ਭਗਤਾ ਭਾਈਕਾ (ਵੀਰਪਾਲ ਭਗਤਾ): ਪੰਜਾਬ ਪ੍ਰਦੇਸ਼ ਕਾਂਗਰਸ ਦੇ ਬੁਲਾਰੇ ਜਸ਼ਨਦੀਪ ਸਿੰਘ ਚਹਿਲ ਨੇ ਐਲਾਨ ਕੀਤਾ ਕਿ ਜੇਕਰ ਹਲਕਾ ਰਾਮਪੁਰਾ ਫੂਲ ਦੇ ਪਿੰਡ ਜਲਾਲ ਵਿਚ ਸਰਬ-ਸੰਮਤੀ ਨਾਲ ਸਰਪੰਚ ਚੁਣਿਆ ਜਾਵੇਗਾ ਤਾ ਉਹ ਆਪਣੇ ਵੱਲੋਂ ਪਿੰਡ ਦੇ ਵਿਕਾਸ ਕਾਰਜਾਂ ਲਈ 10 ਲੱਖ ਰੁਪਏ ਦੇਣਗੇ। ਜਿਕਰਯੋਗ ਹੈ ਕਿ ਜਸ਼ਨਦੀਪ ਸਿੰਘ ਚਹਿਲ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੀ ਰਾਜਨੀਤੀ ਵਿਚ ਕਾਫੀ ਸਮੇਂ ਆਪਣੇ ਸਿਆਸੀ ਪੈਰ ਜਮਾਉਣ ਲਈ ਯਤਨ ਕਰ ਰਹੇ ਹਨ ਅਤੇ ਉਹ ਹਲਕੇ ਵਿਚ ਕਾਂਗਰਸੀ ਆਗੂ ਵਜੋਂ ਸਰਗਰਮ ਹਨ। ਪਿੰਡ ਜਲਾਲ ਉਨ੍ਹਾਂ ਦਾ ਨਾਨਕਾ ਪਿੰਡ ਹੈ, ਉਹ ਆਪਣੇ ਨਾਨਕੇ ਪਿੰਡ ਜਲਾਲ ਵਿਖੇ ਰਹਿ ਕੇ ਰਾਜਨੀਤਕ ਤੌਰ ਤੇ ਲੋਕਾਂ ਵਿਚ ਵਿਚਰ ਰਹੇ ਹਨ। ਜਸਨ ਚਹਿਲ ਨੇ ਆਪਣੇ ਨਾਨਕੇ ਪਿੰਡ ਜਲਾਲ ਵਿਖੇ ਸਰਬ-ਸੰਮਤੀ ਨਾਲ ਸਰਪੰਚੀ ਦੀ ਚੋਣ ਹੋਣ ਤੇ 10 ਲੱਖ ਰੁਪਏ ਵਿਕਾਸ ਕਾਰਜਾਂ ਲਈ ਦੇਣ ਦਾ ਐਲਾਨ ਕਰਕੇ ਪਿੰਡ ਜਲਾਲ ਵਿਚ ਨਵੀਂ ਸਿਆਸੀ ਚਰਚਾ ਛੇੜ ਦਿੱਤੀ ਹੈ। ਜਸਨ ਚਹਿਲ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਕਿਹਾ ਕਿ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਿੰਡਾਂ ਵਿਚ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਪਾਰਟੀ ਪੱਧਰ ਤੋਂ ਉੱਠ ਕੇ ਚੰਗੇ ਅਕਸ ਵਾਲੇ ਵਿਆਕਤੀਆਂ ਨੂੰ ਸਰਪੰਚ ਬਣਾਉਣ। ਜਸ਼ਨ ਚਹਿਲ ਵੱਲੋ ਕੀਤੇ ਗਏ ਐਲਾਨ ਦੀ ਕਾਂਗਰਸੀ ਆਗੂਆਂ ਵੱਲੋਂ ਸਲਾਘਾ ਕੀਤੀ ਜਾਂ ਰਹੀ ਹੈ