15.9 C
Vancouver
Monday, May 25, 2026

ਸਾਈਟ-ਸੀ ਡੈਮ ਦੀ ਲਾਗਤ ਕਿਉਂ ਦੋਗੁਣੀ ਹੋਈ? ਬੀਸੀ ਹਾਈਡਰੋ ਦੀ ਨਵੀਂ ਰਿਪੋਰਟ ਵਿੱਚ ਖੁਲਾਸੇ

ਸਰੀ : ਬ੍ਰਿਟਿਸ਼ ਕੋਲੰਬੀਆ ਦੇ ਵਿਸ਼ਾਲ ਸਾਈਟ-ਸੀ ਹਾਈਡਰੋ ਡੈਮ ਪ੍ਰੋਜੈਕਟ ਦੀ ਲਾਗਤ ਕਿਉਂ ਦੋਗੁਣੀ ਤੋਂ ਵੀ ਵੱਧ ਹੋ ਗਈ ਇਸ ਬਾਰੇ ਬੀਸੀ ਹਾਈਡਰੋ ਦੀ ਨਵੀਂ ਰਿਪੋਰਟ ਨੇ ਕਈ ਮਹੱਤਵਪੂਰਨ ਜਾਣਕਾਰੀਆਂ ਸਾਹਮਣੇ ਰੱਖੀਆਂ ਹਨ। ਬੀਸੀ ਯੂਟਿਲਿਟੀਜ਼ ਕਮਿਸ਼ਨ ਵੱਲੋਂ 6 ਮਈ ਨੂੰ ਜਾਰੀ ਕੀਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਤਿਆਰ ਕੀਤੀ ਗਈ ਇਹ ਰਿਪੋਰਟ ਦਰਸਾਉਂਦੀ ਹੈ ਕਿ ਪ੍ਰੋਜੈਕਟ ਦੇ ਦੌਰਾਨ ਆਈਆਂ ਤਕਨੀਕੀ, ਭੌਗੋਲਿਕ ਅਤੇ ਪ੍ਰਬੰਧਕੀ ਚੁਣੌਤੀਆਂ ਲਾਗਤ ਅਤੇ ਸਮੇਂ ਦੋਵੇਂ ਮੋਰਚਿਆਂ ‘ਤੇ ਵੱਡਾ ਅਸਰ ਛੱਡ ਗਈਆਂ।
ਰਿਪੋਰਟ ਮੁਤਾਬਕ, ਸਾਈਟ-ਸੀ ਡੈਮ ਦੇ ਸੱਜੇ ਕੰਢੇ (੍ਰਗਿਹਟ ਭੳਨਕ) ਨੂੰ ਮਜ਼ਬੂਤ ਕਰਨ ਦੇ ਕੰਮ ‘ਤੇ ਵਾਧੂ $1.1 ਬਿਲੀਅਨ ਖਰਚਣਾ ਪਿਆ। ਉਸੇ ਤਰ੍ਹਾਂ, ਖੱਬੇ ਕੰਢੇ (ਲ਼ੲਡਟ ਭੳਨਕ) ਵਿੱਚ ਬਣੀਆਂ ਦੋ ਵੱਡੀਆਂ ਦਰਾਰਾਂ, ਜਿਨ੍ਹਾਂ ਨੂੰ ਪਹਿਲਾਂ ”ਘੱਟ ਸੰਭਾਵਨਾ ਪਰ ਵੱਡੇ ਜੋਖਮ ਵਾਲੀ ਸਥਿਤੀ” ਕਿਹਾ ਗਿਆ ਸੀ, ਨੂੰ ਠੀਕ ਕਰਨ ਲਈ ਪ੍ਰੋਜੈਕਟ ਨੂੰ ਇੱਕ ਸਾਲ ਦੀ ਦੇਰੀ ਹੋਈ।
ਰਿਪੋਰਟ ਵਿੱਚ ਇਹ ਵੀ ਮੰਨਿਆ ਗਿਆ ਹੈ ਕਿ ਡੈਮ ਦੀ ਭੌਤਿਕ ਸਥਿਤੀ ਅਤੇ ਇਲਾਕਾਈ ਮਾਹੌਲ ਨੇ ਕੰਮ ਨੂੰ ਹੋਰ ਮੁਸ਼ਕਲ ਬਣਾ ਦਿੱਤਾ। ਜਗ੍ਹਾ ‘ਤੇ ਸਰਦੀ ਅਤੇ ਗਰਮੀ ਦੇ ਦਰਮਿਆਨ 60 ਡਿਗਰੀ ਸੈਲਸੀਅਸ ਤੱਕ ਦੇ ਤਾਪਮਾਨ ਫਰਕ, ਰਿੱਛਾਂ ਦੇ ਡੈਨਿੰਗ ਵਰਗੇ ਜੰਗਲੀ ਜੀਵ ਸੰਬੰਧੀ ਕਾਰਕ, ਅਤੇ ਦੂਰ-ਦਰਾਜ਼ ਇਲਾਕੇ ਵਿੱਚ ਵੱਡੇ ਮਜ਼ਦੂਰ ਦਸਤਿਆਂ ਨੂੰ ਲਿਆਉਣਾ ਅਤੇ ਰੱਖਣਾ ਵੱਡੀਆਂ ਚੁਣੌਤੀਆਂ ਸਨ।
