Saturday, April 19, 2025
13.4 C
Vancouver

ਉੱਘੇ ਬਿਜਨਸਮੈਨ ਮੁਨੀਸ਼ ਕਟਿਆਲ ਨੂੰ ਸਦਮਾ ਮਾਤਾ ਸੰਤੋਸ਼ ਕਟਿਆਲ ਦਾ ਸਦੀਵੀ ਵਿਛੋੜਾ

ਸਰੀ, (ਹਰਦਮ ਮਾਨ)- ਵੀਕਲੀ ਅਖ਼ਬਾਰ ‘ਲਿੰਕ’, ‘ਪੰਜਾਬ ਲਿੰਕ’ ਅਤੇ ‘ਵਾਇਸ’ ਦੇ ਸੰਚਾਲਕ ਅਤੇ ਉੱਘੇ ਬਿਜਨਸਮੈਨ ਮੁਨੀਸ਼ ਕਟਿਆਲ ਅਤੇ ਸੰਜੀਵ ਕਟਿਆਲ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦੋਂ ਉਹਨਾਂ ਦੇ ਮਾਤਾ ਸ੍ਰੀਮਤੀ ਸੰਤੋਸ਼ ਕਟਿਆਲ ਅਚਾਨਕ ਸਵਰਗ ਸਿਧਾਰ ਗਏ। ਉਹ ਲਗਪਗ 79 ਸਾਲ ਦੇ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ 21 ਅਕਤੂਬਰ 2024 ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਰਿਵਰ ਸਾਈਡ ਫਿਊਨਰਲ ਹੋਮ, 7410 ਹੋਪਕੋਟ ਰੋਡ, ਡੈਲਟਾ ਵਿਖੇ ਕੀਤਾ ਜਾਵੇਗਾ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਮੁਨੀਸ਼ ਕਟਿਆਲ ਨਾਲ ਫੋਨ ਨੰਬਰ 604-763-2600 ਅਤੇ ਸੰਜੀਵ ਕਟਿਆਲ ਨਾਲ ਫੋਨ ਨੰਬਰ 604-767-5194 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।