ਪੀਅਰ ਪੌਲੀਐਵ 65 ਸਾਲ ਦੀ ਉਮਰ ‘ਚ ਸਭ ਤੋਂ ਵੱਧ ਪੈਨਸ਼ਨ ਲੈਣ ਵਾਲੇ ਕੈਨੇਡੀਅਨ ਨੇਤਾ ਬਣੇ
ਸਰੀ, (ਪਰਮਜੀਤ ਸਿੰਘ): ਬੀਤੇ ਹਫ਼ਤੇ ਜਦੋਂ ਜਗਮੀਤ ਸਿੰਘ ਨੇ ਲਿਬਰਲ ਪਾਰਟੀ ਤੋਂ ਆਪਣਾ ਸਮਰਥਣ ਵਾਪਸ ਲਿਆ ਸੀ ਤਾਂ ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਨੇ ਐਨਡੀਪੀ ਲੀਡਰ ਜਗਮੀਤ ਸਿੰਘ ‘ਤੇ ਤੰਜ ਕਸੇ ਸਨ ਕਿ ਉਹ ਫਰਵਰੀ ਤੱਕ ਸਰਕਾਰ ਦੀ ਸਮਰਥਨਾ ਕਰਦੇ ਰਹਿਣਗੇ ਤਾਂ ਜੋ ਉਹ ਸੰਸਦ ਮੈਂਬਰ ਦੀ ਪੈਨਸ਼ਨ ਲਈ ਯੋਗ ਹੋ ਸਕਣ। ਹਾਲਾਂਕਿ, ਹੁਣ ਪੌਲੀਐਵ ਖੁਦ ਆਪ ਹੀ ਆਪਣੀ ਇਸ ਬਿਆਨਬਾਜ਼ੀ ਕਾਰਨ ‘ਚ ਘਿਰਦੇ ਨਜ਼ਰ ਆ ਰਹੇ ਹਨ। ਕਿਉਂਕਿ ਮਾਹਿਰਾਂ ਦਾ ਅੰਦਾਜ਼ਾ ਹੈ ਕਿ ਪੌਲੀਐਵ ਦੀ ਆਪਣੀ ਪੈਨਸ਼ਨ ਜਗਮੀਤ ਸਿੰਘ ਦੀ ਪੈਨਸ਼ਨ ਨਾਲੋਂ ਤਿੰਨ ਗੁਣਾ ਅਤੇ ਆਉਣ ਵਾਲੇ ਸਮੇਂ ‘ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋਂ ਵੀ ਪਹਿਲਾਂ ਮਿਲੇਗੀ ਜਦੋਂ ਕਿ ਜਸਟਿਨ ਟਰੂਡੋ ਨੂੰ 67 ਸਾਲ ਦੀ ਉਮਰ ‘ਚ $230,000 ਹੋਵੇਗੀ।
ਜਾਣਕਾਰੀ ਅਨੁਸਾਰ ਪੌਲੀਐਵ 65 ਸਾਲ ਦੀ ਉਮਰ ‘ਚ ਪੈਨਸ਼ਨ ਵਜੋਂ ਸਾਲਾਨਾ $230,000 ਤੋਂ ਵੱਧ ਪ੍ਰਾਪਤ ਕਰਗੇ ਅਤੇ ਇਹ ਰਕਮ ਅਗਲੀ ਫੈਡਰਲ ਚੋਣਾਂ ‘ਚ ਪ੍ਰਧਾਨ ਮੰਤਰੀ ਬਣਨ ਦੀ ਸਥਿਤੀ ‘ਚ ਹੋਰ ਵੀ ਵਧ ਸਕਦੀ ਹੈ। ਇਸਦੇ ਦੂਜੇ ਪਾਸੇ ਜੇ ਜਗਮੀਤ ਸਿੰਘ ਪੈਨਸ਼ਨ ਲਈ ਯੋਗ ਹੋ ਜਾਂਦੇ ਹਨ, ਤਾਂ ਉਹ 65 ਸਾਲ ਦੀ ਉਮਰ ‘ਚ ਸਿਰਫ਼ ਸਾਲਾਨਾ $66,000 ਪ੍ਰਾਪਤ ਸਕਦੇ ਹਨ।
ਗ੍ਰੀਨ ਪਾਰਟੀ ਦੀ ਲੀਡਰ ਐਲਿਜ਼ਬੇਥ ਮੇ ਨੇ ਪੌਲੀਐਵ ਦੀ ਜਗਮੀਤ ਸਿੰਘ ‘ਤੇ ਕੀਤੀ ਗਈ ਆਲੋਚਨਾ ਨੂੰ ਗਲਤ ਦੱਸਦੇ ਹੋਏ ਕਿਹਾ, ” ਪੌਲੀਐਵ ਦਾ ਸਿੰਘ ‘ਤੇ ਪੈਨਸ਼ਨ ਲਈ ਹਮਲਾ ਕਰਨਾ ਗਲਤ ਹੈ, ਜਿਸ ਦਾ ਪੌਲੀਐਵ ਨੂੰ ਪਛਤਾਵਾ ਹੋਵੇਗਾ।”
ਮਾਹਰਾਂ ਦੇ ਮੁਤਾਬਕ, ਇਸ ਸਮੇਂ ਜਦੋਂ ਸਾਰੇ ਲੀਡਰਾਂ ਦੀਆਂ ਪੈਨਸ਼ਨਾਂ ਦੀ ਗਿਣਤੀ ਕੀਤੀ ਗਈ, ਤਾਂ ਪੁਆਲੀਏਵ ਦੀ ਪੈਨਸ਼ਨ ਜਸਟਿਨ ਟਰੂਡੋ ਤੋਂ ਬਾਅਦ ਦੂਜੇ ਨੰਬਰ ‘ਤੇ ਆਉਂਦੀ ਹੈ। ਟਰੂਡੋ ਨੂੰ ਪ੍ਰਧਾਨ ਮੰਤਰੀ ਹੋਣ ਕਾਰਨ ਵੱਧ ਪੈਨਸ਼ਨ ਮਿਲਦੀ ਹੈ।