ਨੈਨਾਈਮੋ: ਨੈਨਾਈਮੋ ਦੀ 64 ਸਾਲਾ ਔਰਤ ਸ਼ੈਰੀ ਸ਼ੈਲੀ, ਜਿਹੜੀ 14 ਨਵੰਬਰ ਨੂੰ ਗੁੰਮ ਹੋਣ ਦੀ ਰਿਪੋਰਟ ਹੋਈ ਸੀ, ਮ੍ਰਿਤਕ ਮਿਲ ਗਈ ਹੈ ਹੈ। ਨੈਨਾਈਮੋ ਆਰਸੀਐੱਮਪੀ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਉਸ ਦੀ ਮੌਤ ਨੂੰ ਹੱਤਿਆ ਮੰਨ ਕੇ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਮੁਤਾਬਕ 14 ਨਵੰਬਰ ਦੀ ਸਵੇਰੇ ਲਗਭਗ 3 ਵਜੇ ਕੇ ਕਾਲਜ ਡ੍ਰਾਈਵ ਦੇ ਜੰਗਲੀ ਇਲਾਕੇ ਵਿੱਚ (ਹਾਈਵ ੇ 19 ਦੇ ਨੇੜੇ) ਇੱਕ ਗੱਡੀ ਵਿੱਚ ਅੱਗ ਲੱਗਣ ਦੀ ਰਿਪੋਰਟ ਆਈ ਸੀ। ਜਦੋਂ ਅਧਿਕਾਰੀ ਮੌਕੇ ਤੇ ਪਹੁੰਚੇ ਤਾਂ ਗੱਡੀ ਵਿੱਚ ਸ਼ੈਰੀ ਸ਼ੈਲੀ ਦੀ ਲਾਸ਼ ਮਿਲੀ। ਉਸੇ ਦਿਨ ਸਵੇਰੇ ਉਸ ਦੇ ਪਰਿਵਾਰ ਨੇ ਉਸ ਨੂੰ ਗੁੰਮ ਹੋਣ ਦੀ ਰਿਪੋਰਟ ਦਰਜ ਕਰਵਾਈ ਸੀ। ਨੈਨਾਈਮੋ ਸੀਰੀਅਸ ਕ੍ਰਾਈਮ ਯੂਨਿਟ ਨੇ ਕੇਸ ਆਪਣੇ ਹੱਥ ਵਿੱਚ ਲੈ ਲਿਆ ਹੈ ਅਤੇ ਲੋਕਾਂ ਤੋਂ ਸਹਿਯੋਗ ਮੰਗਿਆ ਹੈ। ਪੁਲਿਸ ਚਾਹੁੰਦੀ ਹੈ ਕਿ ਜੋ ਵੀ ਲੋਕ ਨੈਨਾਈਮੋ ਜਾਂ ਲੈਂਟਜ਼ਵਿਲ ਖੇਤਰ ਵਿੱਚ ਰਹਿੰਦੇ ਹਨ ਜਾਂ 13 ਨਵੰਬਰ ਰਾਤ 11 ਵਜੇ ਤੋਂ 14 ਨਵੰਬਰ ਸਵੇਰੇ 3 ਵਜੇ ਤੱਕ ਉੱਥੇ ਸਨ, ਉਹ ਆਪਣੀ ਡੈਸ਼ਕੈਮ ਜਾਂ ਘਰ ਦੀ ਬਾਹਰੀ ਸਰਵੇਲੈਂਸ ਵੀਡੀਓ ਚੈੱਕ ਕਰਨ। ਖਾਸ ਕਰਕੇ ਸ਼ੈਰੀ ਦੀ ਵ੍ਹਾਈਟ ਵੋਕਸਵੈਗਨ ਟਿਗੂਆਨ (ਲਾਇਸੈਂਸ ਪਲੇਟ WN701L) ਨੂੰ ਲੱਭਿਆ ਜਾ ਸਕੇ ।

