Thursday, November 21, 2024
8.4 C
Vancouver

ਕੁੜੀਆਂ

ਸਾਹ ਤੇ ਨਬਜ਼ ਤਾਂ ਦੋਵੇਂ ਚਲਦੇ
ਕੁਝ ਕੁੜੀਆਂ ਅਜੇ ਵੀ ਡਰੀਆਂ ਨੇ,
ਕਿੰਝ ਲਿਖਾਂ ਮੈਂ ਪਿਆਰ ਮੁਹੱਬਤ
ਉਹ ਹਾਲਾਤਾਂ ਕੋਲੋ ਹਰੀਆਂ ਨੇ ,
ਮੈਂ ਮੋੜਨਾ ਨਹੀਂ ਅਧਵਾਟਿਓ ਹੀ
ਉਨ੍ਹਾਂ ਮਸੀ ਉਡਾਣਾਂ ਭਰੀਆਂ ਨੇ ,
ਅੱਜ ਤਾਈਂ ਤਾਂ ਇਨ੍ਹਾਂ ਕੁੜੀਆਂ ਨੇ
ਬਸ ਸਮਾਜੀ ਹੁਜਤਾਂ ਜਰੀਆਂ ਨੇ ,
ਆਂਢ ਗੁਆਂਢ ਮਿਹਣਿਆਂ ਦੇ
ਉਹ ਅੱਗ ਸਮੁੰਦਰ ਤਰੀਆਂ ਨੇ ,
ਹਾਲਾਤਾਂ ਨੇ ਮੁਕਾਉਣਾ ਚਾਹਿਆ
‘ਅਰਸ਼’ ਜਿਗਰੇ ਤੋਂ ਨਾ ਮਰੀਆਂ ਨੇ ,
ਲਿਖਤ : ਅਰਸ਼ਪ੍ਰੀਤ ਕੌਰ ਸਰੋਆ