ਛੱਡ ਮੈਨੂੰ ਚਿੰਬੜੇ ਆ ਤੈਨੂੰ ,
ਔਲ਼ੀ ਮੇਰੇ ਸਿਰੋਂ ਟਲ਼ੀ ਬਾਬਾ।
ਗਿਆ ਮੇਰਾ ਤਾਂ ਹੁਣ ਛੁੱਟ ਖਹਿੜਾ,
ਝੱਲ ਤੂੰ ਹੁਣ ਉੱਪਰੋਂ ਥਲੀ ਬਾਬਾ।
ਗਾਲ੍ਹਾਂ ਮੈਨੂੰ ਜੋ ਮਿਲੀਆਂ ਲੈ ਤੂੰ ਵੀ,
ਝੱਲ ਹੋ ਰਹੀ ਹਲ੍ਹਾ ਹਲ੍ਹੀ ਬਾਬਾ।
ਖਾ ਪੀ ਕੇ ਲੁਹਾ ਡੰਡ ਲਈ,
ਰੱਬ ਤੇਰੇ ‘ਤੇ ਕਰੇ ਭਲੀ ਬਾਬਾ।
ਏਵੇਂ ਹੁੰਦੀ ਐ ਸਭ ਦੇ ਨਾਲ ਏਥੇ,
ਜਿਵੇਂ ਤੈਨੂੰ ਐਂ ਫਿਰਦੇ ਵਲ਼ੀ ਬਾਬਾ।
ਚੁੱਕ ਲੈਂਦੇ ਐ ਗੱਲ ਘੇਰ ਮੂਹਰੋਂ,
ਜੋ ਮਰਜ਼ੀ ਲੰਘ ਜਾ ਗਲੀ ਬਾਬਾ।
ਨਾ ਤੂੰ ਤੇ ਨਾ ਮੈਂ ਦੱਸ ‘ਭਗਤਾ’,
ਐਡੇ ਕਿਹੜੇ ਆਂ ਦੋਵੇਂ ਖਲੀ ਬਾਬਾ।
ਦੜ ਵੱਟ ਕੇ ਲੈ ਕੱਟ ਸਮਾਂ,
ਜੋ ਜਲਦੇ ਜਾਣ ਦੇ ਜਲੀ ਬਾਬਾ।
ਲਿਖਤ : ਬਰਾੜ-ਭਗਤਾ ਭਾਈ ਕਾ
1-604-751-1113