ਸਰੀ (ਏਕਜੋਤ ਸਿੰਘ): ਕੈਨੇਡਾ ਦੇ ਕਈ ਪ੍ਰਮੁੱਖ ਨਿਊਜ਼ ਅਦਾਰਿਆਂ ਨੇ ਚੈਟ ਜੀ.ਪੀ.ਟੀ. ਦੇ ਡਿਵੈਲਪਰ ਓਪਨ ਏ.ਆਈ. ਦੇ ਖ਼ਿਲਾਫ਼ ਕਾਪੀਰਾਈਟ ਉਲੰਘਣਾ ਦੇ ਦੋਸ਼ ਲਗਾਉਂਦੇ ਹੋਏ ਓਨਟੇਰੀਓ ਸੁਪੀਰੀਅਰ ਕੋਰਟ ਆਫ਼ ਜਸਟਿਸ ਵਿੱਚ ਮੁਕੱਦਮਾ ਦਾਇਰ ਕੀਤਾ ਹੈ। ਮੁਕੱਦਮੇ ਵਿਚ ਸ਼ਾਮਲ ਅਦਾਰਿਆਂ ਵਿੱਚ ਸੀਬੀਸੀ/ਰੇਡੀਓ-ਕੈਨੇਡਾ, ਪੋਸਟਮੀਡੀਆ, ਮੈਟਰੋਲੈਂਡ, ਟੋਰਾਂਟੋ ਸਟਾਰ, ਦ ਗਲੋਬ ਐਂਡ ਮੇਲ ਅਤੇ ਦ ਕੈਨੇਡੀਅਨ ਪ੍ਰੈਸ ਵਰਗੇ ਮਸ਼ਹੂਰ ਨਿਊਜ਼ ਪ੍ਰਕਾਸ਼ਕ ਸ਼ਾਮਲ ਹਨ।
ਨਿਊਜ਼ ਅਦਾਰਿਆਂ ਨੇ ਇੱਕ ਸਾਂਝੇ ਬਿਆਨ ਵਿੱਚ ਦੱਸਿਆ ਕਿ ਓਪਨ ਏ.ਆਈ. ਕੈਨੇਡੀਅਨ ਮੀਡੀਆ ਤੋਂ ਵੱਡੀ ਮਾਤਰਾ ਵਿੱਚ ਸਮੱਗਰੀ ਬਗੈਰ ਇਜਾਜ਼ਤ ਚੁੱਕ ਕੇ ਉਸ ਨੂੰ ਵਰਤਦਾ ਹੈ, ਜੋ ਸਪੱਸ਼ਟ ਤੌਰ ‘ਤੇ ਕਾਪੀਰਾਈਟ ਨਿਯਮਾਂ ਦੀ ਉਲੰਘਣਾ ਹੈ। ਬਿਆਨ ਮੁਤਾਬਕ, ਓਪਨ ਏ.ਆਈ. ਨਿਊਜ਼ ਸਮੱਗਰੀ ਤੋਂ ਲਾਭ ਕਮਾਉਂਦਾ ਹੈ, ਪਰ ਇਸਦਾ ਮਾਲਕਾਂ ਨਾਲ ਨਾ ਤਾਂ ਕੋਈ ਸਹਿਮਤੀ ਹੈ ਅਤੇ ਨਾ ਹੀ ਉਹ ਉਨ੍ਹਾਂ ਨੂੰ ਮੁਆਵਜ਼ਾ ਦਿੰਦਾ ਹੈ।
ਮੁਕੱਦਮੇ ਵਿੱਚ ਇਹ ਮੰਗ ਕੀਤੀ ਗਈ ਹੈ ਕਿ ਓਪਨ ਏ.ਆਈ. ਨੂੰ ਕੈਨੇਡੀਅਨ ਨਿਊਜ਼ ਅਦਾਰਿਆਂ ਦੀ ਸਮੱਗਰੀ ਦੀ ਵਰਤੋਂ ਕਰਨ ਤੋਂ ਰੋਕਿਆ ਜਾਵੇ। ਇਸ ਤੋਂ ਇਲਾਵਾ, ਅਦਾਰਿਆਂ ਨੇ ਓਪਨ ਏ.ਆਈ. ਤੋਂ ਮਾਲੀ ਹਰਜਾਨੇ ਦੀ ਮੰਗ ਕੀਤੀ ਹੈ ਅਤੇ ਜਿਨ੍ਹਾਂ ਸਮੱਗਰੀ ਤੋਂ ਉਸਨੇ ਮੁਨਾਫ਼ਾ ਕਮਾਇਆ ਹੈ, ਉਸਦਾ ਭੁਗਤਾਨ ਕਰਨ ਦਾ ਹੁਕਮ ਜਾਰੀ ਕਰਨ ਲਈ ਵੀ ਅਪੀਲ ਕੀਤੀ ਹੈ।
