Sunday, November 24, 2024
6.5 C
Vancouver

ਪੰਜਾਬ ਸਿੰਘ

 

ਮੈਂ ਪੰਜਾਬ ਸਿੰਘ ਹਾਂ ਬੋਲਦਾ,
ਮੇਰੀ ਮਿੱਟੀ ਸੀ ਜਰਖੇਜ,
ਮੇਰੀ ਹਿੱਕ ਤੇ ਲੀਡਰ ਨੱਚਦੇ,
ਸਮਝ ਕਿਸੇ ਰੰਡੀ ਦੀ ਸ਼ੇਜ,
ਮੇਰੀ ਰਗ ਰਗ ਚਿੱਟਾ ਦੌੜਦਾ,
ਮੇਰੀ ਧੜਕਨ ਚੱਲਦੀ ਤੇਜ,
ਕੈਂਸਰ ਹੋਇਆ ਮੇਰੀ ਧਰਤ ਨੂੰ,
ਮੇਰਾ ਕਿਸੇ ਨਾ ਕੀਤਾ ਹੇਜ,
ਮੇਰੀ ਬਾਣੀ ਦੇ ਪੰਨੇ ਰੋਲਤੇ,
ਜੋ ਨਾਲ ਗੁਣਾ ਲਵਰੇਜ,
ਮੇਰੇ ਪੁੱਤ ਇੰਨਾ ਨੇ ਮਾਰਤੇ ,
ਕਈ ਦਿੱਤੇ ਜੇਲੀਂ ਭੇਜ,
ਮੇਰੀ ਧੀ ਰੀਲਾਂ ਤੇ ਨੱਚਦੀ,
ਕੋਈ ਚੱਲਿਆ ਨਵਾ ਕਰੇਜ,
ਮੈਨੂੰ ਮਿਲੀਆਂ ਸਦਾ ਹੀ ਫਸੀਆਂ,
ਇਹ ਲੈ ਕੇ ਬਹਿ ਗਏ ਕੁਰਸੀ ਮੇਜ,
ਮੇਰੀ ਰੂਹ ਚੋਂ ਚੀਖਾਂ ਨਿਕਲੀਆਂ,
ਮੀਡੀਆ ਕਿਉਂ ਨਾ ਕਰੇ ਕਵਰੇਜ,
ਮਾਨਾਂ ਕਿਉ ਨਾ ਕਰੇ ਕਵਰੇਜ,
ਮੈਂ ਪੰਜਾਬ ਸਿੰਘ ਹਾਂ ਬੋਲਦਾ….।
ਲਿਖਤ : ਜਸਵੀਰ ਮਾਨ,
ਸੰਪਰਕ : 8437775940