ਵਾਸ਼ਿੰਗਟਨ : ਪੰਜਾਬੀਆਂ ਦੀ ਵੱਡੀ ਵਸੋਂ ਵਾਲੇ ਅਮਰੀਕੀ ਸ਼ਹਿਰ ਕੈਂਟ ਵਿੱਚ ਪੰਜਾਬੀ ਲਿਖਾਰੀ ਸਭਾ ਸਿਆਟਲ ਰਜਿ: ਵਲੋਂ ਰੰਧਾਵਾ ਫਾਊਂਡੇਸ਼ਨ ਦੇ ਹਾਲ ਵਿੱਚ ਨੌਜਵਾਨ ਲੇਖਕ ਗੁਰਪ੍ਰੀਤ ਸੋਹਲ ਦੀ ਪਲੇਠੀ ਕਿਤਾਬ “ਸੁੱਚੇ ਰੰਗ” ਦਾ ਲੋਕ ਅਰਪਣ ਭਰਵੇਂ ਇਕੱਠ ਵਿਚ ਕੀਤਾ ਗਿਆ। ਸਮਾਗਮ ਵਿੱਚ ਲੇਖਕਾਂ, ਕਵੀਆਂ, ਕਮਿਊਨਿਟੀ ਮੈਂਬਰਾਂ ਅਤੇ ਸਾਹਿਤ-ਰਸੀਆਂ ਦੀ ਵਿਸ਼ਾਲ ਹਾਜ਼ਰੀ ਰਹੀ।
ਗੁਰਪ੍ਰੀਤ ਸੋਹਲ ਨੇ ਨੌਜਵਾਨੀ ਵਿੱਚ ਹੀ ਕਵਿਤਾਵਾਂ, ਗੀਤਾਂ ਅਤੇ ਗ਼ਜ਼ਲਾਂ ਰਾਹੀਂ ਪੰਜਾਬੀ ਸਾਹਿਤ ਵਿੱਚ ਮਜ਼ਬੂਤ ਪਹੁੰਚ ਬਣਾਈ ਹੈ। ਉਹਦੀ ਹਰ ਲਿੱਖਤ ਵਿੱਚ ਸੰਵੇਦਨਸ਼ੀਲਤਾ, ਦੂਰਅੰਦੇਸ਼ੀ ਅਤੇ ਸੁਘੜ ਵਿਚਾਰਧਾਰਾ ਦੀ ਸਾਫ਼ ਛਾਪ ਦਿਖਦੀ ਹੈ। ਉਹਦਾ ਲਿਖਿਆ ਗੀਤ — ਫ਼ਿਲਮ “ਪਿੰਡ ਅਮਰੀਕਾ” ਵਿਚ ਸ਼ਾਮਲ ਪ੍ਰਸਿੱਧ ਗਾਇਕ ਫਿਰੋਜ਼ ਖਾਨ ਦੁਆਰਾ ਗਾਇਆ — “ਉਂਝ ਭਾਵੇਂ ਵਸਦੇ ਹਾਂ ਅਮਰੀਕਾ ਵਿੱਚ, ਪਰ ਮੇਰੇ ਪਿੰਡ ਵਾਲੀ ਕੋਈ ਹੋਰ ਗੱਲ ਸੀ” — ਦਰਸ਼ਕਾਂ ਦੁਆਰਾ ਬਹੁਤ ਪਸੰਦ ਕੀਤਾ ਗਿਆ। ਸੋਹਲ “ਅੱਖਰਕਾਰੀ” ਨਾਮ ਦੇ ਤ੍ਰੈਮਾਸਿਕ ਮੈਗਜ਼ੀਨ ਦਾ ਵੀ ਸਰਪਰਸਤ ਹੈ, ਜੋ ਪਾਠਕਾਂ ਵਿੱਚ ਕਾਫੀ ਪ੍ਰਸਿੱਧ ਹੈ। ਯਾਦ ਰਹੇ ਕਿ ਪੰਜਾਬੀ ਲਿਖਾਰੀ ਸਭਾ ਸਿਆਟਲ ਇੱਕ ਗੈਰ-ਮੁਨਾਫ਼ਾ ਸੰਸਥਾ ਹੈ, ਜੋ ਲੇਖਕਾਂ ਨੂੰ ਪ੍ਰੋਤਸਾਹਿਤ ਕਰਦੀ ਹੈ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਲੇਖਕਾਂ ਦੀਆਂ ਰਚਨਾਵਾਂ ਛਪਵਾਉਣ ਲਈ ਹਮੇਸ਼ਾਂ ਯਤਨਸ਼ੀਲ ਰਹਿੰਦੀ ਹੈ।
