2 ਹਫ਼ਤੇ ਪਹਿਲਾਂ ਟਾਪ 10 ਤੋਂ ਬਾਹਰ ਸੀ ਸੋਨਿਕਸ, ਹੁਣ ਪਾਵਰ ਪੂਲ ਏ ਵਿਚ ਹੋਈ ਸ਼ਾਮਲ
ਸਰੀ, (ਏਕਜੋਤ ਸਿੰਘ): ਵਰਨਨ ਦੀ ਸੀਨੀਅਰ ਗਰਲਜ਼ ਵਾਲੀਬਾਲ ਟੀਮ Seaton Sonics ਨੇ ਸਿਰਫ਼ ਦੋ ਹਫ਼ਤਿਆਂ ਵਿਚ ਆਪਣੀ ਕਿਸਮਤ ਦੀ ਤਸਵੀਰ ਪੂਰੀ ਤਰ੍ਹਾਂ ਬਦਲ ਦਿੱਤੀ ਹੈ। ਜਿੱਥੇ ਇਹ ਟੀਮ ਪਹਿਲਾਂ ਬੀ ਸੀ ਦੀ ਟਾਪ 10 ਰੈਂਕਿੰਗ ਤੋਂ ਬਾਹਰ 11ਵੇਂ ਨੰਬਰ ਉੱਤੇ ਖੜੀ ਸੀ, ਉੱਥੇ ਹੁਣ ਇਹ ਸੂਬਾ ਚੈਂਪੀਅਨਸ਼ਿਪ ਲਈ ਚੌਥੀ ਸੀਡ ਹਾਸਲ ਕਰਕੇ ਟਾਪ ਫੋਰ ਪਾਵਰ ਪੂਲ ਏ ਵਿਚ ਪਹੁੰਚ ਚੁੱਕੀ ਹੈ।
ਬੀ.ਸੀ. ਸੀਨੀਅਰ ਗਰਲਜ਼ ਏ ਏ ਏ ਵਾਲੀਬਾਲ ਫਾਇਨਲ 27 ਨਵੰਬਰ ਤੋਂ 29 ਨਵੰਬਰ ਤੱਕ ਵਰਨਨ ਵਿਚ ਖੇਡੇ ਜਾ ਰਹੇ ਹਨ। ਦਿਲਚਸਪ ਗੱਲ ਇਹ ਹੈ ਕਿ ਇਹ ਮੁਕਾਬਲੇ ਉਸੇ ਕੋਰਟ ਉੱਤੇ ਹੋ ਰਹੇ ਹਨ ਜਿੱਥੇ ਸੋਨਿਕਸ ਨੇ 15 ਨਵੰਬਰ ਨੂੰ ਓਕਾਗਨ ਵੈਲੀ ਚੈਂਪੀਅਨਸ਼ਿਪ ਜਿੱਤੀ ਸੀ। ਇਹ ਕੋਰਟ Panther Pit ਵਿਚ ਸਥਿਤ ਹੈ, ਜੋ ਕਿ Vernon Secondary School ਦਾ ਮੁੱਖ ਖੇਡ ਮੈਦਾਨ ਹੈ।
ਸਿਟਨ ਟੀਮ ਨੇ ਵੈਲੀ ਫਾਇਨਲ ਵਿਚ ਛੇਵੇਂ ਦਰਜੇ ਦੀ ਟੀਮ ੜੲਰਨੋਨ ਫੳਨਟਹੲਰਸ ਨੂੰ ਹਰਾਕੇ ਖਿਤਾਬ ਆਪਣੇ ਨਾਂ ਕੀਤਾ ਸੀ। ਪੈਂਥਰਜ਼ ਹੁਣ ਵੀ ਸੂਬਾ ਪੱਧਰ ਉੱਤੇ 6ਵੇਂ ਨੰਬਰ ਉੱਤੇ ਬਰਕਰਾਰ ਹਨ ਅਤੇ ਹੋਸਟ ਟੀਮ ਵਜੋਂ ਪੂਲ ਬੀ ਵਿਚ ਖੇਡਣਗੇ। ਇਸ ਤੋਂ ਇਲਾਵਾ ਸੂਬਾ ਪੱਧਰੀ ਮੈਚ Fulton Secondary ਅਤੇ Kalamalka Secondary ਵਿਚ ਵੀ ਕਰਵਾਏ ਜਾ ਰਹੇ ਹਨ। ਸੋਨਿਕਸ ਦੇ ਹੈਡ ਕੋਚ Jay Jackson ਨੇ ਕਿਹਾ ਕਿ ਉਸਨੇ ਸੀਜ਼ਨ ਦੀ ਸ਼ੁਰੂਆਤ ਵਿਚ ਹੀ ਖਿਡਾਰਣਾਂ ਨੂੰ ਦੱਸ ਦਿੱਤਾ ਸੀ ਕਿ ਉਸਦੀ ਨਜ਼ਰ ਸਿਰਫ਼ ਜਿੱਤ ਹਾਰ ਉੱਤੇ ਨਹੀਂ, ਸਗੋਂ ਲਗਾਤਾਰ ਸੁਧਾਰ ਉੱਤੇ ਹੈ। ਉਸਦੇ ਨਾਲ ਬੈਂਚ ਉੱਤੇ ਸਹਾਇਕ ਕੋਚ ਕੋਰਾਲੀ ਹੈਮਿਲਟਨ ਅਤੇ ਮਲੈਨਾ ਓਵਿੰਗਟਨ ਵੀ ਰਹਿੰਦੇ ਹਨ।
ਪਾਵਰ ਪੂਲ ਏ ਵਿਚ ਸੂਬੇ ਦੀਆਂ ਟਾਪ 4 ਟੀਮਾਂ ਸ਼ਾਮਲ ਹਨ। ਸੋਨਿਕਸ ਆਪਣਾ ਪਹਿਲਾ ਮੈਚ 27 ਨਵੰਬਰ ਨੂੰ ਸਵੇਰੇ 10:15 ਵਜੇ ਫੋਨਿਟ ਘਰਏ Greyhounds ਦੇ ਖ਼ਿਲਾਫ਼ ਖੇਡੇਗੀ, ਜੋ ਕਿ ਰੈਂਕਿੰਗ ਵਿਚ ਨੰਬਰ 1 ਉੱਤੇ ਹੈ। ਇਸਦੇ ਬਾਅਦ ਦੁਪਹਿਰ 12:45 ਵਜੇ ਸੋਨਿਕਸ ਦੀ ਟੱਕਰ ਨੰਬਰ 2 ਟੀਮ Holy Cross Crusaders ਨਾਲ ਹੋਵੇਗੀ। ਦਿਨ ਦਾ ਆਖ਼ਰੀ ਮੈਚ 3:15 ਵਜੇ ਨੰਬਰ 3 ਸੀਡ Crofton House Falcons ਨਾਲ ਖੇਡਿਆ ਜਾਵੇਗਾ, ਜੋ ਮੌਜੂਦਾ ਸੂਬਾ ਚੈਂਪੀਅਨ ਵੀ ਹੈ।
ਜ਼ਿਕਰਯੋਗ ਹੈ ਕਿ ਸੋਨਿਕਸ ਨੇ 2024 ਵਿਚ ਬਰਾਂਜ਼ ਮੈਡਲ ਜਿੱਤਿਆ ਸੀ ਅਤੇ ਉਸ ਟੀਮ ਦੇ 4 ਖਿਡਾਰਣਾਂ ਇਸ ਸਾਲ ਵੀ ਟੀਮ ਦਾ ਹਿੱਸਾ ਹਨ। ਕੋਚ ਜੈਕਸਨ ਦਾ ਕਹਿਣਾ ਹੈ ਕਿ ਕਈ ਟੀਮਾਂ ਅਜੇ ਵੀ ਸੋਨਿਕਸ ਨੂੰ ਅੰਡਰਡਾਗ ਸਮਝ ਰਹੀਆਂ ਹਨ। ਉਸਨੇ ਕਿਹਾ ਕਿ ਟੀਮ ਸਹੀ ਸਮੇਂ ਉੱਤੇ ਆਪਣੀ ਚੋਟੀ ਦੀ ਫ਼ਾਰਮ ਵਿਚ ਪਹੁੰਚ ਰਹੀ ਹੈ।
