Monday, January 27, 2025
4.3 C
Vancouver

ਐਨ.ਡੀ.ਪੀ. ਵਲੋਂ ਲਿਬਰਲ ਸਰਕਾਰ ਦੇ $250 ਰੀਬੇਟ ਅਤੇ ਜੀ.ਐਸ.ਟੀ. ਹਾਲੀਡੇ ਯੋਜਨਾ ਦਾ ਵਿਰੋਧ, ਜਗਮੀਤ ਸਿੰਘ ਨੇ ਕੀਤੀ ਯੋਗਤਾ ਵਧਾਉਣ ਦੀ ਮੰਗ

 

ਸਰੀ, (ਏਕਜੋਤ ਸਿੰਘ): ਐਨਡੀਪੀ ਦੇ ਨੇਤਾ ਜਗਮੀਤ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਕੈਨੇਡਾ ਵਿੱਚ ਰਹਿਣ ਵਾਲਿਆਂ ਨੂੰ ਜੀਐਸਟੀ ਛੁੱਟੀ ਅਤੇ $250 ਦੇ ਰੀਬੇਟ ਦੇਣ ਲਈ ਲਿਬਰਲ ਪਲਾਨ ਦਾ ਸਮਰਥਨ ਨਹੀਂ ਕਰੇਗੀ, ਜਦੋਂ ਤਕ ਸਰਕਾਰ ਚੈੱਕਾਂ ਦੀ ਯੋਗਤਾ ਵਿੱਚ ਵਾਧਾ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਇਹ ਰੀਬੇਟ “ਸਭ ਤੋਂ ਜਿਆਦਾ ਜ਼ਰੂਰਤਮੰਦ ਲੋਕਾਂ” ਨੂੰ ਛੱਡ ਰਹੀ ਹੈ।
ਪਿਛਲੇ ਹਫ਼ਤੇ ਲਿਬਰਲ ਸਰਕਾਰ ਨੇ ਇੱਕ ਪਲਾਨ ਦੀ ਘੋਸ਼ਣਾ ਕੀਤੀ ਸੀ, ਜਿਸ ਵਿੱਚ ਕਈ ਕਿਸਮ ਦੇ ਸਮਾਨ ਜਿਵੇਂ ਕਿ ਖਿਲੌਣੇ ਅਤੇ ਰੈਸਟੋਰੈਂਟ ਖਾਣੇ ਤੇ ਦੋ ਮਹੀਨੇ ਲਈ ਫੈਡਰਲ ਸੇਲਜ਼ ਟੈਕਸ ਘਟਾਇਆ ਜਾਵੇਗਾ ਅਤੇ ਜੀਐਸਟੀ ਹਾਲੀਡੇ ਦੌਰਾਨ 18.7 ਮਿਲੀਅਨ ਤੋਂ ਵੱਧ ਕੈਨੇਡੀਅਨਾਂ ਨੂੰ $250 ਦੇ ਰੀਬੇਟ ਦਿੱਤੇ ਜਾਣਗੇ।
ਔਟਾਵਾ ਵਿੱਚ ਗੱਲ ਕਰਦਿਆਂ ਜਗਮੀਤ ਸਿੰਘ ਨੇ ਕਿਹਾ ਕਿ ਉਹ ਜੀਐਸਟੀ ਕਾਨੂੰਨ ਨੂੰ ਪਾਸ ਕਰਨ ਲਈ ਤਿਆਰ ਹਨ, ਪਰ ਰੀਬੇਟ ਦੀ ਯੋਗਤਾ ਵਿੱਚ ਉਨ੍ਹਾਂ ਨੂੰ ਵਾਧਾ ਕਰਨਾ ਪਵੇਗਾ। ਜਗਮੀਤ ਸਿੰਘ ਨੇ ਮੰਗ ਕੀਤੀ ਕਿ ਰੀਬੇਟ ਵਿੱਚ ਵਰਗਾਂ ‘ਚ ਸੀਨੀਅਰ, ਵਿਦਿਆਰਥੀ, ਅਤੇ ਅਪਾਹਜਾਂ ਨੂੰ ਬਿਨਾਂ ਭਤੇ ਰੱਖਿਆ ਗਿਆ ਅਤੇ ਉਹ ਜੋ ਪਿਛਲੇ ਸਾਲ ਕੰਮ ਨਹੀਂ ਕਰ ਸਕੇ, ਉਨ੍ਹਾਂ ਨੂੰ ਵੀ ਸ਼ਾਮਲ ਕੀਤਾ ਜਾਵੇ।
