5.6 C
Vancouver
Sunday, February 8, 2026

ਸਿੱਖ ਕੌਮ ਵੱਲੋਂ ਨਸਲਕੁਸ਼ੀ ਵਿਰੁੱਧ ਮੁਹਿੰਮ’ ਨੇ ਲੱਖਾਂ ਜਾਨਾਂ ਬਚਾਈਆਂ

ਸਿੱਖ ਕੌਮ ਨੇ ਸਰੀ ਵਿੱਚ 7-8 ਨਵੰਬਰ ਨੂੰ ਰਿਕਾਰਡ ਤੋੜ ਖੂਨ ਦਾਨ ਕੀਤਾ

ਸਰੀ :ਇਹ ਇੱਕ ਰਿਕਾਰਡ ਕਿ ਸਿੱਖ ਕੌਮ ਨੇ ਖੁਨਦਾਨ ਕਰਕੇ ਦੁਨੀਆਂ ਭਰ ਵਿੱਚ ਲੱਖਾਂ ਜਾਨਾ ਬਚਾ ਦਿੱਤੀਆਂ ਹਨ।ਸਿੱਖ ਨਸਲਕੁਸ਼ੀ ਨਵੰਬਰ 1984 ਦੀ ਯਾਦ ਵਿੱਚ ਖੂਨਦਾਨ ਮੁਹਿੰਮ 1999 ਤੋਂ ਅਰੰਭ ਹੋਈ ਸੀ ਜੋ ਹੁਣ ਆਪਣੇਂ 27ਵੇਂ ਸਾਲ ਵਿੱਚ ਪਹੁੰਚ ਚੁੱਕੀ ਹੈ।ਨਵੰਬਰ ਦੇ ਮਹੀਨੇ ਸਿੱਖ ਕੌਮ ਦੀ ਭਾਰਤ ਵਿੱਚ ਹੋਈ ਆਪਣੀਂ ਨਸਲਕੁਸ਼ੀ ਨੂੰ ਯਾਦ ਕਰਦੇ ਹੋਏ ਸਿੱਖ ਆਪ ਮੁਹਾਰੇ ਖੁਨਦਾਨ ਕਰਨ ਲਈ ਚੱਲ ਪੈਂਦੇ ਹਨ ਅਤੇ ਸੰਸਾਰ ਨੂੰ ਇਹ ਸੁਨੇਹਾ ਦਿੰਦੇ ਹਨ ਕਿ ਸਿੱਖ ਕੌਮ ਜਾਨਾ ਬਚਾਉਂਣ ਵਾਲੀ ਕੌਮ ਹੈ ਇਹ ਸੁਨੇਹਾ ਹੁਣ ਦੁਨੀਆਂ ਭਰ ਵਿੱਚ ਪਹੁੰਚ ਚੁੱਕਾ ਹੈ। ਸਰੀ ਵਿੱਚ 7 ਅਤੇ 8 ਨਵੰਬਰ ਨੂੰ ਸੈਂਕੜੇ ਨੌਜਵਾਨਾ ,ਬੀਬੀਆਂ ਨੇ ਕਲੋਵਰਡੇਲ ਰੀਕਰੇਸ਼ਨ ਸੈਂਟਰ ਵਿੱਚ ਪਹੁੰਚ ਕੇ ਖੂਨਦਾਨ ਕੀਤਾ।ਵਲੰਟਰੀਅਰ ਵੀਰਾਂ ਨੇ ਬਹੁਤ ਵੀ ਵਧੀਆ ਪ੍ਰਬੰਧ ਕੀਤਾ ਹੋਇਆ ਸੀ।ਖਾਣ ਪੀਣ ਲਈ ਬਹੁਤ ਹੀ ਸੁਆਦਲੇ ਭੋਜਨ ਦਾ ਪ੍ਰਬੰਧ ਅਤੇ ਖੁਨਦਾਨ ਕਰਨ ਆਏ ਵੀਰਾਂ ਭੈਣਾਂ ਦਾ ਮਹਿਮਾਨਾ ਦੀ ਤਰਾਂ ਸਵਾਗਤ ਕੀਤਾ ਗਿਆ।ਸਰੀ ਦੀ ਮੇਅਰ ਬਰਿੰਡਾ ਲੌਕ ਆਪਣੇ ਹੋਰ ਸਾਥੀਆਂ ਨਾਲ ਵਿਸ਼ੇਸ਼ ਤੌਰ ਤੇ ਪਹੁੰਚੀ ਤੇ ਵਲੰਟਰੀਅਰਜ਼ ਦਾ ਧੰਨਵਾਦ ਕੀਤਾ।ਜਿਨੇ ਆਰਗੇਨਾਈਜ਼ ਢੰਗ ਨਾਲ ਮੁਹਿੰਮ ਚਲ ਰਹੀ ਸੀ ਉਸਦੀ ਤਾਰੀਫ ਕਰਨੋ ਨਾ ਰਹਿ ਸਕੀ।ਮੁਹਿੰਮ ਦੇ ਵਲੰਰੀਅਰਜ਼ ਨੇ ਦੱਸਿਆ ਕਿ 14 -15 ਅਤੇ 29 ਨਵੰਬਰ ਨੁੰ ਐਬਟਸਫੋਰਡ ਵਿੱਚ ਖੂਨਦਾਨ ਮੁਹਿੰਮ ਚਲੇਗੀ।ਨਾਰਥ ਵੈਨਕੂਵਰ ਵਿੱਚ ਵੀ 29 ਨਵੰਬਰ ਨੂੰ ਮੁਹਿੰਮ ਚਲੇਗੀ।