ਜਨਰੇਟਿਵ ਏ.ਆਈ. ਪ੍ਰੌਨਪਟ ਦੇ ਆਧਾਰ ‘ਤੇ ਟੈਕਸਟ, ਚਿੱਤਰ, ਵੀਡੀਓ ਅਤੇ ਕੋਡ ਤਿਆਰ ਕਰਨ ਦੀ ਸਮਰਥਾ ਰੱਖਦਾ ਹੈ। ਪਰ, ਇਸਦੀ ਕਾਰਗੁਜ਼ਾਰੀ ਲਈ ਇਹ ਪਹਿਲਾਂ ਤੋਂ ਮੌਜੂਦ ਡਾਟਾ ਦੀ ਵਿਸ਼ਾਲ ਮਾਤਰਾ ਨੂੰ ਅਧਿਐਨ ਕਰਦਾ ਹੈ। ਨਿਊਜ਼ ਅਦਾਿ
ਰਆਂ ਦੇ ਬਿਆਨ ਅਨੁਸਾਰ, ਓਪਨ ਏ.ਆਈ. ਦੇ ਮਾਡਲ ਇਸ ਮੌਜੂਦਾ ਡਾਟਾ ਨੂੰ ਬਿਨਾਂ ਇਜਾਜ਼ਤ ਵਰਤਦੇ ਹਨ, ਜੋ ਸਿਰਫ਼ ਕਾਪੀਰਾਈਟ ਦੀ ਉਲੰਘਣਾ ਨਹੀਂ ਹੈ, ਸਗੋਂ ਨਿਊਜ਼ ਅਦਾਰਿਆਂ ਦੇ ਵਪਾਰਕ ਹਿੱਤਾਂ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ।
ਨਿਊਜ਼ ਅਦਾਰਿਆਂ ਦਾ ਕਹਿਣਾ ਹੈ ਕਿ ਉਹਨਾਂ ਦੀ ਸਮੱਗਰੀ ਉਹਨਾਂ ਦੇ ਪਾਠਕਾਂ ਲਈ ਇੱਕ ਕੀਮਤੀ ਸਾਧਨ ਹੈ, ਜੋ ਸੂਚਨਾ, ਖੋਜ ਅਤੇ ਸਤਿ ਦੀ ਪ੍ਰਕਿਰਿਆ ਦਾ ਅੰਸ਼ ਹੈ। ਉਹ ਦੋਸ਼ ਲਗਾਉਂਦੇ ਹਨ ਕਿ ਓਪਨ ਏ.ਆਈ. ਵਰਗੇ ਪਲੇਟਫਾਰਮ ਇਸ ਸਮੱਗਰੀ ਨੂੰ ਬਿਨਾਂ ਕਾਇਮੀਆਂ ਦੇ ਬਦਲ ਦੀ ਵਰਤੋਂ ਕਰਦੇ ਹਨ। ਇਸ ਕਾਰਨ, ਅਦਾਰੇ ਆਰਥਿਕ ਹਾਨੀ ਦਾ ਸ਼ਿਕਾਰ ਹੋ ਰਹੇ ਹਨ। ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਓਕਜੋਟ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.