Sunday, November 24, 2024
9.6 C
Vancouver

ਗ਼ਜ਼ਲ

 

ਕਵੇਂ ਸਮਝਾਂ ਨਾ ਮੈਂ ਉਸਨੂੰ,
ਹਰਿਕ ਫ਼ਨਕਾਰ ਤੋਂ ਪਹਿਲਾਂ।
ਹਮੇਸ਼ਾਂ ਮੁਸਕੁਰਾਉਂਦਾ ਹੈ,
ਉਹ ਗੁੱਝੇ ਵਾਰ ਪਹਿਲਾਂ।
ਕਿਸੇ ਸੂਰਤ, ਕਿਸੇ ਹੀਲੇ,
ਕਿਸੇ ਤਕਰਾਰ ਤੋਂ ਪਹਿਲਾਂ।
ਹਕੀਕਤ ਸਮਝ ਲਈਏ
ਅੱਗ ਦੀ ਅੰਗਿਆਰ ਤੋਂ ਪਹਿਲਾਂ।
ਨਦੀ ਦੀ ਤੋਰ ਸਚਮੁੱਚ ਸ਼ੂਕਦੀ ਹੈ,
ਸੰਭਲ ਕੇ ਚੱਲੀਏ,
ਵਿਚਾਲ਼ੇ ਡੋਬ ਨਾ ਦੇਵੇ ਇਹ
ਪਰਲੇ ਪਾਰ ਤੋਂ ਪਹਿਲਾਂ।
ਹਕੀਕਤ ਨੂੰ ਬਿਨਾਂ ਸਮਝੇ
ਉਨ੍ਹਾਂ ਲਲਕਾਰਿਆ ਸਾਨੂੰ,
ਕਲਮ ਨੂੰ ਹੱਥ ਪਾਇਆ ਕਿਉਂ,
ਕਿਸੇ ਤਲਵਾਰ ਤੋਂ ਪਹਿਲਾਂ।
ਕਿਸੇ ਸੂਰਤ ਕੋਈ ਬਦਲਾਅ
ਨਹੀਂ ਆਇਆ ਅਜੇ ਤੀਕਰ,
ਇਹੀ ਹਾਲਾਤ ਸਨ ਸਚਮੁੱਚ
ਤੇਰੀ ਸਰਕਾਰ ਤੋਂ ਪਹਿਲਾਂ।
ਬੜਾ ਹੀ ਮਾਣ ਕਰਦਾ ਹੈਂ ਤੂੰ
ਪਿਆਰੇ ਅਪਣਿਆਂ ਉੱਤੇ,
ਲੰਗੋਟੀ ਤੋੜ ਲੈਂਦੇ ਨੇ ਸਕੇ
ਸਸਕਾਰ ਤੋਂ ਪਹਿਲਾਂ।
ਇਨ੍ਹਾਂ ਹਮਦਰਦ ਲੋਕਾਂ ਤੋਂ
ਜ਼ਰਾ ਬਚ ਕੇ ਰਹੀਂ ‘ਮੱਖਣਾਂ’,
ਜੋ ਆ ਪਹੁੰਚੇ ਨੇਂ ਤੇਰੇ ਤੱਕ
ਭਲੇ ਗ਼ਮਖ਼ਾਰ ਤੋਂ ਪਹਿਲਾਂ।
ਲਿਖਤ : ਮੱਖਣ ਸੇਖੂਵਾਸ

Previous article
Next article