ਸਰੀ, (ਏਕਜੋਤ ਸਿੰਘ): ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਕੈਨੇਡਾ-ਅਮਰੀਕਾ ਆਰਥਿਕ ਸਬੰਧਾਂ ਬਾਰੇ ਨਵੀਂ ਬਣਾਈ ਗਈ ਸਲਾਹਕਾਰ ਕਮੇਟੀ ਦੇ ਮੈਂਬਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਸੂਚੀ ਵਿੱਚ ਟੈਰਿਫ ਨਾਲ ਪ੍ਰਭਾਵਿਤ ਖੇਤਰਾਂ ਦੀਆਂ ਚੋਟੀ ਦੀਆਂ ਉਦਯੋਗਿਕ ਹਸਤੀਆਂ ਦੇ ਨਾਲ-ਨਾਲ ਕਈ ਪ੍ਰਮੁੱਖ ਸਾਬਕਾ ਕੰਜ਼ਰਵੇਟਿਵ ਸੰਸਦ ਮੈਂਬਰਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇੱਕ ਪ੍ਰੈਸ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਇਹ ਕਮੇਟੀ ਕੈਨੇਡਾ-ਅਮਰੀਕਾ ਆਰਥਿਕ ਸਬੰਧਾਂ ਦੇ ਹਰ ਪਹਿਲੂ ਉੱਤੇ ਰਣਨੀਤੀ ਬਣਾਉਣ ਅਤੇ ਮਾਹਰ ਸਲਾਹ ਦੇਣ ਲਈ ਇੱਕ ਮੰਚ ਵਜੋਂ ਕੰਮ ਕਰੇਗੀ।
ਇਸ ਕੌਂਸਲ ਦੀ ਅਗਵਾਈ ਕੈਨੇਡਾ-ਅਮਰੀਕਾ ਵਪਾਰ ਮੰਤਰੀ ਡੋਮਿਨਿਕ ਲੇਬਲੈਂਕ ਵੱਲੋਂ ਕੀਤੀ ਜਾਵੇਗੀ। ਇਸ ਕਮੇਟੀ ਵਿੱਚ ਐਲੂਮੀਨੀਅਮ ਐਸੋਸੀਏਸ਼ਨ ਆਫ ਕੈਨੇਡਾ ਦੇ ਜੀਨ ਸਿਮਾਰਡ, ਕੈਨੇਡੀਅਨ ਚੈਂਬਰ ਆਫ ਕਾਮਰਸ ਦੀ ਕੈਂਡਿਸ ਲੇਂਗ, ਬੈਂਕ ਆਫ ਮਾਂਟਰੀਅਲ ਦੇ ਸੀਈਓ ਡੈਰਿਲ ਵ੍ਹਾਈਟ, ਸਾਬਕਾ ਕੰਜ਼ਰਵੇਟਿਵ ਸੰਸਦ ਮੈਂਬਰ ਲੀਜ਼ਾ ਰੇਟ ਅਤੇ ਕੈਨੇਡੀਅਨ ਨੈਸ਼ਨਲ ਰੇਲਵੇ ਦੀ ਟਰੇਸੀ ਰੌਬਿਨਸਨ ਸ਼ਾਮਲ ਹਨ। ਇਸ ਤੋਂ ਇਲਾਵਾ ਆਟੋਮੋਟਿਵ ਪਾਰਟਸ ਮੈਨੂਫੈਕਚਰਰਜ਼ ਐਸੋਸੀਏਸ਼ਨ ਦੇ ਫਲੇਵੀਓ ਵੋਲਪੇ, ਆਰਸੇਲਰ ਮਿੱਤਲ ਡੋਫਾਸਕੋ ਦੇ ਰੋਨ ਬੇਡਾਰਡ ਅਤੇ ਨਿਊਟਰੀਅਨ ਦੇ ਕੇਨ ਸੀਟਜ਼ ਨੂੰ ਵੀ ਥਾਂ ਦਿੱਤੀ ਗਈ ਹੈ।
ਕਮੇਟੀ ਦੇ ਹੋਰ ਮੈਂਬਰਾਂ ਵਿੱਚ ਡੈਨਿਸ ਡਾਰਬੀ, ਲਾਨਾ ਪੇਨ, ਫ੍ਰਾਂਸਵਾਇਸ ਪੋਇਰੀਅਰ, ਐਮਿਲ ਕੋਰਡੋ, ਲੂਕ ਥੇਰੀਅਲਟ, ਮਗਾਲੀ ਪਿਕਾਰਡ, ਜੋਨਾਥਨ ਪ੍ਰਾਈਸ, ਸੁਜ਼ਨ ਯੁਰਕੋਵਿਚ ਅਤੇ ਮਾਈਕਲ ਹਾਰਵੇ ਸ਼ਾਮਲ ਹਨ। ਇਸ ਦੇ ਨਾਲ ਹੀ ਤਬਾਥਾ ਬੁੱਲ, ਕੈਮਰੂਨ ਬੇਲੀ, ਵੈਲੇਰੀ ਬਿਊਡੋਇਨ, ਸਾਬਕਾ ਕੰਜ਼ਰਵੇਟਿਵ ਨੇਤਾ ਏਰਿਨ ਓਟੂਲ, ਸਾਬਕਾ ਪ੍ਰੀਮੀਅਰ ਜੀਨ ਚਾਰੇਸਟ, ਪੀ.ਜੇ. ਅਕੀਗੋਕ ਅਤੇ ਰਾਲਫ਼ ਗੁਡੇਲ ਵੀ ਇਸ ਕਮੇਟੀ ਦਾ ਅਹਿਮ ਹਿੱਸਾ ਹੋਣਗੇ। This report was written by Ekjot Singh as part of the Local Journalism Initiative.
ਕੈਨੇਡਾ-ਅਮਰੀਕਾ ਆਰਥਿਕ ਸਬੰਧਾਂ ਲਈ ਨਵੀਂ ਸਲਾਹਕਾਰ ਕਮੇਟੀ ਦਾ ਗਠਨ

