Thursday, November 21, 2024
6.5 C
Vancouver

ਕੈਨੇਡਾ ‘ਚ ਮਹਿੰਗਾਈ ਕਾਰਨ ਅਜੇ ਵੀ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ ਲੋਕ

 

1 ਚੌਥਾਈ ਮਾਪਿਆਂ ਨੇ ਖਾਣ-ਪੀਣ ਦੀ ਲੋੜ ਨੂੰ ਪੂਰਾ ਕਰਨ ਲਈ ਭੋਜਨ ਵਿੱਚ ਕੀਤੀ ਕਟੌਤੀ

ਸਰੀ, (ਏਕਜੋਤ ਸਿੰਘ): ਇੱਕ ਨਵੀਂ ਰਿਪੋਰਟ ਮੁਤਾਬਕ, ਕੈਨੇਡਾ ਵਿੱਚ ਬੱਚਿਆਂ ਦੇ ਮਾਪੇ ਮਹਿੰਗਾਈ ਦੀ ਮਾਰ ਦੇ ਚਲਤੇ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ। ਸੈਲਵੇਸ਼ਨ ਆਰਮੀ ਵੱਲੋਂ ਜਾਰੀ ਕੀਤੀ ਗਈ ਇਸ ਰਿਪੋਰਟ ਵਿੱਚ ਦਰਸਾਇਆ ਗਿਆ ਹੈ ਕਿ ਇੱਕ ਚੌਥਾਈ ਮਾਪਿਆਂ ਨੇ ਆਪਣੇ ਬੱਚਿਆਂ ਦੇ ਖਾਣ-ਪੀਣ ਦੀ ਲੋੜ ਨੂੰ ਪੂਰਾ ਕਰਨ ਲਈ ਪਿਛਲੇ ਸਾਲ ਆਪਣੇ ਆਪ ਦੇ ਭੋਜਨ ਵਿੱਚ ਕਟੌਤੀ ਕੀਤੀ।
ਸੈਲਵੇਸ਼ਨ ਆਰਮੀ ਦੇ ਬੁਲਾਰੇ ਜੌਨ ਮਰੇ ਨੇ ਵੱਡੇ ਜ਼ੋਰ ਨਾਲ ਕਿਹਾ ਸਫ਼ਾ 1 ਦਾ ਬਾਕੀ
ਕਿ ਇਹ ਹਾਲਾਤ ਇਸ ਗੱਲ ਦਾ ਪ੍ਰਗਟਾਵਾ ਕਰਦੇ ਹਨ ਕਿ ਬਹੁਤ ਸਾਰੇ ਕੈਨੇਡੀਅਨ ਪਰਿਵਾਰ ਆਪਣੀਆਂ ਮੂਲ ਭੌਤਿਕ ਜ਼ਰੂਰਤਾਂ ਪੂਰੀਆਂ ਕਰਨ ਲਈ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਨੇ ਕਿਹਾ, “ਅਸਲੀਅਤ ਇਹ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਆਪਣੀਆਂ, ਆਪਣੇ ਬੱਚਿਆਂ ਅਤੇ ਪਰਿਵਾਰਕ ਮੈਂਬਰਾਂ ਦੀਆਂ ਬੁਨਿਆਦੀ ਜ਼ਰੂਰਤਾਂ ਪੂਰੀਆਂ ਕਰਨ ਵਿੱਚ ਮੁਸ਼ਕਲ ਹੋ ਰਹੀ ਹੈ। ਇਹ ਇੱਕ ਡੂੰਘੇ ਸਮਾਜਿਕ ਸੰਕਟ ਦਾ ਸੰਕੇਤ ਹੈ।”
ਇਸ ਰਿਪੋਰਟ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਮਾਪਿਆਂ ਵਿੱਚੋਂ 90 ਪ੍ਰਤੀਸ਼ਤ ਨੇ ਹੋਰ ਵਿੱਤੀ ਦਬਾਅ ਕਾਰਣ ਆਪਣੀ ਗ੍ਰੋਸਰੀ ਖਰਚ ਨੂੰ ਘਟਾਇਆ ਹੈ, 86 ਪ੍ਰਤੀਸ਼ਤ ਨੇ ਘੱਟ ਪੌਸ਼ਟਿਕ ਭੋਜਨ ਖਰੀਦਿਆ ਹੈ ਕਿਉਂਕਿ ਉਹ ਸਸਤਾ ਹੁੰਦਾ ਹੈ, ਅਤੇ 84 ਪ੍ਰਤੀਸ਼ਤ ਨੇ ਆਪਣੀ ਗਿਣਤੀ ਦੇ ਕਿਸੇ ਵੇਲੇ ਦਾ ਭੋਜਨ ਤੱਕ ਛੱਡ ਦਿੱਤਾ।
ਫੂਡ ਬੈਂਕਸ ਕੈਨੇਡਾ ਦੀ ਤਰਫੋਂ ਵੀ ਮਾਰਚ 2024 ਵਿੱਚ ਜਾਰੀ ਕੀਤੇ ਅੰਕੜਿਆਂ ਅਨੁਸਾਰ, ਇਸ ਮੀਨੇ ਦੇ ਦੌਰਾਨ 2 ਮਿਲੀਅਨ ਤੋਂ ਵੱਧ ਲੋਕਾਂ ਨੇ ਫੂਡ ਬੈਂਕਾਂ ਦੀ ਸਹਾਇਤਾ ਲਈ ਹਾਜ਼ਰੀ ਭਰੀ, ਜੋ ਕਿ 2019 ਦੇ ਮੁਕਾਬਲੇ 90 ਪ੍ਰਤੀਸ਼ਤ ਦਾ ਵਾਧਾ ਦਰਸਾਉਂਦਾ ਹੈ।