15.9 C
Vancouver
Monday, May 25, 2026

ਗੁਰਦਵਾਰਾ ਨਾਨਕ ਨਿਵਾਸ ਵਿਖੇ ਮਨਾਇਆ ਗਿਆ ਸੱਜਨ ਸਿੰਘ ਬਿੰਦਰਾ ਦਾ ਜਨਮ ਦਿਵਸ

ਰਿਚਮੰਡ, (ਬਲਵੰਤ ਸਿੰਘ ਸੰਘੇੜਾ): ਬਿੰਦਰਾ ਪਰਿਵਾਰ ਨੇ ਆਪਣੇ ਬੱਚੇ ਸੱਜਨ ਸਿੰਘ ਬਿੰਦਰਾ ਦਾ ਜਨਮ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਮਿੱਤਰਾਂ ਨਾਲ ਖੁਸ਼ੀ ਸਾਂਝੀ ਕਰਨ ਲਈ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਇੰਡੀਆ ਕਲਚਰਲ ਸੈੰਟਰ ਆਫ ਕੈਨੇਡਾ ਗੁਰਦਵਾਰਾ ਨਾਨਕ ਨਿਵਾਸ ,8600 # 5 ਰੋਡ ਰਿਚਮੰਡ ਵਿਖੇ 3 ਜਨਵਰੀ ,2026 ਦਿਨ ਸ਼ਨਿਚਰਵਾਰ ਨੂੰ ਮਨਾਇਆ।ਇਸ ਸਿਲਸਿਲੇ ਵਿਚ ਪਰਵਾਰ ਨੇ ਸੁਖਮਨੀ ਸਾਹਿਬ ਦੇ ਪਾਠ,ਕੀਰਤਨ ਅਤੇ ਲੰਗਰ ਦੀ ਸੇਵਾ ਕੀਤੀ। ਇਸ ਸ਼ੁਭ ਅਵਸਰ ਉਪਰ ਅਸੀਂ ਸੱਜਨ ਦੇ ਪਿਤਾ ਅਮਨ ਸਿੰਘ ਬਿੰਦਰਾ, ਮਾਤਾ ਨੌਰੀਨ ਕੋਰ ਬਿੰਦਰਾ , ਦਾਦਾ ਜੀ ,ਦਾਦੀ ਜੀ , ਨਾਨਾ ਜੀ , ਨਾਨੀ ਜੀ ਸਭ ਨੂੰ ਵਧਾਈ ਦਿੰਦੇ ਹਾਂ। ਸਾਡੀ ਵਾਹਿਗੁਰੂ ਅੱਗੇ ਇਹ ਅਰਦਾਸ ਹੈ ੈਕਿ ਬੇਟਾ ਸੱਜਨ ਦੇ ਸਿਰ ਉੱਪਰ ਹਰ ਵੇਲੇ ਆਪਣਾ ਮਿੇਹਰ ਭਰਿਆ ਹੱਥ ਰੱਖੇ ਅਤੇ ਇਸ ਦਾ ਜੀਵਨ ਸਦਾ ਖੁਸ਼ੀਆਂ ਭਰਿਆ ਬਣਾਵੇ।ਸੰਗਤਾਂ ਨੇ ਗੁਰੂ ਘਰ ਦੇ ਕੀਰਤਨੀ ਜਥੇ ਵਲੋਂ ਕੀਤੇ ਮਧੁਰ ਕੀਰਤਨ ਅਤੇ ਲੰਗਰ ਦਾ ਆਨੰਦ ਮਾਣਿਆ । ਦਾਸ (ਬਲਵੰਤ ਸਿੰਘ ਸੰਘੇੜਾ ) ਨੇ ਗੁਰੂੁ ਘਰ ਦੀ ਪ੍ਰਬੰਧਕ ਕਮੇਟੀ ਅਤੇ ਬਿੰਦਰਾ ਪਰਵਿਾਰ ਵਲੋਂ ਆਈਆਂ ਸੰਗਤਾਂ ਦਾ ਪਰਵਾਰ ਨਾਲ ਇਸ ਖੁਸ਼ੀ ਦੇ ਮੌਕੇ ਸ਼ਾਮਲ ਹੋਣ ਲਈ ਧੰਨਵਾਦ ਕੀਤਾ ।

ਰੁਝਾਨ ਖਬਰਾਂ