Saturday, November 23, 2024
8.7 C
Vancouver

ਸਧਰਾਂ ਖਵਾਹਿਸ਼ਾਂ

ਜਦ ਰਾਤ ਨੂੰ ਕੋਠੜੇ ਚੜ੍ਹ ਕੇ ਦੇਖਾਂ ਤਾਰੇ ਮੈਂ ।

ਤਾਹਨੇ ਮਾਰਨ ਤੇ ਸੁਣਾਵਣ ਖਰੀਆਂ ਖਰੀਆਂ ।

ਕੀ ਖੱਟਿਆ ਵੇ ਤੂੰ ਇਸ਼ਕੇ ਦੇ ਵਿੱਚ ਅਰਜ਼ ਸਿਆਂ ।

ਤੇਰੀ ਸਧਰਾਂ ਖਵਾਹਿਸ਼ਾਂ ਸਦਮੇ ਕਾਰਣ ਮਰੀਆਂ ।

ਸੁਣ ‘ਲੋ ਤਾਰਿਓ ਵੇ ਮੈਂ ਯਾਦਾਂ ਸੰਗ ਸਦ-ਜੀਵਣਾ ।

ਇਹ ਰਾਤੀਂ ਆਉਂਦੀਆਂ ਕੋਲ਼ੇ ਬਣ ਸੋਹਣੀਆਂ ਪਰੀਆਂ ।

ਅਸੀਂ ਸੱਜਣਾ ਨੂੰ ਜੇ ਰੱਬ ਦਾ ਰੁਤਬਾ ਦੇ ਦਿੱਤਾ ।

ਤਾਹੀਉਂ ਓਹਦੀਆਂ ਕਰੀ ਕੁਰੀਤੀਆਂ ਸਾਰੀਆਂ ਜਰੀਆਂ ।

ਅਸੀ ਵੇਲ਼ੇ ਕੋਈ ਨਾ ਦੇਖੇ ਕਰਨ ਇਬਾਦਤ ਲਈ ।

ਅਸੀਂ ਨਾਲ਼ ਯਾਦਾਂ ਬਹਿ ਕਈ ਨਮਾਜ਼ਾਂ ਪੜ੍ਹੀਆਂ ।

ਇਹ ਹੰਝੂ ਨਾ ਇਹ ਕਮਲ਼ੇ ਪਾਕ ਸਮੁੰਦਰ ਨੇ ।

ਇਹਨਾਂ ਲਹਿਰਾਂ ਦੇ ਵਿੱਚ ਕਈ ਕਹਾਣੀਆਂ ਹੜ੍ਹੀਆਂ ।

ਬਣ ਉੁੱਚਾ ਰੁੱਖ ਮੈਂ ਓਹਦੇ ਵੱਲ ਨੂੰ ਜਾਂਵਦਾ ।

ਓਹਦੇ ਤਾਪ ਦੇ ਨਾਲ਼ ਮੇਰੀ ਕਈ ਟਹਿਣੀਆਂ ਸੜੀਆਂ ।

ਓਹਨੂੰ ਮੰਨ ਕੇ ਸੂਰਜ ਕਰਾਂ ਪਰਿਕ੍ਰਮਾ ਓਹਦੀ ਮੈਂ ।

ਮੈਨੂੰ ਕਹਿਣ ਅਵਾਰਾ, ਲਾਈਆਂ ਤੁਹਮਤਾਂ ਬੜੀਆਂ ।

ਇੱਕ ਪਿਆਰੀ ਜਿਹੀ ਚਕੋਰ ਵੀ ਓਥੇ ਆ ਪਹੁੰਚੀ ।

ਉੁਸਨੇ ਵੀ ਮੇਰੇ ਨਾਲ਼ ਕਈ ਵਾਰਤਾਂ ਕਰੀਆਂ ।

ਕੀ ਖੱਟਿਆ ਵੇ ਤੂੰ ਇਸ਼ਕੇ ਦੇ ਵਿੱਚ ਅਰਜ਼ ਸਿਆਂ ।

ਤੇਰੀ ਸਧਰਾਂ ਖਵਾਹਿਸ਼ਾਂ ਸਦਮੇਂ ਕਾਰਣ ਮਰੀਆਂ । ਲਿਖਤ : ਅਰਜ਼ਪ੍ਰੀਤ

Previous article
Next article