12.7 C
Vancouver
Saturday, May 23, 2026

ਬੀ.ਸੀ. ਦੀ ਮਹਿਲਾ ਅਧਿਆਪਕਾ ‘ਤੇ ਬੱਚੇ ਨੂੰ ਵਰਗਲਾਉਣ ਦੇ ਦੋਸ਼, 15 ਸਾਲ ਲਈ ਲਾਇਸੰਸ ਰੱਦ

ਸਰੀ, (ਏਕਜੋਤ ਿਸੰਘ): ਬ੍ਰਿਟਿਸ਼ ਕੋਲੰਬੀਆ ਦੀ ਇੱਕ ਸਾਬਕਾ ਹਾਈ ਸਕੂਲ ਅਧਿਆਪਕਾ ਕੇਲਸੀ ਮੈਕਰੇ ਬਲੇਕ ਨੂੰ ਇੱਕ ਨਾਬਾਲਗ ਵਿਦਿਆਰਥੀ ਨੂੰ ਇੰਟਰਨੈੱਟ ਰਾਹੀਂ ਵਰਗਲਾਉਣ (ਚਾਈਲਡ ਲੂਰਿੰਗ) ਦੇ ਮਾਮਲੇ ਵਿੱਚ ਦੋਸ਼ੀ ਪਾਏ ਜਾਣ ਤੋਂ ਬਾਅਦ ਅਗਲੇ 15 ਸਾਲਾਂ ਲਈ ਟੀਚਿੰਗ ਸਰਟੀਫਿਕੇਟ ਵਾਸਤੇ ਦੁਬਾਰਾ ਅਪਲਾਈ ਕਰਨ ਤੋਂ ਰੋਕ ਦਿੱਤਾ ਗਿਆ ਹੈ। ਸੂਬੇ ਦੇ ਅਧਿਆਪਕ ਰੈਗੂਲੇਟਰ ‘ਬੀ.ਸੀ. ਕਮਿਸ਼ਨਰ ਫਾਰ ਟੀਚਰ ਰੈਗੂਲੇਸ਼ਨ’ ਵੱਲੋਂ ਜਾਰੀ ਇੱਕ ਸਹਿਮਤੀ ਸਮਝੌਤੇ ਵਿੱਚ ਇਸ ਅਨੁਸ਼ਾਸਨੀ ਕਾਰਵਾਈ ਦਾ ਪੂਰਾ ਵੇਰਵਾ ਸਾਂਝਾ ਕੀਤਾ ਗਿਆ ਹੈ।
ਸਮਝੌਤੇ ਮੁਤਾਬਕ ਬਲੇਕ ਨੂੰ 18 ਸਾਲ ਤੋਂ ਘੱਟ ਉਮਰ ਦੇ ਇੱਕ ਹਾਈ ਸਕੂਲ ਵਿਦਿਆਰਥੀ ਨੂੰ ਸੋਸ਼ਲ ਮੀਡੀਆ ਜਾਂ ਫੋਨ ਰਾਹੀਂ ਅਸ਼ਲੀਲ ਵੀਡੀਓ ਭੇਜਣ ਅਤੇ ਉਸ ਨੂੰ ਆਪਣੇ ਜਾਲ ਵਿੱਚ ਫਸਾਉਣ ਦੇ ਦੋਸ਼ ਹੇਠ ਦੋਸ਼ੀ ਠਹਿਰਾਇਆ ਗਿਆ ਹੈ। ਅਦਾਲਤ ਦੇ ਹੁਕਮਾਂ ਅਨੁਸਾਰ ਪੀੜਤ ਵਿਦਿਆਰਥੀ ਦੀ ਪਛਾਣ ਨੂੰ ਗੁਪਤ ਰੱਖਿਆ ਗਿਆ ਹੈ। ਸਕੂਲ ਡਿਸਟ੍ਰਿਕਟ ਨੇ ਸਭ ਤੋਂ ਪਹਿਲਾਂ 5 ਜਨਵਰੀ 2023 ਨੂੰ ਇਸ ਮਾਮਲੇ ਦੀ ਰਿਪੋਰਟ ਰੈਗੂਲੇਟਰ ਨੂੰ ਕੀਤੀ ਸੀ, ਜਿਸ ਤੋਂ ਬਾਅਦ ਨਵੰਬਰ 2023 ਵਿੱਚ ਹੀ ਬਲੇਕ ਦਾ ਅਧਿਆਪਨ ਲਾਇਸੰਸ ਰੱਦ ਕਰ ਦਿੱਤਾ ਗਿਆ ਸੀ।
ਬਾਅਦ ਵਿੱਚ ਅਪ੍ਰੈਲ 2025 ਵਿੱਚ ਅਦਾਲਤ ਨੇ ਉਸ ਨੂੰ ਇਸ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ, ਜਦੋਂ ਕਿ ਨਾਬਾਲਗ ਨਾਲ ਸਬੰਧਤ ਤਿੰਨ ਹੋਰ ਜਿਨਸੀ ਅਪਰਾਧਾਂ ਦੇ ਦੋਸ਼ਾਂ ‘ਤੇ ਰੋਕ ਲਗਾ ਦਿੱਤੀ ਗਈ ਸੀ। 30 ਜੁਲਾਈ 2025 ਨੂੰ ਅਦਾਲਤ ਨੇ ਬਲੇਕ ਨੂੰ ਤਿੰਨ ਸਾਲ ਦੀ ਪ੍ਰੋਬੇਸ਼ਨ (ਨਿਗਰਾਨੀ) ਅਤੇ ਮੁਅੱਤਲ ਸਜ਼ਾ ਸੁਣਾਈ ਸੀ। ਹੁਣ ਰੈਗੂਲੇਟਰ ਦੇ ਨਵੇਂ ਫੈਸਲੇ ਅਨੁਸਾਰ ਉਹ ਅਗਲੇ 15 ਸਾਲਾਂ ਤੱਕ ਅਧਿਆਪਕ ਵਜੋਂ ਕੰਮ ਨਹੀਂ ਕਰ ਸਕੇਗੀ। ਬਲੇਕ ਨੇ ਵੀ ਮੰਨਿਆ ਹੈ ਕਿ ਉਸ ਦੇ ਇਸ ਅਪਰਾਧਿਕ ਵਿਵਹਾਰ ਨੇ ਅਧਿਆਪਨ ਦੇ ਪੇਸ਼ੇ ਅਤੇ ਅਧਿਆਪਕ-ਵਿਦਿਆਰਥੀ ਦੇ ਪਵਿੱਤਰ ਰਿਸ਼ਤੇ ਦੇ ਭਰੋਸੇ ਨੂੰ ਭਾਰੀ ਠੇਸ ਪਹੁੰਚਾਈ ਹੈ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