Saturday, November 23, 2024
9.1 C
Vancouver

ਸੀਡੀਪੀਓ ਨੇ ਆਂਗਨਵਾੜੀ ਸੈਂਟਰਾਂ ਦੀ ਅਚਨਚੇਤ ਚੈਕਿੰਗ ਕੀਤੀ

ਭਗਤਾ ਭਾਈਕਾ (ਵੀਰਪਾਲ ਭਗਤਾ): ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਬਲਾਕ ਭਗਤਾ ਭਾਈਕਾ ਦੇ

ਸੀਡੀਪੀਓ ਸ੍ਰੀਮਤੀ ਊਸ਼ਾ ਰਾਣੀ ਨੇ ਸਥਾਨਿਕ ਸ਼ਹਿਰ ਦੇ ਆਂਗਨਵਾੜੀ ਸੈਟਰਾਂ ਦਾ ਅਚਨਚੇਤ ਚੈਕਿੰਗ ਕਰਕੇ ਸੈਟਰਾਂ ਵਿਚ ਦਿੱਤੇ ਜਾਣ ਵਾਲੇ ਨਾਸ਼ਤੇ ਦਾ ਨਰੀਖਣ ਕੀਤਾ। ਇਸ ਮੌਕੇ ਉਨ੍ਹਾਂ ਸੈਂਟਰਾ ਵਿਚ ਤਿਆਰ ਖਾਣਾ ਖੁੱਦ ਵੀ ਖਾਦਾ ਅਤੇ ਸੈਟਰਾਂ ਵਿਚ ਬਣੇ ਖਾਣੇ ਦਾ ਨਰੀਖਣ ਕਰਨ ਤੇ ਉਸਦਾ ਸੁਆਦ ਠੀਕ ਪਾਇਆ ਗਿਆ। ਸੀਡੀਪੀਓ ਮੈਡਮ ਊਸਾ ਰਾਣੀ ਨੇ ਕਿਹਾ ਕਿ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਔਰਤਾਂ ਅਤੇ ਬੱਚਿਆਂ ਦੀ ਨਿਰੋਈ ਸਿਹਤ ਲਈ ਹਰ ਸੰਭਵ ਯਤਨ ਕਰ ਰਿਹਾ ਹੈ।

ਇਸ ਮੌਕੇ ਮਾਰਕਫੈੱਡ ਦੇ ਸੇਲਜਮੈਨ ਜਸਪ੍ਰੀਤ ਸਿੰਘ, ਬਲਾਕ ਕੋ ਆਰਡੀਨੇਟਰ ਸੁਸ਼ੀਲ ਕੁਮਾਰ ਅਤੇ ਆਂਗਨਵਾੜੀ ਵਰਕਰਾਂ ਨੇ ਲਾਭਪਾਤਰੀਆਂ ਨੂੰ ਖਿਚੜੀ, ਮਿੱਠਾ ਅਤੇ ਨਮਕੀਨ ਦਲੀਆ ਬਣਾਉਣ ਦੀ ਵਿਧੀ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸੁਪਰਵਾਇਜਰ ਹਰਮੀਤ ਕੌਰ ਨੇ ਨਾਸ਼ਤੇ ਦੀ ਵੈਰੀਫਿਕੇਸ਼ਨ ਬਾਰੇ ਜਾਣਕਾਰੀ ਦਿੰਦੇ ਵਿਭਾਗ ਦੇ ਔਰਤਾਂ ਅਤੇ ਬੱਚਿਆਂ ਦੀ ਭਲਾਈ ਲਈ ਆਰੰਭ ਕੀਤੇ ਯਤਨ ਦੀ ਸਲਾਘਾ ਕੀਤੀ।

ਇਸ ਮੌਕੇ ਆਂਗਨਵਾੜੀ ਵਰਕਰਾਂ ਬਲਵਿੰਦਰ ਕੌਰ, ਆਸ਼ਾ ਰਾਣੀ, ਭੁਪਿੰਦਰ ਕੌਰ, ਸੁਖਵਿੰਦਰ ਕੌਰ, ਨਰਿੰਦਰ ਕੌਰ, ਜਗਦੀਸ਼ ਕੌਰ, ਰੁਪਿੰਦਰ ਕੌਰ ਮੂਰਤੀ ਕੌਰ ਅਤੇ ਹੈਲਪਰਾਂ ਹਾਜ਼ਰ ਸਨ।