17.8 C
Vancouver
Monday, May 25, 2026

ਪੁੱਠਾ ਪੰਗਾ

ਜਾਤ ਪਰਖ ਕੇ ਨਿੰਦ ਰੰਗ ਕਾਲਾ,
ਖੱਖਰ ਡੂੰਮਣਾ ਬੈਠਾ ਛੇੜ ਬਾਬਾ।

ਮੂਹਰੋਂ ਅਗਲੇ ਵੀ ਕੋਈ ਘੱਟ ਨਹੀਂ
ਰੱਖ ਦੇਣਗੇ ਗਲੋਟਾ ਉਧੇੜ ਬਾਬਾ।

ਗਿਆ ਦਿਮਾਗ਼ ‘ਤੇ ਠੀਕਰਾ ਵੱਜ ਮੂਧਾ,
ਮਾੜੇ ਦਿਨਾਂ ਦਾ ਗਿੜਿਆ ਗੇੜ ਬਾਬਾ।

ਪੈ ਜ਼ੁਬਾਨ ਨੂੰ ਨਾਗ ਵਲ਼ ਗਿਆ,
ਧੋਤੇ ਮੂੰਹ ਲਈ ਖਾ ਚਪੇੜ ਬਾਬਾ।

ਫਿਰੇ ਲੱਭਦਾ ਹੱਲ ਹੁਣ ਆਖੀਆਂ ਦਾ,
ਬੈਠਾ ਨਫ਼ਰਤਾਂ ਕਈ ਚੁੰਬੇੜ ਬਾਬਾ।

ਗੱਡੀ ਚੜ੍ਹਦੀ ਦਿਸੇ ਨਾ ਲੀਹ ਉੱਤੇ,
ਪੈ ਐਸਾ ਗਿਆ ਭੇੜ ਬਾਬਾ।

ਮਾਫ਼ੀ ਮੰਗਿਆਂ ਵੀ ਖਹਿੜਾ ਛੁੱਟਣਾ ਨਾ,
ਗੱਲ ਹਟਣਗੇ ਹੁਣ ਨਿਬੇੜ ਬਾਬਾ।

ਕਾਹਦਾ ਬੈਠਾ ਮੰਦਾ ਬੋਲ ‘ਭਗਤਾ’,
ਸਾਰੀ ਉਮਰ ਦੀ ਪੈ ਗਈ ਚੇੜ ਬਾਬਾ।
ਲਿਖਤ : ਬਰਾੜ-ਭਗਤਾ ਭਾਈ ਕਾ
+1-604-751-1113

ਰੁਝਾਨ ਖਬਰਾਂ