22.2 C
Vancouver
Thursday, August 13, 2026

ਬੋਲਟਨ ਗੋਲੀਬਾਰੀ ਮਾਮਲੇ ਵਿੱਚ ਪੰਜਵਾਂ ਮੁਲਜ਼ਮ ਗ੍ਰਿਫਤਾਰ, ਦੋ ਦੀ ਭਾਲ ਜਾਰੀ,

ਸਰੀ, (ੲੇਕਜੋਤ ਿਸੰਘ): ਓਂਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਸਾਲ 2021 ਵਿੱਚ ਬੋਲਟਨ ਵਿਖੇ ਹੋਏ ਇੱਕ ਸਨਸਨੀਖੇਜ਼ ਕਤਲ ਮਾਮਲੇ ਵਿੱਚ ਵੱਡੀ ਕਾਮਯਾਬੀ ਹਾਸਲ ਕਰਦਿਆਂ ਪੰਜਵੇਂ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਮਾਮਲਾ 65 ਸਾਲਾ ਬਜ਼ੁਰਗ ਜਿਓਵਨੀ ਕੋਸਟਾ ਦੇ ਕਤਲ ਨਾਲ ਜੁੜਿਆ ਹੋਇਆ ਹੈ। ਬੁੱਧਵਾਰ ਸਵੇਰੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਪੁਲਿਸ ਅਧਿਕਾਰੀਆਂ ਨੇ ਤਾਜ਼ਾ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਅਜੇ ਵੀ ਜਾਰੀ ਹੈ ਅਤੇ ਪੁਲਿਸ ਦੋ ਹੋਰ ਫਰਾਰ ਸ਼ੱਕੀਆਂ ਦੀ ਸਰਗਰਮੀ ਨਾਲ ਭਾਲ ਕਰ ਰਹੀ ਹੈ। ਪੁਲਿਸ ਮੁਤਾਬਕ ਓਟਵਾ ਸ਼ਹਿਰ ਦੇ ਰਹਿਣ ਵਾਲੇ 45 ਸਾਲਾ ਡੈਮੀਅਨ ਰਿਆਨ ਨੂੰ 12 ਮਾਰਚ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਉੱਤੇ ਫਸਟ-ਡਿਗਰੀ ਮਰਡਰ, ਇਰਾਦਾ ਕਤਲ ਅਤੇ ਕਤਲ ਦੀ ਸਾਜ਼ਿਸ਼ ਰਚਣ ਵਰਗੇ ਬਹੁਤ ਹੀ ਗੰਭੀਰ ਦੋਸ਼ ਲਗਾਏ ਗਏ ਹਨ। ਕਾਨੂੰਨੀ ਪ੍ਰਕਿਰਿਆ ਤਹਿਤ ਮੁਲਜ਼ਮ ਡੈਮੀਅਨ ਰਿਆਨ ਨੂੰ 13 ਅਪ੍ਰੈਲ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਜਿੱਥੇ ਉਸਦੇ ਖਿਲਾਫ ਅਗਲੀ ਸੁਣਵਾਈ ਹੋਵੇਗੀ। ਇਹ ਗ੍ਰਿਫ਼ਤਾਰੀ ਅਸਲ ਵਿੱਚ ਸਾਲ 2020 ਅਤੇ 2021 ਦੌਰਾਨ ਵਾਪਰੀਆਂ ਗੋਲੀਬਾਰੀ ਦੀਆਂ ਕਈ ਘਟਨਾਵਾਂ ਦੀ ਕੜੀ ਨਾਲ ਜੁੜੀ ਹੋਈ ਹੈ। ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਸ ਮਾਮਲੇ ਦੀ ਸ਼ੁਰੂਆਤ 12 ਨਵੰਬਰ 2020 ਨੂੰ ਵੌਨ ਸ਼ਹਿਰ ਵਿੱਚ ਹੋਈ ਸੀ। ਉਸ ਦਿਨ ਸਟੀਲਜ਼ ਐਵੇਨਿਊ ਵੈਸਟ ਉੱਤੇ ਸਥਿਤ ਇੱਕ ਕਾਰੋਬਾਰੀ ਅਦਾਰੇ ਵਿੱਚ ਅਚਾਨਕ ਗੋਲੀਬਾਰੀ ਹੋਈ ਸੀ ਜਿਸ ਵਿੱਚ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ ਸੀ। ਯੌਰਕ ਰੀਜਨਲ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਜ਼ਖਮੀ ਵਿਅਕਤੀ ਨੂੰ ਤੁਰੰਤ ਇਲਾਜ ਲਈ ਹਸਪਤਾਲ ਪਹੁੰਚਾਇਆ ਸੀ। ਇਸ ਘਟਨਾ ਤੋਂ ਲਗਭਗ ਦੋ ਮਹੀਨੇ ਬਾਅਦ 18 ਜਨਵਰੀ 2021 ਨੂੰ ਬੋਲਟਨ ਦੇ ਹਾਰਵੈਸਟ ਮੂਨ ਡਰਾਈਵ ਉੱਤੇ ਸਥਿਤ ਇੱਕ ਘਰ ਵਿੱਚ ਮੁੜ ਗੋਲੀਬਾਰੀ ਦੀ ਵਾਰਦਾਤ ਹੋਈ। ਜਦੋਂ ਓਪੀਪੀ ਦੇ ਅਧਿਕਾਰੀ ਘਟਨਾ ਵਾਲੀ ਥਾਂ ਉੱਤੇ ਪਹੁੰਚੇ ਤਾਂ ਉਨ੍ਹਾਂ ਨੂੰ ਘਰ ਦੇ ਅੰਦਰੋਂ ਦੋ ਵਿਅਕਤੀ ਗੋਲੀਆਂ ਲੱਗਣ ਕਾਰਨ ਜ਼ਖਮੀ ਹਾਲਤ ਵਿੱਚ ਮਿਲੇ। ਹੈਰਾਨੀ ਦੀ ਗੱਲ ਇਹ ਸੀ ਕਿ ਇਨ੍ਹਾਂ ਵਿੱਚੋਂ ਇੱਕ ਉਹੀ ਵਿਅਕਤੀ ਸੀ ਜੋ ਪਹਿਲਾਂ ਵੌਨ ਸ਼ਹਿਰ ਵਿੱਚ ਹੋਈ ਗੋਲੀਬਾਰੀ ਦਾ ਸ਼ਿਕਾਰ ਹੋਇਆ ਸੀ।

ਰੁਝਾਨ ਖਬਰਾਂ