ਜੁੱਤੀ ਟੁੱਟ ਗਈ ਗਿਆ ਪਾਟ ਭੋਥਾ,
ਭਾਂਡਾ ਠਿੱਕਰ ਖਿੰਡ ਸਮਾਨ ਗਿਆ।
ਹੁਣ ਚੁਗਣੀ ਵੀ ਗਈ ਹੋ ਔਖੀ,
ਆਪੇ ਬਹਿ ਖਿੰਡਾ ਕੇ ਭਾਨ ਗਿਆ।
ਚਾਅ ਲੱਥ ਗਏ ਲਏ ਸੁਪਨਿਆਂ ਦੇ,
ਪਈਆਂ ਆਦਤਾਂ ਨੂੰ ਵੀ ਛਾਣ ਗਿਆ।
ਬੁਣ ਕੇ ਹੋਰਨਾਂ ਲਈ ਜਾਲ ਮੱਕੜੀ,
ਵਿੱਚ ਆਪੇ ਫਸ ਸ਼ੈਤਾਨ ਗਿਆ।
ਚਾਰ ਚੁਫੇਰਾ ਵੀ ਗਿਆ ਬਣ ਵੈਰੀ,
ਜੋ ਪਹਿਲਾਂ ਸੀ ਰੱਖ ਮਾਣ ਗਿਆ।
ਕੁੱਤੀ ਲੈਣਗੇ ਕੱਢ ਕਪਾਹ ਵਿੱਚੋਂ,
ਜਦ ਢਿੱਲਾ ਪੈ ਕਾਹਨ ਗਿਆ।
ਹੁਣ ਉਹ ਵੀ ਦੇਣਗੇ ਕੱਢ ‘ਭਗਤਾ’,
ਜਿਹੜਾ ਪੈ ਮੰਜੇ ‘ਚ ਕਾਣ ਗਿਆ।
ਢਹਿਣੋਂ ਡਿੱਗਣੋਂ ਕਦੇ ਨਾ ਬਚ ਹੋਣਾ,
ਜੀਹਨੇ ਪੀ ਸਰਕਾਰੋਂ ਲਾਹਣ ਗਿਆ।
ਬਰਾੜ-ਭਗਤਾ ਭਾਈ ਕਾ
1-604-751-1113