ਉੱਧਰ ਹੋਸਟ ਟੀਮ ਵਰਨਨ ਪੈਂਥਰਜ਼ ਆਪਣਾ ਪਹਿਲਾ ਦਿਨ ਆਪਣੇ ਘਰੇਲੂ ਜਿਮ ਤੋਂ ਇਲਾਵਾ ਹੋਰ ਜਗ੍ਹਾ ਮੈਚ ਖੇਡਕੇ ਗੁਜ਼ਾਰੇਗੀ। ਪੈਂਥਰਜ਼ 27 ਨਵੰਬਰ ਨੂੰ 11:30 ਵਜੇ York House Tigers ਨਾਲ ਫਲਟਨ ਸੈਕੰਡਰੀ ਵਿਚ ਖੇਡੇਗੀ। ਦੁਪਹਿਰ 2 ਵਜੇ ਉਹ Esquimalt Dockers ਨਾਲ ਮੁਕਾਬਲਾ ਕਰੇਗੀ ਅਤੇ ਸ਼ਾਮ 4:30 ਵਜੇ College Heights Cougars ਨਾਲ ਕਾਲਡਸਟ੍ਰੀਮ ਵਿਚ ਮੈਚ ਖੇਡੇਗੀ।
ਓਕਾਗਨ ਦੀ ਤੀਜੀ ਟੀਮ Valleyview Vikings ਪੂਲ ਸੀ ਵਿਚ 11ਵੇਂ ਦਰਜੇ ਨਾਲ ਖੇਡ ਰਹੀ ਹੈ। ਪਲੇਆਫ਼ ਮੈਚ 28 ਨਵੰਬਰ ਨੂੰ ਸਵੇਰੇ 9 ਵਜੇ ਤੋਂ ਸ਼ੁਰੂ ਹੋਣਗੇ ਅਤੇ ਸਾਰਿਆਂ ਦੀ ਨਜ਼ਰ 29 ਨਵੰਬਰ ਨੂੰ ਦੁਪਹਿਰ 3 ਵਜੇ ਖੇਡੇ ਜਾਣ ਵਾਲੇ ਗੋਲਡ ਮੈਡਲ ਮੈਚ ਉੱਤੇ ਰਹੇਗੀ, ਜੋ ਵਰਨਨ ਸੈਕੰਡਰੀ ਵਿਚ ਹੋਵੇਗਾ।
ਕੋਚ ਜੇ ਜੈਕਸਨ ਦਾ ਕਹਿਣਾ ਹੈ ਕਿ ਇਸ ਟੂਰਨਾਮੈਂਟ ਵਿਚ ਕੋਈ ਇਕੱਲੀ ਸਪਸ਼ਟ ਫੇਵਰਿਟ ਟੀਮ ਨਹੀਂ ਹੈ। ਉਸਦੇ ਅਨੁਸਾਰ ਕਿਸੇ ਵੀ ਦਿਨ ਕੋਈ ਵੀ ਟੀਮ ਕਿਸੇ ਨੂੰ ਵੀ ਹਰਾ ਸਕਦੀ ਹੈ। ਟੂਰਨਾਮੈਂਟ ਅਤੇ ਦਿਹਾੜੀ ਪਾਸ ਤਿੰਨੋ ਸਕੂਲਾਂ ਦੇ ਦਰਵਾਜਿਆਂ ਉੱਤੇ ਉਪਲਬਧ ਹਨ। This report was written by Ekjot Singh as part of the Local Journalism Initiative.

