ਮਿੱਟੀ ਨੂੰ ਹੀ ਖਾ ਗਈ ਮਿੱਟੀ,
ਮਿੱਟੀ ਵਿੱਚ ਸਮਾ ਗਈ ਮਿੱਟੀ।
ਮਿੱਟੀ ਹੱਸੇ, ਮਿੱਟੀ ਰੋਵੇ,
ਮਿੱਟੀ ਦੇ ਗੁਣ ਗਾ ਗਈ ਮਿੱਟੀ।
ਕਿਧਰੇ ਮਿੱਟੀ, ਮਿੱਟੀ ਖਤਾਰ,
ਵੈਰ ਵਿਰੋਧ ਕਮਾ ਗਈ ਮਿੱਟੀ।
ਕਿਧਰੇ ਮਿੱਟੀ ਮਿੱਟੀ ਬਦਲੇ,
ਥਾਂ ਥਾਂ ਅੱਗਾਂ ਲਾ ਗਈ ਮਿੱਟੀ।
ਖੇਡ ਨਿਰਾਲੀ ਇਸ ਮਿੱਟੀ ਦੀ,
ਕਈਆਂ ਨੂੰ ਭਰਮਾ ਗਈ ਮਿੱਟੀ।
ਮਿੱਟੀ ਸਾਕ -ਸੰਬੰਧੀ ਮਿੱਟੀ,
ਰਿਸ਼ਤੇ ਕਈ ਬਣਾ ਗਈ ਮਿੱਟੀ।
ਜਦ ਮਿੱਟੀ ਤੇ ਬਣੀ ਮੁਸੀਬਤ,
ਤਦ ਕੰਨੀ ਖਿਸਕਾ ਗਈ ਮਿੱਟੀ।
ਤੇਰੇ ਵਰਗੀ ਹੋਰ ਨਾ ਮਿੱਟੀ,
ਮਿੱਟੀ ਨੂੰ ਸਮਝਾ ਗਈ ਮਿੱਟੀ।
ਮਿੱਟੀ ਕੰਨੀਂ ਪਾ ਗਈ ਮਿੱਟੀ।
ਜਿਸ ਕਾਰੀਗਰ ਨੇ ਮਿੱਟੀ ਘੜੀ,
ਉਸਦਾ ਭੇਦ ਨਾ ਪਾ ਗਈ ਮਿੱਟੀ।
ਲਿਖਤ : ਰਵੇਲ ਸਿੰਘ ਇਟਲੀ