ਬੈਂਕ ਆਫ਼ ਕੈਨੇਡਾ ਵਲੋਂ ਅਗਲੇ ਮਹੀਨੇ ਕੀਤੀ ਜਾ ਸਕਦੀ ਹੈ 0.5 ਫੀਸਦੀ ਵਿਆਜ਼ ਦਰਾਂ ‘ਚ ਕਟੌਤੀ
ਸਰੀ, (ਏਕਜੋਤ ਸਿੰਘ): ਕੈਨੇਡਾ ਦੀ ਸਲਾਨਾ ਮਹਿੰਗਾਈ ਦਰ ਅਗਸਤ ਵਿੱਚ ਬੈਂਕ ਆਫ਼ ਕੈਨੇਡਾ ਦੇ 2% ਟਾਰਗਟ ਨੂੰ ਪਹੁੰਚ ਗਈ, ਜਿਸ ਨਾਲ ਅਗਲੇ ਮਹੀਨੇ ਬੈਂਕ ਵੱਲੋਂ ਜਿਹੜਾ ਵਿਆਜ਼ ਦਰਾਂ ਸਬੰਧੀ ਫੈਸਲਾ ਲਿਆ ਜਾਣਾ ਹੈ ਉਸ ‘ਚ 0.5 ਫੀਸਦੀ ਵਿਆਜ਼ ਦਰਾਂ ‘ਚ ਕਟੌਤੀ ਕੀਤੇ ਜਾਣ ਦੀ ਉਮੀਦ ਵੀ ਮਜ਼ਬੂਤ ਹੋ ਗਈ ਹੈ।
ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ, ਉਪਭੋਗਤਾ ਕੀਮਤਾਂ ਦੀ ਸੂਚੀ (ਛਫੀ) ਵਿੱਚ ਫਰਵਰੀ 2021 ਤੋਂ ਬਾਅਦ ਅਗਸਤ 2024 ਵਿੱਚ ਸਭ ਤੋਂ ਘੱਟ ਵਾਧਾ ਦਰ ਦੇਖਣ ਨੂੰ ਮਿਲੀ ਹੈ ਅਤੇ ਕੋਰ ਪ੍ਰਾਈਸ ਮਾਪਦੰਡ ਵੀ 40 ਮਹੀਨਿਆਂ ਵਿੱਚ ਆਪਣੇ ਸਭ ਤੋਂ ਨਿਊਨਤਮ ਪੱਧਰ ਤੇ ਪਹੁੰਚ ਗਏ ਹਨ। ਜਿਸ ਤੋਂ ਬਾਅਦ ਹੁਣ ਮਹਿੰਗਾਈ ਦਰ 0.2% ਘਟ ਗਈ ਹੈ। ਮਹਿੰਗਾਈ ਦਰ 2 ਫੀਸਦੀ ‘ਤੇ ਆਉਣ ਤੋਂ ਬਾਅਦ ਲੋਕਾਂ ਦਾ ਕਹਿਣਾ ਹੈ ਉਨ੍ਹਾਂ ਨੂੰ ਹੁਣ ਅਗਲੇ ਆਉਣ ਵਾਲੇ ਕੁਝ ਮਹੀਨਿਆਂ ਦੌਰਾਨ ਮਹਿੰਗਾਈ ਤੋਂ ਰਾਹਤ ਮਹਿਸੂਸ ਹੋਣ ਦੀ ਉਮੀਦ ਹੈ ਕੈਨੇਡੀਅਨ ਲੋਕਾਂ ਨੂੰ ਉਮੀਦ ਹੈ ਕਿ ਬੈਂਕ ਆਫ਼ ਕੈਨੇਡਾ ਅਗਲੇ ਮਹੀਨੇ ਆਪਣੀ ਵਿਆਜ਼ ਦਰ ਨੂੰ 50 ਬੇਸਿਸ ਪਾਇੰਟ ਘਟਾਏਗਾ, ਜਿਸ ਨਾਲ ਨਿਊਟਰਲ ਸਥਿਤੀ ਵੱਲ ਵਾਪਸੀ ਹੋਣ ਦੀ ਵੀ ਉਮੀਦ ਹੈ। ਜ਼ਿਕਰਯੋਗ ਹੈ ਕਿ ਨਿਊਟਰਲ ਸਥਿਤੀ ਦਾ ਮਤਲਬ ਹੈ ਵਿਆਜ਼ ਦਰ ਉਸ ਪੱਧਰ ‘ਤੇ ਪਹੁੰਚਣਾ ਜਿੱਥੇ ਦਰਾਂ ਵਧਾਈ ਜਾਂ ਘਟਾਈ ਨਹੀਂ ਜਾਂਦੀਆਂ ਅਤੇ ਇਸ ਨਾਲ ਵਿਕਾਸ ਨੂੰ ਨਾ ਰੋਕਿਆ ਜਾਂਦਾ ਹੈ ਅਤੇ ਨਾ ਹੀ ਉਤਸ਼ਾਹਿਤ ਕੀਤਾ ਜਾਂਦਾ ਹੈ।
ਇਸ ਸਾਲ ਬੈਂਕ ਆਫ ਕੈਨੇਡਾ ਨੇ ਆਪਣੀਆਂ ਵਿਆਜ਼ ਦਰਾਂ ‘ਚ ਤਿੰਨ ਵਾਰ ਕਟੌਤੀ ਕੀਤੀ ਹੈ, ਜਿਸ ਨਾਲ ਹੁਣ ਵਿਆਜ਼ ਦਰ 4.25% ‘ਤੇ ਆ ਗਈ ਹੈ। ਮਾਹਰਾਂ ਦਾ ਕਹਿਣਾ ਹੈ ਕਿ ਇਸ ਸਾਲ 2024 ਦੀਆਂ ਅਗਲੀਆਂ ਦੋ ਮੀਟਿੰਗਾਂ ਵਿੱਚ 25 ਬੇਸਿਸ ਪਾਇੰਟ ਦੀਆਂ ਦੋ ਕਟੌਤੀਆਂ ਹੋਣ ਦੀ ਉਮੀਦ ਕੀਤੀ ਜਾ ਸਕਦੀ ਹੈ ਅਤੇ ਅਗਲੇ ਮਹੀਨੇ 50 ਬੇਸਿਸ ਪਾਇੰਟ ਦੀ ਕਟੌਤੀ ਦੀ ਉਮੀਦ ਮਹਿੰਗਾਈ ਦਰ ਘਟ ਹੋਣ ਤੋਂ ਬਾਅਦ ਕਾਫੀ ਵੱਧ ਗਈ ਹੈ। ਕੀਮਤਾਂ ਦੇ ਦਬਾਅ ਨੂੰ ਘਟਾਉਣ ਵਿੱਚ ਵੱਡਾ ਯੋਗਦਾਨ ਗੈਸੋਲੀਨ, ਟੈਲੀਫੋਨ ਸੇਵਾਵਾਂ ਅਤੇ ਕੱਪੜਿਆਂ ਦੀਆਂ ਕੀਮਤਾਂ ਘੱਟਣ ਨਾਲ ਹੋਇਆ ਜਦਕਿ ਮਕਾਨ ਮਾਲੀਅਤ ਅਤੇ ਕਿਰਾਏ ਦੇ ਲਾਗਤ ਵਿੱਚ ਹੌਲੀ-ਹੌਲੀ ਗਿਰਾਵਟ ਜਾਰੀ ਰਹੀ ਹੈ। ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਓਕਜੋਟ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.