11.4 C
Vancouver
Saturday, May 9, 2026

ਗੁਰਦੁਆਰਾ ਸਾਹਿਬ ਬਰੁੱਕਸਾਈਡ ਵਿਖੇ ਨਤਮਸਤਕ ਹੋਏ ਸਰੀ ਕ੍ਰਿਸਚੀਅਨ ਸਕੂਲ ਦੇ ਵਿਦਿਆਰਥੀ

ਸਰੀ, (ਸੁਰਿੰਦਰ ਸਿੰਘ ਜੱਬਲ): “ਸਰੀ ਕਰਿਸਚੀਅਨ ਸਕੂਲ” ਦੇ ਵਿਿਦਆਰਥੀ ਆਪਣੇ ਅਧਿਆਪਕ ਕਾਰਲੋਸ ਐਲਵੈਰੋ ਨਾਲ ਪਹਿਲੀ ਅਪ੍ਰੈਲ ਦਿਨ ਬੁੱਧਵਾਰ ਨੂੰ ਗੁਰਦੁਆਰਾ ਸਾਹਿਬ ਬਰੁੱਕਸਾਈਡ ਨਤਮਸਤਕ ਹੋਏ।ਗੁਰਦੁਆਰਾ ਸਾਹਿਬ ਅੰਦਰ ਜਾਣ ਦੀ ਮਰਿਆਦਾ ਅਨੁਸਾਰ ਸਿਰ ਢਕਣ ਉਪਰੰਤ ਸਾਰੇ ਹੀ ਵਿਿਦਆਰਥੀ ਉਪਰ ਤੀਸਰੀ ਮੰਜ਼ਿਲ ਤੇ ਗੈਲਰੀ ਹਾਲ ਵਿਚ ਪਹੁੰਚੇ ਜਿਥੇ ਕਿ ਉਹਨਾਂ ਨੂੰ ਸਿੱਖ ਧਰਮ ਸਿੱਖ ਇਤਿਹਾਸ ਅਤੇ ਕੈਨੇਡਾ ਵਿਚ ਵਸ ਰਹੀ ਸਿੱਖ ਵਸੋਂ ਦੇ ਨਾਲ ਨਾਲ ਪੰਜਾਬੀ ਬੋਲੀ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ।ਗੁਰਦੁਆਰਾ ਸਾਹਿਬ ਬਾਰੇ ਜਾਣਕਾਰੀ ਭਰਪੂਰ ਲਿਟਰੇਚਰ ਵੀ ਦਿੱਤਾ ਗਿਆ। ਸਾਰੇ ਵਿਿਦਆਰਥੀਆਂ ਨੇ ਬੜੇ ਉਤਸ਼ਾਹ ਤੇ ਰੀਝ ਨਾਲ ਉਤਸੁਕ ਹੋ ਕੇ ਸਿੱਖ ਧਰਮ ਵਿਚ ਸਾਂਝੀਵਾਲਤਾ, ਵਿਤਕਰਾ ਰਹਿਤ ਸਾਂਝਾ ਲੰਗਰ, ਖੰਡਾ ਅਤੇ ਦੇਗ ਤੇਗ ਫਤਹਿ ਸਿਧਾਂਤ ਨੂੰ ਸੁਣਿਆ। ਗੁਰਦੁਆਰਾ ਸਾਹਿਬ ਸੰਬੰਧੀ ਜਾਣਕਾਰੀ ਪ੍ਰਾਪਤ ਕਰਨ ਪਿਛੋਂ ਸਾਰੇ ਵਿਿਦਅਰਥੀਆਂ ਨੇ ਦਰਬਾਰ ਹਾਲ ਵਿਚ ਹਾਜ਼ਰੀ ਭਰੀ ਤੇ ਅੰਤ ਵਿਚ ਲੰਗਰ ਛਕ ਕੇ ਸਕੂਲ ਨੂੰ ਵਾਪਿਸ ਰਵਾਨਾ ਹੋਏ।

ਰੁਝਾਨ ਖਬਰਾਂ