“ਅਵਰ ਸਿਟੀ” ਮੁਹਿੰਮ ਦੇ ਤਹਿਤ ਸਾਲ 2026 ਤੱਕ ਡੰਪਿੰਗ 20 ਫੀਸਦੀ ਘਟਾਉਣ ਦਾ ਟੀਚਾ
ਸਰੀ, (ਏਕਜੋਤ ਸਿੰਘ): ਸਰੀ ਸਿਟੀ ਵਿੱਚ ਚੱਲ ਰਹੀ “ਅਵਰ ਸਿਟੀ” ਮੁਹਿੰਮ ਦੇ ਤਹਿਤ ਇਸ ਸਾਲ ਹਰ ਹਫ਼ਤੇ 2,429 ਕੂੜੇ ਦੇ ਥੈਲੇ ਇਕੱਠੇ ਕੀਤੇ ਗਏ। ਸਫਾਈ ਮੁਹਿੰਮ ਵਿੱਚ ਸ਼ਹਿਰ ਦੇ ਕਰਮਚਾਰੀਆਂ ਅਤੇ ਠੇਕੇਦਾਰਾਂ ਨੇ ਹਿੱਸਾ ਲਿਆ। ਕਾਊਂਸਲਰ ਮਾਈਕ ਬੋਜ਼ ਨੇ ਕਿਹਾ, “ਇਹ ਮੁਹਿੰਮਾਂ ਚੰਗੀ ਤਰ੍ਹਾਂ ਸੰਗਠਿਤ ਅਤੇ ਲੋਕਾਂ ਨਾਲ ਜੁੜਨ ਵਾਲੀ ਹੈ। ਸ਼ਹਿਰ ਦੇ ਕਰਮਚਾਰੀ ਵਧੀਆ ਕੰਮ ਕਰ ਰਹੇ ਹਨ ਅਤੇ ਮੈਨੂੰ ਇਨ੍ਹਾਂ ਵਿੱਚ ਹਿੱਸਾ ਲੈ ਕੇ ਮਜ਼ਾ ਆਉਂਦਾ ਹੈ। ਇਸ ਤੋਂ ਇਲਾਵਾ, ਸ਼ਹਿਰ ਦੇ ਸਾਲ ਭਰ ਚੱਲ ਰਹੇ ਲਾਰਜ ਆਇਟਮ ਪਿਕਅਪ ਪ੍ਰੋਗ੍ਰਾਮ ਦੇ ਤਹਿਤ 25,215 ਵਸਤੂਆਂ ਇਕੱਠੀਆਂ ਕੀਤੀਆਂ ਗਈਆਂ। ਇਸ ਮੁਹਿੰਮ ਦੌਰਾਨ 3,108 ਗੈਰ-ਕਾਨੂੰਨੀ ਡੰਪਿੰਗ ਸਾਈਟਾਂ ਦੀ ਸਫਾਈ ਕੀਤੀ ਗਈ ਅਤੇ 21,000 ਵਸਨੀਕਾਂ ਨੇ ਸ਼ਹਿਰ ਦੇ 2024 ਦੇ ਵੇਸਟ ਡ੍ਰਾਪ-ਆਫ਼ ਪ੍ਰੋਗ੍ਰਾਮ ‘ਚ ਹਿੱਸਾ ਲਿਆ, ਜਿਸ ਵਿੱਚ 3,304 ਟਨ ਕੂੜਾ ਅਤੇ ਰੀਸਾਈਕਲੰਿਗ ਦਾ ਸਮਾਨ ਇਕੱਠਾ ਕੀਤਾ ਗਿਆ।
ਇਕ ਹੋਰ ਵਿੱਚ, ਸਰੀ ਦੇ ਇੰਜੀਨੀਅਰਿੰਗ ਵਿਭਾਗ ਦੇ ਜਨਰਲ ਮੈਨੇਜਰ ਸਕਾਟ ਨਿਊਮੈਨ ਨੇ ਕਿਹਾ ਕਿ 2024 ਵਿੱਚ 5 ਮਹੀਨੇ ਦੇ ਮੁਫ਼ਤ ਕੂੜਾ ਡ੍ਰਾਪ-ਆਫ਼ ਪ੍ਰੋਗਰਾਮ ਵਿੱਚ 21,000 ਟਰੱਕ ਕੂੜਾ (3,304 ਟਨ) ਡ੍ਰਾਪ ਕੀਤਾ ਗਿਆ, ਜਿਸ ਦੀ ਲਾਗਤ $395,000 ਰਹੀ। ਇਸਦੇ ਮੁਕਾਬਲੇ 2023 ਵਿੱਚ ਇਹ ਲਾਗਤ $225,000 ਸੀ।
2019 ਤੋਂ 2024 ਤੱਕ, ਇਸ ਵਿੱਚ 195 ਫੀਸਦੀ ਦਾ ਵਾਧਾ ਅਤੇ ਟਨ ਸਮਾਨ ਵਿੱਚ 175 ਫੀਸਦੀ ਵਾਧਾ ਹੋਇਆ ਹੈ, ਨਾਲ ਹੀ ਲਾਗਤ ਵਿੱਚ 37 ਫੀਸਦੀ ਦੀ ਗਿਰਾਵਟ ਵੀ ਦਰਜ ਕੀਤੀ ਗਈ। ਨਿਊਮੈਨ ਨੇ ਦੱਸਿਆ ਕਿ ਸ਼ਹਿਰ ਦਾ ਟੀਚਾ 2026 ਤੱਕ ਗੈਰ-ਕਾਨੂੰਨੀ ਡੰਪਿੰਗ ਵਿੱਚ 20 ਫੀਸਦੀ ਘੱਟ ਕਰਨਾ ਹੈ। ਨਿਊਮੈਨ ਨੇ ਕਿਹਾ, “ਗੈਰ-ਕਾਨੂੰਨੀ ਡੰਪਿੰਗ ਨੂੰ ਖਤਮ ਕਰਨਾ ਮੁਸ਼ਕਿਲ ਹੈ, ਪਰ ਸ਼ਹਿਰ ਦੀਆਂ ਨੀਤੀਆਂ ਨੂੰ ਲਗਾਤਾਰ ਦੇਖਿਆ ਜਾਣਾ ਜ਼ਰੂਰੀ ਹੈ ਤਾਂ ਜੋ ਅਸਰਦਾਰ ਤਰੀਕਿਆਂ ਰਾਹੀਂ ਇਸ ਦੇ ਪ੍ਰਭਾਵ ਨੂੰ ਘਟਾਇਆ ਜਾ ਸਕੇ।