8.3 C
Vancouver
Saturday, April 4, 2026

ਸਰੀ ਮੇਅਰ ਚੋਣਾਂ ਲਈ ਉਮੀਦਵਾਰ ਹੋਨਵੀਰ ਰੰਧਾਵਾ ਦੇ ਹੱਕ ’ਚ Empress Benqut ਹਾਲ ਚ ਭਾਰੀ ਇਕੱਠ

ਸਰੀ (ਮਹੇਸ਼ਇੰਦਰ ਸਿੰਘ ਮਾਂਗਟ): ਬੀਤੇ ਦਿਨੀ “ਕੰਜ਼ਰਵੇਟਿਵ ਪਾਰਟੀ ਆਫ ਸਰੀ” ਵੱਲੋਂ ਉੱਘੇ ਵਕੀਲ ਅਤੇ ਸਮਾਜਸੇਵੀ ਹੋਨਵੀਰ ਸਿੰਘ ਰੰਧਾਵਾ ਨੂੰ ਆਉਣ ਵਾਲੀਆਂ ਸਿਟੀ ਆਫ ਸਰੀ ਕੌਂਸਲ ਚੋਣਾਂ ਲਈ ਮੇਅਰ ਦੇ ਉਮੀਦਵਾਰ ਵਜੋਂ ਅਧਿਕਾਰਤ ਤੌਰ ‘ਤੇ ਐਲਾਨ ਕੀਤਾ ਗਿਆ। ਇਹ ਐਲਾਨ ਸਰੀ ਦੇ Empress Banquet Hall ਵਿੱਚ ਕਰਵਾਏ ਗਏ ਇੱਕ ਵਿਸ਼ਾਲ ਸਮਾਗਮ ਦੌਰਾਨ ਕੀਤਾ ਗਿਆ, ਜਿਸ ਵਿੱਚ ਭਾਰੀ ਗਿਣਤੀ ਵਿੱਚ ਸਮਰਥਕ ਮੌਜੂਦ ਰਹੇ।
ਿਜ਼ਕਰਯੋਗ ਹੈ ਕਿ ਹੋਨਵੀਰ ਸਿੰਘ ਰੰਧਾਵਾ ਪਹਿਲਾਂ ਵੀ ਬ੍ਰਿਟਿਸ਼ ਕੋਲੰਬੀਆ ਦੀ ਕੰਜ਼ਰਵੇਟਿਵ ਪਾਰਟੀ ਵੱਲੋਂ ਸਰੀ-ਗਿਲਫੋਰਡ ਹਲਕੇ ਤੋਂ ਐਮ.ਐਲ.ਏ. ਉਮੀਦਵਾਰ ਰਹਿ ਚੁੱਕੇ ਹਨ ਅਤੇ ਆਪਣੇ
ਸਮਾਗਮ ਦੌਰਾਨ ਰੰਧਾਵਾ ਵੱਲੋਂ ਆਪਣੀ ਪੂਰੀ ਟੀਮ (ਸਲੇਟ) ਦੀ ਵੀ ਜਾਣ-ਪਛਾਣ ਕਰਵਾਈ ਗਈ। ਇਸ ਸਲੇਟ ਵਿੱਚ ਕੌਂਸਲਰ ਉਮੀਦਵਾਰਾਂ ਵਜੋਂ ਨਵਦੀਪ ਰੌਕੀ ਬਾਜਵਾ, ਰਸ਼ਿੰਦਰ ਕੌਰ, James Yu, Dan Carlos, Holly Verchre, Calvin Vanderplog ਦੇ ਨਾਮ ਸ਼ਾਮਲ ਹਨ। ਉਨ੍ਹਾਂ ਸਾਰੇ ਉਮੀਦਵਾਰਾਂ ਨੂੰ ਹਾਲ ਵਿੱਚ ਮੌਜੂਦ ਸਮਰਥਕਾਂ ਦੇ ਰੂਬਰੂ ਕਰਵਾਇਆ।
ਇਸ ਸਮਾਗਮ ਵਿੱਚ ਸਮਰਥਕਾਂ ਦਾ ਇੰਨਾ ਵੱਡਾ ਇਕੱਠ ਹੋਇਆ ਕਿ ਹਾਲ ਵਿੱਚ ਬੈਠਣ ਲਈ ਜਗ੍ਹਾ ਵੀ ਘੱਟ ਪੈ ਗਈ। ਲਗਭਗ 1500 ਦੇ ਕਰੀਬ ਲੋਕ ਮੌਜੂਦ ਸਨ, ਜਦਕਿ ਕਈ ਲੋਕ ਬਾਹਰ ਖੜੇ ਹੋ ਕੇ ਸਮਾਗਮ ਵਿੱਚ ਸ਼ਮੂਲੀਅਤ ਕਰਦੇ ਨਜ਼ਰ ਆਏ। ਪਾਇਲ ਬਿਜਨਸ ਸੈਂਟਰ ਵਿੱਚ ਪਾਰਕਿੰਗ ਵੀ ਪੂਰੀ ਤਰ੍ਹਾਂ ਭਰ ਗਈ ਸੀ।
ਇਸ ਭਾਰੀ ਹਾਜ਼ਰੀ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਸਰੀ ਦੇ ਵਾਸੀਆਂ ਵਿੱਚ ਬਦਲਾਅ ਦੀ ਇੱਛਾ ਮੌਜੂਦ ਹੈ। ਲੋਕ ਆਪਣੀ ਮਰਜ਼ੀ ਨਾਲ ਵੱਡੀ ਗਿਣਤੀ ਵਿੱਚ ਸਮਾਗਮ ਵਿੱਚ ਸ਼ਾਮਲ ਹੋਏ, ਜੋ ਆਉਣ ਵਾਲੀਆਂ ਚੋਣਾਂ ਲਈ ਮਹੱਤਵਪੂਰਨ ਸੰਕੇਤ ਮੰਨੇ ਜਾ ਰਹੇ ਹਨ।
ਕੁੱਲ ਮਿਲਾ ਕੇ, ਇਹ ਸਮਾਗਮ ਸਿਰਫ਼ ਉਮੀਦਵਾਰ ਦੇ ਐਲਾਨ ਤੱਕ ਸੀਮਿਤ ਨਹੀਂ ਰਿਹਾ, ਸਗੋਂ ਇਹ ਸਰੀ ਦੀ ਰਾਜਨੀਤੀ ਵਿੱਚ ਨਵੇਂ ਮੋੜ ਅਤੇ ਵੱਡੇ ਬਦਲਾਅ ਦੀ ਸੰਭਾਵਨਾ ਵੱਲ ਇਸ਼ਾਰਾ ਕਰਦਾ ਨਜ਼ਰ ਆਇਆ।

ਰੁਝਾਨ ਖਬਰਾਂ