Thursday, November 21, 2024
6.5 C
Vancouver

ਬੁੱਲਾ

ਬਣਕੇ ਆਇਆ ਹਵਾ ਦਾ ਬੁੱਲਾ,
ਮੇਰੇ ਤੇ ਅਹਿਸਾਨ ਕਰ ਗਿਆ।

ਹਸਦੀ ਵਸਦੀ ਦੁਨੀਆਂ ਮੇਰੀ,
ਪਲਾਂ ਵਿਚ ਸ਼ਮਸ਼ਾਨ ਕਰ ਗਿਆ।

ਦੁਨੀਆਂ ਦੇ ਵਿਚ ਆ ਕੇ ਮੇਰੀ,
ਵੱਡੇ ਵੱਡੇ ਖ਼ਾਬ ਦਿਖਾਏ।

ਅੱਖਾਂ ਤੋਂ ਝੱਟ ਹੋ ਕੇ ਉਹਲੇ,
ਬਿਲਕੁਲ ਹੀ ਅਣਜਾਣ ਕਰ ਗਿਆ।

ਟੁੱਟ ਜਾਵੇਗੀ ਡੋਰ ਸਾਹਾਂ ਦੀ,
ਪਲ ਘੜੀ ਦੀ ਖੇਡ ਹੈ ਬਾਕੀ।

ਲਾਂਬੂ ਲਾ ਜੁਦਾਈ ਵਾਲਾ,
ਔਖੀ ਉਹ ਜਿੰਦਜਾਨ ਕਰ ਗਿਆ।

ਤਾੜੀ ਵੱਜਦੀ ਦੋ ਹੱਥਾਂ ਨਾਲ,
ਪਰ ਉਸ ਇੱਕ ਪਾਸੜ ਗੱਲ ਕੀਤੀ।

ਆਪ ਹੋ ਗਿਆ ਪਾਕ ਸਾਫ਼ ਉਹ,
ਮੇਰੇ ਤੇ ਇਲਜਾਮ ਧਰ ਗਿਆ।

ਬੇਵਫ਼ਾਈ ਵਾਲਾ ਤਮਗਾ,
ਗਲ਼ ਸਾਡੇ ਵਿੱਚ ਗਿਆ ਉਹ ਪਾ ਕੇ।

ਗਲੀ ਗਲੀ ਵਿਚ ਦੇ ਕੇ ਹੋਕਾ,
ਜਾਂਦਾ ਹੋਇਆ ਬਦਨਾਮ ਕਰ ਗਿਆ।
ਲਿਖਤ : ਸੁਖਵਿੰਦਰ ਸਿੰਘ, 9592701096

Previous article
Next article