹਿੰਦੇ ਹਨ, ”ਅਨੇਕ ਡਰਾਈਵਰਾਂ ਨੂੰ ਸਹੀ ਤਨਖਾਹਾਂ ਨਹੀਂ ਮਿਲਦੀਆਂ ਅਤੇ ਉਨ੍ਹਾਂ ਦੇ ਕੰਮ ਦੇ ਘੰਟੇ ਵੀ ਅਕਸਰ ਨਿਯਮਾਂ ਦੇ ਖਿਲਾਫ ਹੁੰਦੇ ਹਨ। ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਜਥੇਬੰਦੀ ਨੂੰ ਮਜ਼ਬੂਤ ਬਣਾਉਣ ਦੀ ਲੋੜ ਹੈ।”
ਸਮਾਗਮ ਦੌਰਾਨ ਸੜਕੀ ਹਾਦਸਿਆਂ ਬਾਰੇ ਵੀ ਚਿੰਤਾ ਜ਼ਾਹਰ ਕੀਤੀ ਗਈ। ਗਗਨ ਸਿੰਘ ਨੇ ਕਿਹਾ ਕਿ ਖ਼ਾਸਕਰ ਸਰਦੀਆਂ ਵਿੱਚ ਹੋਣ ਵਾਲੇ ਹਾਦਸਿਆਂ ਨੂੰ ਰੋਕਣ ਲਈ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਜਾਵੇਗੀ।
ਕੇ-ਅਲਾਇੰਸ ਵੱਲੋਂ ਦਸੰਬਰ ਮਹੀਨੇ ਵਿੱਚ ਅਹੁਦੇਦਾਰਾਂ ਦੀ ਚੋਣ ਕਰਨ ਦੀ ਯੋਜਨਾ ਹੈ। ਗਗਨ ਸਿੰਘ ਨੇ ਦੱਸਿਆ ਕਿ ਇਸ ਸਮੇਂ ਯੂਨੀਅਨ ਦੇ 150 ਮੈਂਬਰ ਬਣ ਚੁੱਕੇ ਹਨ ਅਤੇ ਇਹ ਗਿਣਤੀ ਲਗਾਤਾਰ ਵੱਧ ਰਹੀ ਹੈ।
ਸਮਾਗਮ ਵਿੱਚ ਕਈ ਪ੍ਰਸਿੱਧ ਹਸਤੀਆਂ ਨੇ ਹਾਜ਼ਰੀ ਭਰੀ। ਬੀਸੀ ਕੰਟੇਨਰ ਟਰੱਕਿੰਗ ਦੇ ਪਹਿਲੇ ਕਮਿਸ਼ਨਰ ਐਂਡੀ ਸਮਿਥ, ਸਰੀ ਤੋਂ ਵਿਧਾਇਕ ਅਤੇ ਮੰਤਰੀ ਗੈਰੀ ਬੈਗ, ਮਾਈਨਿੰਗ ਮੰਤਰੀ ਜਗਰੂਪ ਬਰਾੜ, ਐਮਐਲਏ ਜੱਸੀ ਸੁੰਨੜ, ਅਤੇ ਸਰੀ ਨਿਊਟਨ ਤੋਂ ਐਮਪੀ ਸੁਖ ਧਾਲੀਵਾਲ ਸਮਾਗਮ ਦੇ ਪ੍ਰਮੁੱਖ ਮਹਿਮਾਨ ਸਨ।
ਕੇ-ਅਲਾਇੰਸ ਮਜ਼ਦੂਰਾਂ ਦੇ ਹੱਕਾਂ ਨੂੰ ਸੁਰੱਖਿਅਤ ਕਰਨ, ਉਨ੍ਹਾਂ ਦੀ ਜੰਿਦਗੀ ਸਵਾਰਨ ਅਤੇ ਕਰਤਾਰ ਸਿੰਘ ਸਰਾਭੇ ਦੀ ਕੁਰਬਾਨੀ ਨੂੰ ਯਾਦ ਕਰਨ ਦਾ ਅਹਿਦ ਲੈ ਕੇ ਆਪਣੀ ਮੰਜਲਿ ਵੱਲ ਬੱਧ ਰਹੀ ਹੈ।