ਸਰੀ, (ਏਕਜੋਤ ਸਿੰਘ): ਵੈਨਕੂਵਰ ਦੇ ਯੇਲਟਾਊਨ ਇਲਾਕੇ ਵਿੱਚ ਪਿਛਲੇ ਸਾਲ ਅਕਤੂਬਰ ਵਿੱਚ ਹੋਈਆਂ ਚਾਕੂਬਾਜ਼ੀ ਦੀਆਂ ਘਟਨਾਵਾਂ ਵਿੱਚ ਦੋਸ਼ੀ ਮਹਿਲਾ ਨੂੰ ਅਦਾਲਤ ਨੇ ਸ਼ਰਤਬੰਦ ਸਜ਼ਾ ਸੁਣਾਈ ਹੈ।
36 ਸਾਲਾ ਤਮਾਰਾ ਜੀਨ ਹੈਮਲਿਨ ਨੂੰ ਹੁਣ ਜੇਲ੍ਹ ਵਿੱਚ ਕੋਈ ਵਾਧੂ ਸਮਾਂ ਨਹੀਂ ਬਿਤਾਉਣਾ ਪਵੇਗਾ ਕਿਉਂਕਿ ਉਸ ਨੂੰ ਪਹਿਲਾਂ ਹੀ ਹਿਰਾਸਤ ਵਿੱਚ ਕੱਟੇ ਗਏ 6 ਮਹੀਨਿਆਂ ਦਾ ਕ੍ਰੈਡਿਟ ਦਿੱਤਾ ਗਿਆ ਹੈ। ਅਦਾਲਤ ਨੇ ਉਸ ਨੂੰ 6 ਮਹੀਨਿਆਂ ਦੀ ਸ਼ਰਤਬੰਦ ਸਜ਼ਾ ਅਤੇ ਉਸ ਤੋਂ ਬਾਅਦ 18 ਮਹੀਨਿਆਂ ਦੀ ਪ੍ਰੋਬੇਸ਼ਨ ‘ਤੇ ਰੱਖਣ ਦਾ ਹੁਕਮ ਦਿੱਤਾ ਹੈ। ਹੁਣ ਉਸ ਨੂੰ ਸਰੀ ਦੇ ਵਿਜ਼ਨਕੁਐਸਟ ਰਿਕਵਰੀ ਸੈਂਟਰ ਵਿੱਚ 24 ਘੰਟੇ ਨਜ਼ਰਬੰਦ ਰਹਿਣਾ ਹੋਵੇਗਾ। ਹੈਮਲਿਨ ਨੇ ਦਸੰਬਰ 2025 ਵਿੱਚ ਹਥਿਆਰ ਨਾਲ ਹਮਲਾ ਕਰਨ ਅਤੇ ਸਰੀਰਕ ਕੁੱਟਮਾਰ ਦੇ ਕੁੱਲ 6 ਦੋਸ਼ਾਂ ਵਿੱਚ ਆਪਣਾ ਗੁਨਾਹ ਕਬੂਲ ਕੀਤਾ ਸੀ। ਇਹ ਘਟਨਾ 10 ਅਕਤੂਬਰ ਨੂੰ ਵਾਪਰੀ ਸੀ, ਜਿਸ ਵਿੱਚ ਕਈ ਲੋਕ ਜ਼ਖਮੀ ਹੋਏ ਸਨ ਅਤੇ 3 ਲੋਕਾਂ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ ਸੀ। ਪੁਲਿਸ ਜਾਂਚ ਵਿੱਚ ਕੁੱਲ 7 ਪੀੜਤ ਸਾਹਮਣੇ ਆਏ ਸਨ। ਹੈਮਲਿਨ ਨੂੰ 13 ਅਕਤੂਬਰ ਨੂੰ ਵੈਨਕੂਵਰ ਦੇ ਡਾਊਨਟਾਊਨ ਈਸਟਸਾਈਡ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਉਸ ਦਾ ਕੋਈ ਅਪਰਾਧਿਕ ਰਿਕਾਰਡ ਦਰਜ ਨਹੀਂ ਸੀ। This report was written by Ekjot Singh as part of the Local Journalism Initiative.
ਯੇਲਟਾਊਨ ’ਚ ਚਾਕੂਬਾਜ਼ੀ ਕਰਨ ਵਾਲੀ ਸਜ਼ਾ ਨੂੰ ਅਦਾਲਤ ਨੇ ਸੁਣਾਈ ਸਜ਼ਾ

