ਸਰੀ (ਏਕਜੋਤ ਸਿੰਘ): ਕੈਨੇਡਾ ’ਚ ਹਰ ਸਾਲ, 28 ਅਪ੍ਰੈਲ ਦਾ ਦਿਨ ਕੰਮਾਂ ‘ਤੇ ਜਾਣ ਵਾਲੇ ਵਿਅਕਤੀਆਂ ਅਤੇ ਉਹ ਲੋਕ ਜੋ ਕੰਮ ਕਰਦੇ ਸਮੇਂ ਆਪਣੀ ਜਾਨ ਗੁਆ ਚੁੱਕੇ ਹਨ, ਨੂੰ ਯਾਦ ਕਰਨ ਲਈ ਇਸ ਦਿਨ ਸ਼ਰਧਾਂਜ਼ਲੀ ਦਿਵਸ ਵਜੋਂ ਮਨਾਉਂਦੇ ਹਨ। ਪੂਰੇ ਕੈਨੇਡਾ ਵਿੱਚ, 28 ਅਪ੍ਰੈਲ ਨੂੰ ਸੋਗ ਦਾ ਦਿਨ ਮਨੋਨੀਤ ਕੀਤਾ ਗਿਆ ਹੈ। ਹਰ ਸਾਲ, ਪੂਰੇ ਸੂਬੇ ਵਿੱਚ ਕਾਮੇ, ਪਰਿਵਾਰ, ਰੁਜ਼ਗਾਰਦਾਤਾ ਅਤੇ ਵੱਖ ਵੱਖ ਭਾਈਚਾਰੇ ਉਹਨਾਂ ਲੋਕਾਂ ਨੂੰ ਯਾਦ ਕਰਦੇ ਹਨ ਜਿਨ੍ਹਾਂ ਨੇ ਨੌਕਰੀ ਕਰਦੇ ਸਮੇਂ ਆਪਣੀਆਂ ਜਾਨਾਂ ਗੁਆ ਦਿੱਤੀਆਂ ਸਨ ਅਤੇ ਅਸੀਂ ਇਸ ਦਿਨ ਨੂੰ ਯਾਦ ਕਰਕੇ ਅਗੋਂ ਨੌਕਰੀਆਂ ਦੌਰਾਨ ਆਲੇ-ਦੁਆਲੇ ਦੇ ਮਾਹੌਲ ਨੂੰ ਸਿਹਤਮੰਦ ਅਤੇ ਸੁਰੱਖਿਅਤ ਬਣਾਉਣ ਲਈ ਆਪਣੀ ਵਚਨਬੱਧਤਾ ਕਰਦੇ ਹਾਂ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਕੰਮ ਵਾਲੀ ਥਾਂ ਦੀਆਂ ਸੱਟਾਂ ਅਤੇ ਬਿਮਾਰੀਆਂ ਨਾਲ 175 ਬੀ.ਸੀ. ਕਾਮਿਆਂ ਮੌਤ ਹੋਈ। ਅੱਧੇ ਤੋਂ ਵੱਧ (93) ਕੰਮ ਨਾਲ ਸਬੰਧਤ ਮੌਤਾਂ ਕਿੱਤਾਮੁਖੀ ਬਿਮਾਰੀ ਦੇ ਨਤੀਜੇ ਵਜੋਂ ਹੋਈਆਂ ਸਨ ਅਤੇ 82 ਕੰਸਟ੍ਰਕਸ਼ਨ ਸਮੇਂ ਐਸਬੈਸਟਸ ਦੇ ਸੰਪਰਕ ਦਾ ਨਤੀਜਾ ਸਨ । ਹਰ ਸੱਟ, ਬਿਮਾਰੀ, ਜਾਂ ਮੌਤ ਤੋਂ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਨੌਕਰੀ ਸਮੇਂ ਸੁਰੱਖਿਅਤ ਤਰੀਕੇ ਨਾਲ ਕੰਮ ਕਰਨ ਇੰਮਪਲੋਇਰਜ਼ (ਰੁਜ਼ਗਾਰਦਾਤਾਵਾਂ) ਵੀ ਇਹ ਯਕੀਨੀ ਬਣਾਉਣ ਕਿ ਕਾਮੇ ਸਿਹਤਮੰਦ, ਸੁਰੱਖਿਅਤ ਰਹਿਣ ਅਤੇ ਆਪਣੇ ਪਰਿਵਾਰਾਂ ਨਾਲ ਸੁਖੀ ਵੱਸਣ।

