Sunday, November 24, 2024
6.5 C
Vancouver

ਬੀ.ਸੀ. ਦੀ ਪ੍ਰਜਨਨ ਦਰ ਕੈਨੇਡਾ ‘ਚੋਂ ਸਭ ਤੋਂ ਵੱਧ ਰਿਕਾਰਡ ਪੱਧਰ ‘ਤੇ ਹੇਠਾਂ ਡਿੱਗੀ

ਸਰੀ, (ਏਕਜੋਤ ਸਿੰਘ): ਬ੍ਰਿਟਿਸ਼ ਕੋਲੰਬੀਆ (ਬੀ.ਸੀ.) ਨੇ ਕੈਨੇਡਾ ਵਿੱਚ ਸਭ ਤੋਂ ਘੱਟ ਪ੍ਰਜਨਨ ਦਰ ਦਾ ਰਿਕਾਰਡ ਤੋੜ ਦਿੱਤਾ ਹੈ, ਜਿਥੇ ਹੁਣ ਪ੍ਰਜਨਨ ਦਰ ਸਿਰਫ ਇੱਕ ਬੱਚਾ ਪ੍ਰਤੀ ਔਰਤ ਤੱਕ ਪਹੁੰਚ ਗਈ ਹੈ। ਸਟੈਟਿਸਟਿਕਸ ਕੈਨੇਡਾ ਦੇ ਨਵੇਂ ਡਾਟਾ ਅਨੁਸਾਰ, 2023 ਵਿੱਚ ਕੈਨੇਡਾ ਦੀਆਂ ਪ੍ਰਜਨਨ ਦਰਾਂ 1.26 ਜਨਮ ਪ੍ਰਤੀ ਔਰਤ ਤੱਕ ਘਟ ਹੋਈ ਹੈ, ਜੋ ਕਿ 2022 ਵਿੱਚ 1.33 ਸੀ ਅਤੇ ਹੁਣ ਇਸ ਤੋਂ ਵੀ ਘਟ ਗਈ ਹੈ।
ਬੀਤੇ ਕੁਝ ਸਾਲਾਂ ਦੌਰਾਨ ਕੈਨੇਡਾ ਦੀ ਵਿਗੜੀ ਅਰਥ-ਵਿਵਸਥਾ, ਰਹਿਣ ਸਹਿਣ ਦੀਆਂ ਵਧੀਆਂ ਕੀਮਤਾਂ ਕਾਰਨ ਲੋਕਾਂ ਨੇ ਆਪਣੀਆਂ ਪਰਿਵਾਰਕ ਯੋਜਨਾਵਾਂ ‘ਤੇ ਠੱਲ ਪਾਈ ਹੈ। ਲੋਕਾਂ ਦਾ ਕਹਿਣਾ ਹੈ ਕਿ ਕੈਨੇਡਾ ‘ਚ ਮਹਿੰਗਾਈ ਕਾਰਨ ਅਤੇ ਬੱਚੇ ਪੈਦਾ ਕਰਨ ਦਾ ਸਹੀ ਸਮਾਂ ਨਹੀਂ ਹੈ। ਇਕ ਸਟੈਟਕੈਨ ਦੀ ਸਟੱਡੀ, ਜੋ ਪਿਛਲੇ ਸਾਲ ਜਾਰੀ ਕੀਤੀ ਗਈ ਸੀ, ਵਿੱਚ ਇਹ ਦਰਸਾਇਆ ਗਿਆ ਸੀ ਕਿ ਨੌਜਵਾਨ ਵਰਗਾਂ ਦੇ ਪਰਿਵਾਰ ਬਨਾਉਣ ਦੇ ਫੈਸਲੇ ਨੂੰ ਟਾਲ ਰਹੇ ਹਨ॥ ਨੌਜਵਾਨ ਮਹਿਲਾਵਾਂ ਵਿੱਚ ਬੱਚੇ ਪੈਦਾ ਕਰਨ ਦੀ ਰੁਚੀ ਘੱਟ ਹੋ ਰਹੀ ਹੈ, ਜਿਸ ਕਾਰਨ ਪ੍ਰਜਨਨ ਦਰਾਂ ‘ਚ ਇਹ ਵੱਡੀ ਗਿਰਾਵਟ ਵੇਖਣ ਨੂੰ ਮਿਲੀ ਹੈ।
