9.3 C
Vancouver
Friday, April 17, 2026

ਜਲ ਸਰੋਤ ਵਿਭਾਗ ਪੰਜਾਬ ਦੇ ਲੁਧਿਆਣਾ ਦਫ਼ਤਰ ਵਿਖੇ ਸਲਾਨਾਂ ਆਖੰਡ ਪਾਠ ਸਮਾਗਮ ਤੇ ਭਰਵਾਂ ਇਕੱਠ

ਲੁਧਿਆਣਾ : ਸਰਹੰਦ ਨਹਿਰ ਹਲਕਾ ਜਲ ਸਰੋਤ ਵਿਭਾਗ ਪੰਜਾਬ ਦੇ ਲੁਧਿਆਣਾ ਦਫ਼ਤਰ ਵਿਖੇ 1992 ਤੋ ਲਗਾਤਾਰ ਚੱਲ ਰਹੀ ਆਖੰਡ ਪਾਠ ਦੀ ਪਰੰਪਰਾ ਨੂੰ ਜਾਰੀ ਰੱਖਦੇ ਹੋਏ ਜਲ ਸਰੋਤ ਵਿਭਾਗ ਲੁਧਿਆਣਾ ਦਫ਼ਤਰ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਮਿਲ ਕੇ ਲਗਾਤਾਰ 3 ਦਿਨ ਸੇਵਾ ਸਿਮਰਨ ਕਰਕੇ ਲਾਹਾ ਖੱਟਿਆ। 16 ਫਰਵਰੀ ਸਵੇਰੇ ਆਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਰਾਗੀ ਸਿੰਘਾਂ ਨੇ ਰਸਭਿੰਨਾਂ ਕੀਰਤਨ ਕਰਕੇ ਸੰਗਤਾਂ ਨੂੰ ਗੁਰਬਾਣੀ ਨਾਲ ਨਿਹਾਲ ਕੀਤਾ। ਸਟੇਜ ਸਕੱਤਰ ਦੀ ਸੇਵਾ ਸਰਦਾਰ ਦਲੀਪ ਸਿੰਘ ਰਿਟਾਇਰਡ ਹੈੱਡ ਕਲਰਕ ਜਲ ਸਰੋਤ ਵਿਭਾਗ ਨੇ ਬਾ-ਖੂਬੀ ਨਿਭਾਈ, ਉਪਰੰਤ ਸਰਦਾਰ ਰਜਿੰਦਰ ਸਿੰਘ ਰਿਟਾਇਰਡ ਨਿਗਰਾਨ ਇੰਜੀਨੀਅਰ ਜੀ ਨੇ ਪਿਛਲੇ ਸਾਲ ਦੇ ਆਪਣੇ ਭਾਸ਼ਣ ਨੂੰ ਤਾਜ਼ਾ ਕਰਨ ਦੇ ਮਨੋਰਥ ਨਾਲ ਜੋ ਕਿ ਮਨ ਦੇ ਰੋਗਾਂ ਦਾ ਗੁਰਬਾਣੀ ਅਨੁਸਾਰ ਇਲਾਜ ਕਿਵੇਂ ਸੰਭਵ ਹੈ ? ਦੀ ਸੰਖੇਪ ਵਿਆਖਿਆ ਕਰਨ ਉਪਰੰਤ ਮਨ ਨੂੰ ਗੁਰਬਾਣੀ ਨਾਲ ਕਿਵੇਂ ਜੋੜਿਆ ਜਾਵੇ ਦਾ ਵਰਨਣ 30 ਮਿੰਟ ਤੋਂ ਜ਼ਿਆਦਾ ਸਮਾਂ ਲੱਗਾ ਕਿ ਬੜੇ ਹੀ ਸੁਚੱਜੇ ਢੰਗ ਨਾਲ਼ ਕੀਤੀ ਅਤੇ ਤਾਕੀਦ ਕੀਤੀ ਕਿ ਘੱਟੋ ਘੱਟ 5 ਮਿੰਟ ਹਰ ਰੋਜ਼ ਕੱਢ ਕੇ ਸਿਮਰਨ ਚ ਜੁੜਿਆ ਜਾਵੇ ਤਾਂ ਜ਼ਿੰਦਗੀ ਦੇ ਅਸਲ ਮਨੋਰਥ ਵੱਲ ਪਹਿਲਾ ਕਦਮ ਪੁੱਟਿਆ ਜਾ ਸਕਦਾ ਹੈ। ਓਹਨਾਂ ਹਰ ਇੱਕ ਨੂੰ 5 ਜਾਂ 10 