ਕਲੋਵਰਡੇਲ ਦੇ ਰੀਕਰੇਸ਼ਨ ਸੈਂਟਰ ਵਿਖੇ ਬਹੁਤ ਸਾਰੇ ਸਿੱਖਾਂ ਦੀ ਦੂਨਦਾਨ ਕਰਨ ਦੀ ਵਾਰੀ ਨਹੀਂ ਆਈ ਉਹ ਹੁਣ ਕਵਾਟਿਲਨ ਯੂਨੀਵਰਸਿਟੀ ਸਰੀ ਵਿੱਚ 22 ਨਵੰਬਰ ਨੂੰ ਖੂਨ ਦਾਨ ਕਰਨਗੇ। ‘ਬਲੱਡ ਡੋਨੇਸ਼ਨ ਵੱਲੋਂ ਸਿੱਖ ਨੇਸ਼ਨ’ ਦੇ ਵਲੰਟੀਅਰਜ਼ ਨੇ ‘ਪੰਜਾਬ ਗਾਰਡੀਅਨ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਈ ਪੱਤਰਕਾਰ ਜਾਂ ਆਗੂ ਇਸ ਮੁਹਿੰਮ ਨੂੰ ਕਿਸੇ ਸੰਸਥਾ ਨਾਲ ਜੋੜ ਦਿੰਦੇ ਹਨ ਪਰ ਇਹ ਸਿੱਖ ਕੌਮ ਦੀ ਸਾਂਝੀ ਮੁਹਿੰਮ ਹੈ ਇਸ ਵਿੱਚ ਸੇਵਾ ਕਰਨ ਵਾਲੇ ਵੀਰ ਕੋਈ ਸੰਸਥਾ ਨਹੀਂ ਸਿੱਖ ਕੌਮ ਦਾ ਹੀ ਹਿੱਸਾ ਹਨ ਅਤੇ ਇਹ ਸਿੱਖ ਕੌਮ ਦੀ ਸਾਂਝੀ ਮੁਹਿੰਮ ਹੈ ਕਿਉਂਕਿ ਆਪ ਮੁਹਾਰੇ ਹੀ ਸਿੱਖ 1984 ਵਿੱਚ ਹੋਈ ਆਪਣੀਂ ਨਸਲਕੁਸ਼ੀ ਨੂੰ ਯਾਦ ਕਰਦੇ ਹੋਏ ਖੁਨਦਾਨ ਕਰਨ ਲਈ ਨਵੰਬਰ ਦੇ ਮਹੀਨੇ ਵਹੀਰਾਂ ਘੱਤ ਦਿੰਦੇ ਹਨ ਅਤੇ ਇਹ ਕਾਫਲਾ ਦਿਨੋ ਦਿਨ ਵੱਧਦਾ ਜਾ ਰਿਹਾ ਹੈ।ਇਹ ਉਹ ਲੋਕ ਹਨ ਜੋ ਕੌਮ ਦੀ ਤਕਦੀਰ ਘੜਨ ਵਿੱਚ ਸਹਾਈ ਹੋ ਰਹੇ ਹਨ।ਵਲੰਟਰੀਅਰਜ਼ ਨੇ ਦੱਸਿਆ ਕਿ ਦੁਨੀਆਂ ਭਰ ਵਿੱਚ ਵੱਸਦੀ ਸਿੱਖ ਕੌਮ ਦਾ ਇਹ ਅਟੱਲ ਵਿਸ਼ਵਾਸ਼ ਅਤੇ ਭਰੋਸਾ ਹੈ ਕਿ ਲੋਕਾਂ ਦੀ ਤਾਕਤ ਤੋਂ ਵੱਡੀ ਕੋਈ ਤਾਕਤ ਨਹੀਂ ਅਤੇ ਜ਼ਾਬਰ ਭਾਵੇਂ ਕਿੰਨਾਂ ਵੀ ਤਾਕਤਵਾਰ ਅਤੇ ਮਕਾਰ ਕਿਉਂ ਨਾ ਹੋਵੇ ਉਹ ਸੱਚ ਨੂੰ ਖਤਮ ਨਹੀਂ ਕਰ ਸਕਦਾ।ਆਉ ਆਪਾਂ ਸਾਰੇ ਮਨੁੱਖਤਾ ਨੂੰ ਦਰਪੇਸ਼ ਨਸਲਕੁਸ਼ੀ ਦੀ ਇਸ ਚਣੌਤੀ ਨੂੰ ਕਬੂਲ ਕਰਦੇ ਹੋਏ ਆਪੋ-ਆਪਣੇ ਸਾਧਨਾਂ ਰਾਹੀਂ ਅਜਿਹੀ ਗੈਰ-ਮਨੁੱਖੀ ਸੋਚ ਵਿਰੁੱਧ ਆਵਾਜ਼ ਬੁਲੰਦ ਕਰੀਏ। ਨਸ਼ਲਕੁਸ਼ੀ ਵਿਰੁੱਧ ਆਪਣੇ ਸਾਰਿਆਂ ਵੱਲੋਂ ਰਲ਼ ਕੇ ਕੀਤੇ ਇਹ ਯਤਨ ਹਰ ਹਾਲ ਵਿੱਚ ਇੱਕ ਸੁਰਖਿਅਤ ਸਮਾਜ ਸਿਰਜਣ ਲਈ ਸਾਰਥਿਕ ਸਾਬਤ ਹੋਣਗੇ।”

ਰੁਝਾਨ ਖਬਰਾਂ