ਜਿਉਂਦੇ ਵਸਦੇ ਰਹੋ ਪੰਜਾਬੀਓ ,
ਤੁਸੀਂ ਕਰੀ ਅਗਵਾਈ।
ਸਭ ਤੋਂ ਪਹਿਲਾਂ ਹਰਿਆਣੇ ਵਿੱਚ,
ਸੀ ਸਰਕਾਰ ਝੁਕਾਈ ।
ਦਿੱਲੀ ਦੇ ਬੂਹੇ ‘ਤੇ ਆਪਣੇ ,
ਵੱਖਰੇ ਪਿੰਡ ਵਸਾ ਕੇ ।
ਕਈ ਸੂਬਿਆਂ ਦੀ ਕਿਰਸਾਨੀ ,
ਆਪਣੇ ਨਾਲ਼ ਰਲ਼ਾਈ ।
ਪੋਹ ਮਾਘ ਦੀ ਸਰਦੀ ਝੱਲੀ ,
ਜੇਠ ਹਾੜ ਦੀ ਗਰਮੀ ।
ਅੰਨਦਾਤਿਓ ਸੀਅ ਨਾ ਵੱਟੀ ,
ਥੋਡੀ ਧੰਨ ਕਮਾਈ ।
ਕਿਸੇ ਕਿਹਾ ਅੱਤਵਾਦੀ ਥੋਨੂੰ ,
ਕਿਸੇ ਕਿਹਾ ਵੱਖਵਾਦੀ ।
ਹੋਰ ਪਤਾ ‘ਨੀਂ ਕੀ ਕੀ ਥੋਨੂੰ ,
ਕਹਿੰਦੇ ਰਹੇ ਸ਼ੁਦਾਈ ।
ਸਮੇਂ ਦੇ ਹਾਕਮ ਥੋਡੇ ਸਾਹਮਣੇਂ ,
ਗੋਡਿਆਂ ਪਰਨੇ ਡਿੱਗੇ ।
ਪਹਿਲਾਂ ਵੀ ਕਈਆਂ ਦੀ ਏਥੇ ,
ਗੋਡਣੀ ਤੁਸੀਂ ਲਵਾਈ ।
ਕਲਮ ਰੰਚਣਾਂ ਵਾਲ਼ੇ ਦੀ ਅੱਜ ,
ਰੁਲ਼ਦੂ ਦੇ ਨਾਲ਼ ਮਿਲ ਕੇ ।
ਏਸ ਜਿੱਤ ਦੀ ਸਭਨਾਂ ਨੂੰ ਅੱਜ ,
ਮੁੜ ਮੁੜ ਦੇਵੇ ਵਧਾਈ ।
ਲਿਖਤ : ਮੂਲ ਚੰਦ ਸ਼ਰਮਾ