ਜਗਮੀਤ ਸਿੰਘ ਨੇ ਕਿਹਾ ਕਿ ਪਹਿਲਾਂ ਉਹ ਇਸ ਪਲਾਨ ਦਾ ਸਮਰਥਨ ਕਰ ਰਹੇ ਸਨ, ਕਿਉਂਕਿ ਉਹ ਸੋਚਦੇ ਸਨ ਕਿ ਰੀਬੇਟ ਚੈੱਕ ਉਹਨਾਂ ਲੋਕਾਂ ਨੂੰ ਮਿਲਣਗੇ ਜਿਨ੍ਹਾਂ ਦੀ ਆਮਦਨ ਪਿਛਲੇ ਸਾਲ $150,000 ਤੋਂ ਘੱਟ ਸੀ। ਪਰ ਇਸ “ਵਰਕਿੰਗ ਕੈਨੇਡੀਅਨਸ ਰੀਬੇਟ” ਦੇ ਚੈੱਕ ਸਿਰਫ ਉਹਨਾਂ ਨੂੰ ਦਿੱਤੇ ਜਾਣਗੇ ਜਿਨ੍ਹਾਂ ਦੀ ਆਮਦਨ ਸੀ, ਪਰ ਉਨ੍ਹਾਂ ਲੋਕਾਂ ਨੂੰ ਕੁਝ ਵੀ ਨਹੀਂ ਦਿੱਤਾ ਜਾਵੇਗਾ ਜਿਨ੍ਹਾਂ ਨੂੰ ਅਸਲ ‘ਚ ਇਸ ਦੀ ਲੋੜ ਹੈ। ਪਿਛਲੇ ਸਤੰਬਰ ਤੋਂ ਹਾਊਸ ਵਿੱਚ ਪਾਰਲੀਮੈਂਟ ਦੀ ਕਾਰਵਾਈ ਰੁਕੀ ਹੋਈ ਹੈ।ਕਿਉਂਕਿ ਕਨਜ਼ਰਵੇਟਿਵਜ਼ ਨੇ ਕਿਹਾ ਹੈ ਕਿ ਜਦ ਤੱਕ ਸਰਕਾਰ ਹਰੇਕ ਤਕਨੀਕੀ ਫੰਡ ਬਾਰੇ ਪਾਰਦਰਸ਼ਤਾ ਨਹੀਂ ਪ੍ਰਗਟ ਕਰਦੀ, ਉਹ ਫਿਲੀਬਸਟਰ ਕਰਦੇ ਰਹਿਣਗੇ। ਐਨਡੀਪੀ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਉਹ ਜੀਐਸਟੀ ਛੁੱਟੀ ਦੇ ਲਾਗੂ ਕਰਨ ਲਈ ਪਾਰਲੀਮੈਂਟ ਵਿੱਚ ਪਾਰਲੀਮੈਂਟ ਦੀ ਕਲੀਅਰੈਂਸ ਦੇ ਲਈ ਤਿਆਰ ਹਨ, ਪਰ ਉਹ ਇਸ ਪਲਾਨ ਨੂੰ ਸਮਰਥਨ ਦੇਣ ਤੋਂ ਪਹਿਲਾਂ ਇਹ ਯਕੀਨੀ ਬਣਾਉਣ ਚਾਹੁੰਦੇ ਹਨ ਕਿ ਰੀਬੇਟ ਦੀ ਯੋਗਤਾ ਵਿੱਚ ਵਾਧਾ ਕੀਤਾ ਜਾਵੇ। ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਓਕਜੋਟ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.