ਪ੍ਰੋਜੈਕਟ 2014 ਵਿੱਚ ਸ਼ੁਰੂ ਕੀਤਾ ਗਿਆ ਸੀ ਜਿਸ ਦੀ ਸ਼ੁਰੂਆਤੀ ਲਾਗਤ $8.775 ਬਿਲੀਅਨ ਅਨੁਮਾਨੀਤ ਕੀਤੀ ਗਈ ਸੀ। ਇਹ ਬਜਟ ਪਹਿਲਾਂ 2018 ਵਿੱਚ ਵਧਾ ਕੇ $10.7 ਬਿਲੀਅਨ ਕੀਤਾ ਗਿਆ ਅਤੇ ਫਿਰ 2021 ਵਿੱਚ ਦੋਗੁਣਾ ਕਰਕੇ $16 ਬਿਲੀਅਨ ਤੱਕ ਪਹੁੰਚ ਗਿਆ।
ਰਿਜ਼ਰਵੋਆਰ ਅਗਸਤ 2024 ਵਿੱਚ ਭਰਿਆ ਗਿਆ ਸੀ ਅਤੇ ਅਗਸਤ 2025 ਤੱਕ ਸਾਰੇ ਛੇ ਵਿਦਯੁਤ ਜਨਰੇਟਰ ਯੂਨਿਟ ਚਾਲੂ ਹੋ ਗਏ। ਪ੍ਰੋਜੈਕਟ ਹੁਣ 1,230 ਮੇਗਾਵਾਟ ਤਕ ਦਾ ਵਿਦਯੁਤ ਉਤਪਾਦਨ ਕਰਦਾ ਹੈ, ਜੋ ਲਗਭਗ 5 ਲੱਖ ਘਰਾਂ ਨੂੰ ਬਿਜਲੀ ਪ੍ਰਦਾਨ ਕਰਨ ਦੇ ਬਰਾਬਰ ਹੈ। ਰਿਪੋਰਟ ਦਾਅਵਾ ਕਰਦੀ ਹੈ ਕਿ ਕੁਝ ਜੋਖਮ ਪਹਿਲਾਂ ਤੋਂ ਸਮਝੇ ਹੋਏ ਸਨ, ਖ਼ਾਸ ਕਰਕੇ ਜਿਓ-ਟੈਕਨੀਕਲ ਸਮੱਸਿਆਵਾਂ। ਡੈਮ ਸਥਾਪਨਾ ਲਈ ਖੱਬੇ ਅਤੇ ਸੱਜੇ ਕੰਢੇ ਦਾ ਚਾਰ ਦਹਾਕਿਆਂ ਤੱਕ ਅਧਿਐਨ ਕੀਤਾ ਗਿਆ ਸੀ, ਪਰ ਇਸਦੇ ਬਾਵਜੂਦ, ਇਨ੍ਹਾਂ ਜੋਖਮਾਂ ਦੇ ਸੰਭਾਵਿਤ ਵੱਡੇ ਪ੍ਰਭਾਵਾਂ ਨੂੰ ਬਜਟ ਅਤੇ ਸਮੇਂ ਵਿੱਚ ਸਹੀ ਤੌਰ ‘ਤੇ ਸਾਂਝਾ ਨਹੀਂ ਕੀਤਾ ਗਿਆ।
ਰਿਪੋਰਟ ਕਹਿੰਦੀ ਹੈ ਕਿ ”ਭਵਿੱਖ ਵਿੱਚ ਵੱਡੇ ਪ੍ਰੋਜੈਕਟਾਂ ਲਈ, ਬੀਸੀ ਹਾਈਡਰੋ ਨੂੰ ਘੱਟ ਸੰਭਾਵਨਾ ਪਰ ਵੱਡੇ ਪ੍ਰਭਾਵ ਵਾਲੇ ਜੋਖਮਾਂ ਬਾਰੇ ਜਨਤਾ ਅਤੇ ਪ੍ਰੋਜੈਕਟ ਟੀਮ ਨੂੰ ਵਧੇਰੇ ਸਪੱਸ਼ਟ ਅਤੇ ਪਹਿਲਾਂ ਤੋਂ ਅਗਾਹ ਕਰਨਾ ਚਾਹੀਦਾ ਹੈ।”

ਇਹ ਰਿਪੋਰਟ ਨਾ ਕੇਵਲ ਪੁਰਾਣੀਆਂ ਗਲਤੀਆਂ ਦਾ ਜਕਿਰ ਕਰਦੀ ਹੈ, ਸਗੋਂ ਭਵਿੱਖ ਦੇ ਸੰਰਚਨਾਤਮਕ ਵਿਕਾਸ ਪ੍ਰੋਜੈਕਟਾਂ ਲਈ ਸਿੱਖਿਆ ਵੀ ਪੇਸ਼ ਕਰਦੀ ਹੈ, ਜਿੱਥੇ ਪਾਰਦਰਸ਼ਤਾ, ਭੌਗੋਲਿਕ ਵਿਸ਼ਲੇਸ਼ਣ ਅਤੇ ਜੋਖਮ ਪ੍ਰਬੰਧਨ ਨੂੰ ਸਭ ਤੋਂ ਉੱਚ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ।

ਰੁਝਾਨ ਖਬਰਾਂ