Sunday, April 20, 2025
12.4 C
Vancouver

ਰੰਗੋਂ ਬਦਰੰਗ

 

ਬਾਣਾ ਪਹਿਣ ਗੁਰੂ ਦਸ਼ਮੇਸ਼ ਵਾਲਾ,
ਪ੍ਰਣ ਕਰਕੇ ਗਿਆ ਭੁੱਲ ਬਾਬਾ।

ਜਾ ਝੋਲ਼ੀ ਪਿਆ ਦੁਸ਼ਮਣਾਂ ਦੀ,
ਚੁੱਕ ਤੁਰਿਆ ਤੱਪੜ ਜੁੱਲ ਬਾਬਾ।

ਆ ਲਾਲਚ ਗਿਆ ਪਦਾਰਥਾਂ ਦੇ,
ਵੇਖ ਟੁਕੜ ਗਿਆ ਡੁੱਲ ਬਾਬਾ।

ਅੰਦਰ ਖਾਤੇ ਗਿਆ ਰਲ਼ਾ ਸੀਟੀ,
ਅਣਖ ਵੇਚ ਕੌਡੀਏਂ ਮੁੱਲ ਬਾਬਾ॥

ਬਿਨ ਸੋਚੇ ਸਮਝੇ ਮਾਰ ਬੈਠਾ,
ਮੂੰਹ ਜ਼ੁਬਾਨ ਫਰਕਾ ਬੁੱਲ੍ਹ ਬਾਬਾ।

ਝੱਟ ਰੰਗੋਂ ਹੋ ਬਦਰੰਗ ਗਿਆ
ਜਦ ਭਗਵਾਂ ਗਿਆ ਡੁੱਲ੍ਹ ਬਾਬਾ।

ਛੱਡ ਆਪਣਿਆਂ ਦਾ ਸਾਥ ‘ਭਗਤਾ’,
ਗਿਆ ਵਿੱਚ ਬਿਗਾਨਿਆਂ ਰੁਲ਼ ਬਾਬਾ।

ਜੀਅ ਜਾਂਦਾ ਕਰਕੇ ਸਿਰ ਉੱਚਾ,
ਕਿਤੇ ਰਹਿੰਦਾ ਗੈਰਾਂ ਤੁੱਲ ਬਾਬਾ।
ਲੇਖਕ : ਬਰਾੜ ‘ਭਗਤਾ ਭਾਈ ਕਾ’
+1-604-751-1113