ਅੰਗ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਕਰਨ ਅਤੇ ਜਿੱਥੇ ਕੋਈ ਦੁਬਦਾ ਹੋਵੇ ਸਟੀਕ ਦਾ ਸਹਾਰਾ ਲੈ ਕਿ ਜੀਵਨ ਨੂੰ ਸਫਲ ਕਰਨ ਬਾਰੇ ਵੀ ਚਾਨਣਾ ਪਾਇਆ ਤਾਂ ਕਿ ਗੁਰੂ ਸਾਹਿਬ ਜੀ ਵੱਲੋਂ ਕਥੇ ਸ਼ਬਦ “ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥” ਤੇ ਅਮਲ ਕੀਤਾ ਜਾ ਸਕੇ।
ਪੰਡਾਲ ਵਿੱਚ ਇਕਦਮ ਸ਼ਾਂਤਮਈ ਮਾਹੌਲ ਬਣਿਆ ਹੋਇਆ ਸੀ ਸਰੋਤੇ ਮੰਤਰ ਮੁਗਧ ਹੋ ਗਏ ਸਨ ਅਤੇ ਇੰਜ ਮਹਿਸੂਸ ਹੋ ਰਿਹਾ ਸੀ ਜਿਵੇਂ ਸੰਤ ਸਿੰਘ ਮਸਕੀਨ ਜੀ ਖੁਦ ਹੀ ਕਥਾ ਕਰ ਰਹੇ ਹੋਣ! ਇਸ ਸਮਾਗਮ ਦੇ ਮੁੱਖ ਪ੍ਰਬੰਧਕ ਸ੍ਰੀ ਆਸ਼ੂ ਤੋਸ ਕੁਮਾਰ ਜੀ ਨਿਗਰਾਨ ਇੰਜੀਨੀਅਰ ਸਰਹੰਦ ਨਹਿਰ ਹਲਕਾ ਲੁਧਿਆਣਾ ਜੀ ਨੇ ਸੰਗਤਾਂ ਦਾ ਧੰਨਵਾਦ ਕੀਤਾ ।
ਲੰਗਰ ਛੱਕਣ ਉਪਰੰਤ ਸ੍ਰੀ ਆਸ਼ੂ ਤੋਸ ਕੁਮਾਰ ਜੀ ਨੇ ਸਾਰੇ ਰਿਟਾਇਰਡ ਇੰਜੀਨੀਅਰਾਂ ਨੂੰ ਦਫ਼ਤਰ ਵਿੱਚ ਚਾਹ ਪਿਲ਼ਾਈ ਅਤੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਜਲ ਸਰੋਤ ਵਿਭਾਗ ਪੰਜਾਬ ਵੱਲੋਂ ਨਹਿਰੀ ਪਾਣੀ ਨੂੰ ਰਜਵਾਹਿਆਂ ਦੀਆਂ ਸਾਰੀਆਂ ਟੇਲਾਂ ਤੱਕ ਪਹੁੰਚਾ ਕੇ, ਖਾਲਾਂ ਨੂੰ ਚਾਲੂ ਕਰਕੇ ਨਵਾਂ ਕੀਰਤੀ-ਮਾਨ ਸਥਾਪਤ ਕੀਤਾ ਗਿਆ ਹੈ। ਜਿਸ ਨਾਲ 100% ਨਹਿਰੀ ਪਾਣੀ ਦੀ ਵਰਤੋਂ ਸੰਭਵ ਹੋ ਸਕੀ ਹੈ। ਇਸ ਮੌਕੇ ਕਈ ਪਿੰਡਾਂ ਦੀਆਂ ਪੰਚਾਇਤਾਂ ਵੀ ਨਿਸ਼ਸ਼ਗਰਾਨ ਇੰਜੀਨੀਅਰ ਸ੍ਰੀ ਆਸ਼ੂ ਤੋਸ ਕੁਮਾਰ ਜੀ ਦੀ ਅਗਵਾਈ ਵਿੱਚ ਕੀਤੇ ਕੰਮਾਂ ਕਰਕੇ ਧੰਨਵਾਦ ਕਰਨ ਲਈ ਆਈਆਂ ਹੋਈਆਂ ਸਨ। ਇਸ ਸਲਾਨਾ ਸਮਾਗਮ ਨੂੰ ਨਿਰਵਿਘਨ ਨੇਪਰੇ ਚਾੜਨ ਵਿੱਚ ਐਕਸੀਅਨ ਸਿੱਧਵਾਂ ਕੈਨਾਲ, ਐਕਸੀਅਨ ਡਰੇਨਜ ਵਿਭਾਗ ਲੁਧਿਆਣਾ, ਐਕਸੀਅਨ ਕੈਨਾਲ ਰੋਪੜ ਅਤੇ ਐਕਸੀਅਨ ਕੈਨਾਲ ਫਰੀਦਕੋਟ, ਲੁਧਿਆਣਾ ਜ਼ੋਨ ਦੇ ਸਾਰੇ ਐਸ਼ ਡੀ ਓ ਅਤੇ ਜੇ.