Sunday, April 20, 2025
12.4 C
Vancouver

ਨਨਾਈਮੋ ਤੋਂ ਲਾਪਤਾ ਨੌਜਵਾਨ ਔਰਤ ਦੀ ਭਾਲ ਲਈ ਪੁਲਿਸ ਨੇ ਮੰਗੀ ਜਨਤਕ ਮਦਦ

ਨਨਾਈਮੋ, (ਏਕਜੋਤ ਸਿੰਘ) ਨਨਾਈਮੋ ੍ਰਛੰਫ ਨੇ 30 ਸਾਲਾ ਬ੍ਰਿਟਨੀ ਹੈਂਡਰਸਨ ਨੂੰ ਲੱਭਣ ਲਈ ਜਨਤਾ ਤੋਂ ਮਦਦ ਦੀ ਅਪੀਲ ਕੀਤੀ ਹੈ। ਮਿਸ ਹੈਂਡਰਸਨ ਦੀ ਆਖਰੀ ਵਾਰ 28 ਅਗਸਤ 2024 ਨੂੰ ਨਾਨਾਈਮੋ ਵਿੱਚ ਦੇਖੀ ਗਈ ਸੀ। ਉਸਦੀ ਗੁਮਸ਼ੁਦਗੀ ਦੇ ਕਾਰਨ ਉਸਦੇ ਪਰਿਵਾਰਕ ਮੈਂਬਰ ਅਤੇ ਦੋਸਤ ਚਿੰਤਾ ਵਿੱਚ ਹਨ।
ਬ੍ਰਿਟਨੀ ਹੈਂਡਰਸਨ ਦਾ ਕੱਦ 158 ਸੈਂਟੀਮੀਟਰ (5 ਫੁੱਟ 2 ਇੰਚ) ਅਤੇ ਵਜ਼ਨ ਲਗਭਗ 50 ਕਿਲੋਗ੍ਰਾਮ (111 ਪੌਂਡ) ਹੈ। ਉਹ ਇੱਕ ਕਾਕੇਸ਼ੀਅਨ ਮਹਿਲਾ ਹੈ ਜਿਸਦੀ ਅੱਖਾਂ ਨੀਲੀਆਂ ਹਨ ਅਤੇ ਲੰਬੇ ਸੋਨੇ ਰੰਗ ਦੇ ਵਾਲ ਹਨ। ਉਸਦੇ ਖੱਬੇ ਮੋਢੇ, ਖੱਬੇ ਬਾਂਹ ਅਤੇ ਕਲਾਈ ‘ਤੇ ਟੈਟੂ ਵੀ ਹਨ।
ਪੁਲਿਸ ਨੇ ਹੈਂਡਰਸਨ ਨੂੰ ਲੱਭਣ ਲਈ ਜਨਤਾ ਦੀ ਮਦਦ ਲਈ ਅਪੀਲ ਕੀਤੀ ਹੈ। ਆਰ.ਸੀ.ਐਮ.ਪੀ. ਨੇ ਕਿਹਾ ਕਿ ਜੇ ਕਿਸੇ ਨੇ ਵੀ ਮਿਸ ਹੈਂਡਰਸਨ ਨੂੰ ਆਖਰੀ ਵਾਰ ਦੇਖਿਆ ਹੈ ਜਾਂ ਉਹਦੇ ਬਾਰੇ ਕੋਈ ਜਾਣਕਾਰੀ ਪ੍ਰਾਪਤ ਕੀਤੀ ਹੈ, ਤਾਂ ਉਹ ਤੁਰੰਤ ਨਾਨਾਈਮੋ ਆਰ.ਸੀ.ਐਮ.ਪੀ. ਨਾਲ ਸੰਪਰਕ ਕਰਨ।
ਇਸ ਸਬੰਧੀ ਸੂਚਨਾ ਆਰ.ਸੀ.ਐਮ.ਪੀ. ਦੇ ਫਾਇਲ ਨੰਬਰ 2024-31324 ਦਾ ਹਵਾਲਾ ਦੇ ਕੇ ਦਿੱਤੀ ਜਾ ਸਕਦੀ ਹੈ ਜਾਂ ਪੁਲਿਸ ਨਾਲ (250) 754-2345 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।