ਸਮਾਗਮ ਦੀ ਸ਼ੋਭਾ ਵਧਾਉਣ ਲਈ ਕੈਂਟ ਸਿਟੀ ਕਾਊਂਸਲ ਦੀ ਪ੍ਰੈਜ਼ੀਡੈਂਟ ਸਤਵਿੰਦਰ ਕੌਰ, ਜੋ ਪਿਛਲੇ ਅੱਠ ਸਾਲਾਂ ਤੋਂ ਕਮਿਊਨਿਟੀ ਸੇਵਾਵਾਂ ਕਰ ਰਹੀ ਹੈ ਅਤੇ ਇਸ ਵਾਰ ਦੁਬਾਰਾ ਭਾਰੀ ਬਹੁਮਤ ਨਾਲ ਚੁਣੀ ਗਈ, ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਈ। ਇਸਦੇ ਨਾਲ ਸ਼ਰਨ ਕੌਰ ਸ਼ੋਕਰ, ਕੈਂਟ ਕੌਂਸਲ ਦੀ ਹੋਰ ਜੇਤੂ ਉਮੀਦਵਾਰ ਅਤੇ ਪਹਿਲੀ ਦਸਤਾਰਧਾਰੀ ਬੀਬੀ ਜੋ ਚੁਣੀ ਗਈ ਹੈ, ਵੀ ਸਮਾਗਮ ਵਿੱਚ ਸ਼ਾਮਲ ਹੋਈ।
ਦੋਵਾਂ ਨੇ ਸਟੇਜ ਤੋਂ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਮਿਊਨਿਟੀ ਦੀਆਂ ਲੋੜਾਂ ਨੂੰ ਪ੍ਰਾਥਮਿਕਤਾ ਦੇਣ ਤੇ ਭਵਿੱਖ ਵਿੱਚ ਹੋਰ ਮਿਹਨਤ ਨਾਲ ਕੰਮ ਕਰਨ ਦਾ ਭਰੋਸਾ ਦਿੱਤਾ। ਇਨ੍ਹਾਂ ਦੋਵਾਂ ਨੂੰ ਸਭਾ ਵਲੋਂ ਸਨਮਾਨ ਚਿੰਨ੍ਹ, “ਸੁੱਚੇ ਰੰਗ” ਦੀ ਕਿਤਾਬ ਅਤੇ ਸ਼ਾਲ ਭੇਂਟ ਕੀਤੇ ਗਏ। ਗੁਰਪ੍ਰੀਤ ਸੋਹਲ ਦੀ ਕਿਤਾਬ ‘ਸੁੱਚੇ ਰੰਗ’ ਉੱਤੇ ਡਾ. ਸੁਖਬੀਰ ਸਿੰਘ ਬੀਹਲਾ, ਮਨਜੀਤ ਕੌਰ ਗਿੱਲ ਅਤੇ ਕਰਨੈਲ ਸਿੰਘ ਕੈਲ ਨੇ ਵਿਸਤ੍ਰਿਤ ਪਰਚੇ ਪੜ੍ਹੇ। ਇਸ ਤੋਂ ਬਾਅਦ ਕਵੀ ਦਰਬਾਰ ਹੋਇਆ ਜਿਸ ਵਿੱਚ ਕਈ ਮਸ਼ਹੂਰ ਕਵੀਆਂ ਅਤੇ ਲੇਖਕਾਂ ਨੇ ਸ਼ਮੂਲੀਅਤ ਕੀਤੀ। ਸਟੇਜ ਰਾਹੀਂ ਵਧਾਈਆਂ ਤੇ ਰਚਨਾਵਾਂ ਪੇਸ਼ ਕਰਨ ਵਾਲਿਆਂ ਵਿੱਚ ਹਰਦਿਆਲ ਸਿੰਘ ਚੀਮਾ ਵਹਿਣੀਵਾਲ, ਅਵਤਾਰ ਸਿੰਘ ਆਦਮਪੁਰੀ, ਸ਼ੰਗਾਰ ਸਿੰਘ ਸਿੱਧੂ, ਬਲਬੀਰ ਲਹਿਰਾ, ਸੁਖਦੀਪ ਸਿੰਘ ਔਲਖ, ਅਮਰਜੀਤ ਸਿੰਘ ਤਰਸਿੱਕਾ, ਹਰਪਾਲ ਸਿੰਘ ਸਿੱਧੂ, ਹਰਿੰਦਰਪਾਲ ਸਿੰਘ ਬੈਂਸ, ਸਨਮੋਹਣ ਸਿੰਘ ਸੋਢੀ, ਸਤਨਾਮ ਸਿੰਘ, ਦਵਿੰਦਰ ਸਿੰਘ ਹੀਰਾ, ਰਾਜਵੀਰ ਸਿੰਘ, ਗੋਬਿੰਦ ਕੰਗ, ਜੀਤਾ ਉੱਪਲ ਨਵੇਂ ਪਿੰਡੀਆ, ਮਨਜੀਤ ਕੌਰ ਗਿੱਲ, ਕਰਨੈਲ ਕੈਲ, ਗੁਰਪ੍ਰੀਤ ਸਿੰਘ, ਸਤਵਿੰਦਰ ਕੌਰ, ਸ਼ਰਨ ਕੌਰ ਸੋ਼ਕਰ, ਸਤਿੰਦਰ ਕੌਰ, ਰਾਜਵਿੰਦਰ ਕੌਰ, ਰਘਬੀਰ ਸਿੰਘ ਜ਼ਖ਼ਮੀ, ਸ਼ਾਨ ਦਿਓਲ, ਸ਼ਅਤੇ ਹੋਰ ਕਈ ਕਵੀ ਤੇ ਲੇਖਕਦੇ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਧਰਮ ਸਿੰਘ ਖਿੰਡਾ, ਬਲਬੀਰ ਸਿੰਘ, ਦੀਦਾਰ ਸਿੰਘ, ਅਮਰੀਕ ਸਿੰਘ ਰੰਧਾਵਾ, ਗੁਰਸ਼ਾਨ ਸਿੰਘ ਰੰਧਾਵਾ, ਸਮਰਜੀਤ ਸਿੰਘ, ਪੁਨਰਜੋਤ ਸਿੰਘ, ਗੁਰਪ੍ਰੀਤ ਸਿੰਘ ਸੋਨੂੰ, ਪੁਸ਼ਪਦੀਪ ਸਿੰਘ, ਤਲਵਿੰਦਰ ਕੌਰ, ਸਾਹਿਬ ਜੋਤ ਸਿੰਘ, ਹਰਮਨ, ਬਿਕਰਮਜੀਤ ਸਿੰਘ, ਕੁਲਵਿੰਦਰ ਸਿੰਘ ਜਸਵਾਲ, ਗੁਰਮਿੰਦਰ ਕੌਰ ਜਸਵਾਲ, ਕੁਲਵਿੰਦਰ ਕੌਰ, ਨਰਿੰਦਰ ਕੌਰ, ਜਗਜੀਤ ਸਿੰਘ, ਸਰਬਜੀਤ ਸਿੰਘ ਭੰਡਾਲ, ਹਰਪ੍ਰੀਤ ਸਿੰਘ ਪਰਮਾਰ, ਅਮਰਬੀਰ, ਅਵਨੀਤ ਕੌਰ, ਕਾਨ੍ਹ ਬੀਰ ਸਿੰਘ, ਅਰਮਿੰਦਰ ਸਿੰਘ ਕੰਗ, ਬਲਬੀਰ ਸਿੰਘ, ਮਨਿੰਦਰ ਦਾਹਬ, ਹਰਵਿੰਦਰ ਸਿੰਘ, ਤੇਗਬੀਰ ਸਿੰਘ ਵੀ ਹਾਜ਼ਰ ਸਨ। ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ਦੀ ਸੇਵਾ ਜੀਤਾ ਉੱਪਲ, ਹਰਪਾਲ ਸਿੱਧੂ ਅਤੇ ਡਾ. ਸੁਖਵੀਰ ਸਿੰਘ ਬੀਹਲਾ ਨੇ ਨਿਭਾਈ।
ਸਿਆਟਲ ਵਿੱਚ ਗੁਰਪ੍ਰੀਤ ਸੋਹਲ ਦੀ ਪਲੇਠੀ ਕਿਤਾਬ “ਸੁੱਚੇ ਰੰਗ” ਦਾ ਲੋਕ ਅਰਪਣ

