9 C
Vancouver
Sunday, May 31, 2026

ਸਰੀ ‘ਚ 21 ਸਾਲਾ ਜਸਕਰਨ ਸਿੰਘ ਲਾਪਤਾ, ਪੁਲਿਸ ਵੱਲੋਂ ਜਨਤਾ ਤੋਂ ਮਦਦ ਦੀ ਅਪੀਲ

ਸਰੀ, ਸਰੀ ਵਿੱਚ 21 ਸਾਲਾ ਨੌਜਵਾਨ ਜਸਕਰਨ ਸਿੰਘ ਬੁੱਧਵਾਰ ਰਾਤ ਤੋਂ ਲਾਪਤਾ ਹੈ ਅਤੇ ਪੁਲਿਸ ਨੇ ਉਸ ਦੀ ਭਾਲ ਲਈ ਜਨਤਾ ਤੋਂ ਮਦਦ ਦੀ ਅਪੀਲ ਕੀਤੀ ਹੈ।
ਸਰੀ ਪੁਲਿਸ ਸੇਵਾઠ(Surrey Police Service) ਦੇ ਜਾਰੀ ਬਿਆਨ ਅਨੁਸਾਰ, ਜਸਕਰਨ ਸਿੰਘ ਨੂੰ ਬੁੱਧਵਾਰ (8 ਅਕਤੂਬਰ) ਰਾਤ ਲਗਭਗ 10:30 ਵਜੇ ਆਖਰੀ ਵਾਰ 88 ਐਵਨਿਊ ਦੇ 14600-ਬਲੌਕ ‘ਚ ਦੇਖਿਆ ਗਿਆ ਸੀ। ਉਹ ਘਰ ਤੋਂ ਅਚਾਨਕ ਨਿਕਲ ਗਿਆ ਸੀ ਅਤੇ ਉਸ ਤੋਂ ਬਾਅਦ ਨਾ ਤਾਂ ਕਿਸੇ ਨੇ ਉਸਨੂੰ ਦੇਖਿਆ ਹੈ ਅਤੇ ਨਾ ਹੀ ਉਸ ਨਾਲ ਸੰਪਰਕ ਹੋ ਸਕਿਆ ਹੈ। ਪਰਿਵਾਰ ਅਤੇ ਪੁਲਿਸ ਦੋਵੇਂ ਹੀ ਉਸ ਦੀ ਸੁਰੱਖਿਆ ਲਈ ਚਿੰਤਤ ਹਨ।
ਜਸਕਰਨ ਸਿੰਘ ਦਾ ਵਰਣਨ ਇੱਕ ਦੱਖਣੀ ਏਸ਼ੀਆਈ ਮਰਦ, ਉਮਰ 21 ਸਾਲ, ਕੱਦ 5 ਫੁੱਟ 11 ਇੰਚ ਅਤੇ ਵਜ਼ਨ ਲਗਭਗ 155 ਪੌਂਡ ਹੈ। ਉਹ ਆਖਰੀ ਵਾਰ ਕਾਲੇ ਰੰਗ ਦੀ ਹੁੱਡੀ, ਕਾਲੀ ਪੈਂਟ ਅਤੇ ਬੇਜ ਰੰਗ ਦੇ ਐਸਿਕਸઠ(Asics) ਜੁੱਤੇ ਪਹਿਨੇ ਹੋਏ ਦੇਖਿਆ ਗਿਆ ਸੀ। ਪੁਲਿਸ ਨੇ ਕਿਹਾ ਹੈ ਕਿ ਜੇ ਕਿਸੇ ਕੋਲ ਜਸਕਰਨ ਸਿੰਘ ਦੀ ਮੌਜੂਦਗੀ ਜਾਂ ਹਾਲੀਆ ਹਾਲਤ ਬਾਰੇ ਕੋਈ ਵੀ ਜਾਣਕਾਰੀ ਹੋਵੇ ਤਾਂ ਉਹ ਤੁਰੰਤઠSurrey Police Service ਨਾਲ 604-599-0502 ‘ਤੇ ਸੰਪਰਕ ਕਰੇ ਅਤੇ ਫਾਈਲ ਨੰਬਰ 25-56802ઠ(SU) ਦਾ ਜ਼ਿਕਰ ਕਰੇ। ਪੁਲਿਸ ਦਾ ਕਹਿਣਾ ਹੈ ਕਿ ਕਿਸੇ ਵੀ ਛੋਟੀ ਜਾਣਕਾਰੀ ਨਾਲ ਵੀ ਜਾਂਚ ਵਿੱਚ ਸਹਾਇਤਾ ਹੋ ਸਕਦੀ ਹੈ।

ਰੁਝਾਨ ਖਬਰਾਂ