ਪ੍ਰਜਨਨ ਦਰਾਂ ਵਿੱਚ ਇਹ ਗਿਰਾਵਟ ਤੋਂ ਬਾਅਦ ਹੁਣ ਕੈਨੇਡਾ ਨੂੰ ਉਹਨਾਂ ਦੇਸ਼ਾਂ ਦੇ ਸਮੂਹ ਵਿੱਚ ਸ਼ਾਮਿਲ ਹੋ ਗਿਆ ਹੈ ਜਿਥੇ ਜਿਨ੍ਹਾਂ ਦੀ ਪ੍ਰਜਨਨ ਦਰ 1.3 ਤੋਂ ਘੱਟ ਹੈ, ਜਿਸ ਵਿੱਚ ਇਟਲੀ ਅਤੇ ਜਾਪਾਨ ਵੀ ਸ਼ਾਮਿਲ ਹਨ। ਪਰ ਕੈਨੇਡਾ ਦੇ ਸੂਬਿਆਂ ਦੀ ਗੱਲ ਕਰੀਏ ਤਾਂ ਬੀ.ਸੀ. ‘ਚ ਪ੍ਰਜਨਨ ਦਰ ਸਭ ਤੋਂ ਹੇਠਾ ਪਹੁੰਚ ਗਈ ਹੈ ਜਿਥੇ ਪ੍ਰਜਨਨ ਦਰਾਂ 1.26 ਹੈ। ਇਸ ਸਮੇਂ ਸਸਕੈਚਵਨ ਅਤੇ ਕਿਊਬਕ ਸੂਬਿਆਂ ‘ਚ ਪ੍ਰਜਨਨ ਦਰ ਸਭ ਤੋਂ ਵੱਧ 1.49 ਹੈ ਇਸ ਤੋਂ ਬਾਅਦ ਅਲਬਰਟਾ ਜਿਥੇ 1.45 ਪ੍ਰਜਨਨ ਦਰ ਹੈ। ਕੁਲ ਮਿਲਾ ਕੇ ਇਸ ਸਮੇਂ ਕੈਨੇਡਾ ਦੀ ਪ੍ਰਜਨਨ ਦਰ ਇੱਕ ਔਰਤ ਪ੍ਰਤੀ ਇੱਕ ਬੱਚੇ ‘ਤੇ ਪਹੁੰਚ ਗਈ ਹੈ।
ਸਥਾਨਕ ਸਰਕਾਰਾਂ ਅਤੇ ਅਧਿਕਾਰੀਆਂ ਨੂੰ ਇਸ ਮਾਮਲੇ ‘ਤੇ ਧਿਆਨ ਦਿਉਣਾ ਚਾਹੀਦਾ ਹੈ, ਤਾਂ ਜੋ ਉਹ ਨਵੀਂ ਪਰਿਵਾਰਕ ਨੀਤੀਆਂ ਅਤੇ ਸਮਰਥਨ ਪ੍ਰੋਗ੍ਰਾਮਾਂ ਨੂੰ ਲਿਆਉਣ ‘ਤੇ ਵਿਚਾਰ ਕਰ ਸਕਣ। ਇਸ ਤਰ੍ਹਾਂ, ਲੋਕਾਂ ਨੂੰ ਪਰਿਵਾਰ ਬਨਾਉਣ ਵਿੱਚ ਮਦਦ ਮਿਲ ਸਕਦੀ ਹੈ ਅਤੇ ਸਮਾਜਕ ਸੰਕਟਾਂ ਦਾ ਸਾਹਮਣਾ ਕਰਨ ਵਿੱਚ ਵੀ ਸਹਾਇਤਾ ਪ੍ਰਾਪਤ ਹੋ ਸਕਦੀ ਹੈ। ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਓਕਜੋਟ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.