ਇੱਕੋ ਬਾਗ ਦੀਆਂ ਦੋਵੇਂ ਮੂਲੀਆਂ ਨੇ,
ਲਿਆ ਡਾਢਾ ਪਾ ਫ਼ਤੂਰ ਕਹਿੰਦੇ।
ਇੱਕ ਦੂਜੇ ਨੂੰ ਵੇਖ ਹੋਏ ਔਖੇ,
ਵੱਟੀ ਆਪਸੀ ਬੈਠੇ ਘੂਰ ਕਹਿੰਦੇ।
ਚੌਧਰ ਖ਼ਾਤਰ ਚੁੰਝੋ ਹੋ ਚੁੰਝੀ,
ਹੋ ਗਏ ਦੋਵੇਂ ਦੂਰੋ ਦੂਰ ਕਹਿੰਦੇ।
ਸੱਦ ਪੁੱਛ ਨਾ ਕਿਸੇ ਦੀ ਦੋਹਾਂ ਵਿੱਚੋਂ
ਕਾਹਦਾ ਚੜ੍ਹਿਆ ਸਿਰ ਗ਼ਰੂਰ ਕਹਿੰਦੇ।
ਅੱਖੀਂ ਵੇਖ ਨਾ ਦੋਹਾਂ ਤੋਂ ਜ਼ਰ ਹੋਵੇ
ਹੋਏ ਪਏ ਨੇ ਗਾਲ਼ੀਂ ਭਰਪੂਰ ਕਹਿੰਦੇ।
ਵਿੱਚ ਪਤੀਲੇ ਖੜਕਣ ਪਏ ‘ਭਗਤਾ’,
ਚਮਚੇ ਕੜਛੀਆਂ ਦੇ ਪੂਰ ਕਹਿੰਦੇ।
ਖਾਲੀ ਛਿੱਕੂ ‘ਤੇ ਗਏ ਹੋ ਘਰੂਟੀਂ,
ਖਿੱਲਾਂ ਪਿੱਛੇ ਜਿਉਂ ਬਾਂਦਰ ਲੰਗੂਰ ਕਹਿੰਦੇ।
ਨੀਲੇ ਚਿੱਟੇ ਰਹਿ ਗਏ ਧੂੜ ਫੱਕਦੇ,
ਬਾਜੀ ਮਾਰ ਗਿਆ ਜ਼ਿਲਾ ਸੰਗਰੂਰ ਕਹਿੰਦੇ।
ਲਿਖਤ : ਬਰਾੜ-ਭਗਤਾ ਭਾਈ ਕਾ
001-604-751-1113