ਈ ਤੋ ਇਲਾਵਾ ਦਫ਼ਤਰੀ ਸਟਾਫ ਨੇ ਵੱਧ ਚੜ ਕੇ ਹਿੱਸਾ ਲਿਆ ਅਤੇ ਸੇਵਾ ਕਰਕੇ ਗਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਰਿਟਾਇਰਡ ਇੰਜੀਨੀਅਰ ਵੀ ਉਚੇਚੇ ਤੌਰ ਤੇ ਇਸ ਸਲਾਨਾ ਸਮਾਗਮ ਵਿੱਚ ਸ਼ਾਮਲ ਹੋਏ, ਜਿਨ੍ਹਾਂ ਵਿੱਚ ਇੰਜੀਨੀਅਰ ਸ਼ਰਨਜੀਤ ਸਿੰਘ ਚੌਪੜਾ ਜੀ 98 ਸਾਲ ਦੀ ਉਮਰ ਵਿੱਚ ਵੀ ਹਾਜ਼ਰੀ ਲਵਾਉਣ ਲਈ ਸਮਾਗਮ ਵਿੱਚ ਉਚੇਚੇ ਤੌਰ ਤੇ ਸ਼ਾਮਿਲ ਹੋਏ।ਇਸ ਤੋ ਇਲਾਵਾ ਸਰਦਾਰ ਬਰਿੰਦਰ ਪਾਲ ਸਿੰਘ ਰਿਟਾਇਰਡ ਚੀਫ ਇੰਜਨੀਅਰ, ਸਰਦਾਰ ਗੁਰਦੇਵ ਸਿੰਘ ਰਿਟਾਇਰਡ ਚੀਫ ਇੰਜਨੀਅਰ, ਸਰਦਾਰ ਰਜਿੰਦਰ ਸਿੰਘ ਰਿਟਾਇਰਡ ਨਿਗਰਾਨ ਇੰਜਨੀਅਰ, ਸ੍ਰੀ ਸੁਰਿੰਦਰ ਸਿੰਘ ਸੈਣੀ ਰਿਟਾਇਰਡ ਨਿਗਰਾਨ ਇੰਜਨੀਅਰ, ਸਰਦਾਰ ਹਰਭਜਨ ਸਿੰਘ ਦੋਸਾਂਝ ਰਿਟਾਇਰਡ ਐਕਸੀਅਨ ਤੋਂ ਇਲਾਵਾ ਸਰਦਾਰ ਜਗਰੂਪ ਸਿੰਘ ਰਿਟਾਇਰਡ ਇੰਜੀਨੀਅਰ ਜੋ ਸ਼ਰੀ ਕੈਨੇਡਾ ਤੋ ਵੀ ਆਪਣੀ ਹਾਜ਼ਰੀ ਲਗਾਵਾਉਣ ਅਤੇ ਪੁਰਾਣੇ ਇੰਜੀਨੀਅਰ ਸਾਹਿਬ ਨਾਲ ਮਿਲਣ ਲਈ ਪਹੁੰਚੇ ਹੋਏ ਸਨ। ਇਸ ਸਲਾਨਾ ਆਖੰਡ ਪਾਠ ਜੀ ਦੇ ਸਮਾਗਮ ਵਿੱਚ ਸਰਦਾਰ ਗੁਰਮੀਤ ਸਿੰਘ ਰਿਟਾਇਰਡ ਸੁਪਰਡੈਂਟ ਸਰਹੰਦ ਕੈਨਾਲ ਨੇ ਵੀ ਅਹਿਮ ਭੂਮਿਕਾ ਨਿਭਾਈ !
ਇਸ ਸਮਾਗਮ ਨੂੰ ਵਿੱਚ ਸ਼ਾਮਲ ਹੋਏ ਸਾਰੇ ਹੀ ਸੀਨੀਅਰ ਇੰਜੀਨੀਅਰਾਂ ਨੇ ਮਹਿਸੂਸ ਕੀਤਾ ਕਿ ਅਗਰ ਪੰਜਾਬ ਵਿੱਚ ਸ੍ਰੀ ਆਸ਼ੂ ਤੋਸ ਕੁਮਾਰ ਜੀ ਦੀ ਤਰ੍ਹਾਂ ਸਾਰੇ ਇੰਜੀਨੀਅਰ ਅਤੇ ਅਧਿਕਾਰੀ ਇਹ ਯਕੀਨੀ ਬਣਾਉਣ ਕਿ ਉਨ੍ਹਾਂ ਪੂਰੀ ਤਨਦੇਹੀ ਨਾਲ ਡਿਊਟੀ ਨਿਭਾਉਣੀ ਹੈ, ਤਾਂ ਪੰਜਾਬ ਮੁੜ ਰੰਗਲਾ ਪੰਜਾਬ ਬਣ ਜਾਵੇਗਾ!

ਰੁਝਾਨ ਖਬਰਾਂ