13 C
Vancouver
Monday, May 25, 2026

ਸਰਕਾਰ ਅਤੇ ਹਸਪਤਾਲ ਕਰਮਚਾਰੀਆਂ ਵਿਚ ਟਕਰਾਅ, ਯੂਨੀਅਨ ਨੇ ਦਿੱਤਾ ਹੜਤਾਲ ਦਾ ਸੰਕੇਤ

ਕੈਲਗਰੀ, (ਏਕਜੋਤ ਸਿੰਘ): ਅਲਬਰਟਾ ਵਿੱਚ ਸਿਹਤ ਸੇਵਾਵਾਂ ਨਾਲ ਜੁੜੇ ਲਗਭਗ 16 ਹਜ਼ਾਰ ਕਰਮਚਾਰੀ, ਜਿਨ੍ਹਾਂ ਵਿੱਚ ਲਾਇਸੰਸਡ ਪ੍ਰੈਕਟੀਕਲ ਨਰਸ ਅਤੇ ਹੈਲਥ-ਕੇਅਰ ਏਡਜ਼ ਸ਼ਾਮਲ ਹਨ, ਆਪਣੇ ਠੇਕੇ ਦੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਹੜਤਾਲ ਕਰਨ ਲਈ ਤਿਆਰ ਹਨ। ਅਲਬਰਟਾ ਯੂਨੀਅਨ ਆਫ ਪ੍ਰੋਵਿੰਸ਼ੀਅਲ ਐਮਪਲਾਈਜ਼ (AUPE) ਦੁਆਰਾ ਕਰਵਾਏ ਗਏ ਵੋਟਾਂ ਵਿੱਚ ਲਗਭਗ 11 ਹਜ਼ਾਰ ਮੈਂਬਰਾਂ ਨੇ ਭਾਗ ਲਿਆ ਅਤੇ 98 ਪ੍ਰਤੀਸ਼ਤ ਕਰਮਚਾਰੀਆਂ ਨੇ ਹੜਤਾਲ ਦੇ ਹੱਕ ਵਿੱਚ ਵੋਟ ਦਿੱਤੀ।
ਜੇ ਇਹ ਨਤੀਜੇ ਅਧਿਕਾਰਕ ਤੌਰ ‘ਤੇ ਮੰਜ਼ੂਰ ਹੋ ਜਾਂਦੇ ਹਨ ਤਾਂ 20 ਨਵੰਬਰ ਤੋਂ ਇਹ ਕਰਮਚਾਰੀ ਹੜਤਾਲ ਸ਼ੁਰੂ ਕਰ ਸਕਦੇ ਹਨ। ਮਾਹਿਰਾਂ ਮਤਾਬਕ, ਇਸ ਤਰ੍ਹਾਂ ਦੀ ਹੜਤਾਲ ਅਲਬਰਟਾ ਵਿੱਚ ਉਸ ਸਮੇਂ ਤੋਂ ਪਹਿਲੀ ਹੋ ਸਕਦੀ ਹੈ ਜਦੋਂ ਪ੍ਰੀਮੀਅਰ ਡੇਨੀਅਲ ਸਮਿਥ ਦੀ ਯੂਨਾਈਟਡ ਕਨਜ਼ਰਵੇਟਿਵ ਸਰਕਾਰ ਨੇ ਹਾਲ ਹੀ ਵਿੱਚ ਅਧਿਆਪਕਾਂ ਦੀ ਹੜਤਾਲ ਖਤਮ ਕਰਨ ਲਈ ਸੰਵਿਧਾਨ ਦੇ ‘ਨਾਟਵਿਥਸਟੈਂਡਿੰਗ ਕਲਾਜ਼’ ਦਾ ਸਹਾਰਾ ਲਿਆ ਸੀ ਅਤੇ ਕਾਨੂੰਨੀ ਚੁਣੌਤੀਆਂ ਨੂੰ ਰੁਕਾਇਆ ਸੀ। ਵਿਧਾਨ ਸਭਾ ਦੇ ਕਾਰਜਕਾਲ ਵਿੱਚ ਵਾਪਸੀ ਤੋਂ ਬਾਅਦ, ਸਮਿਥ ਨੂੰ ਵਿਰੋਧੀ ਪੱਖ ਵੱਲੋਂ ਪੁੱਛਿਆ ਗਿਆ ਕਿ ਕੀ ਉਹ ਅੂਫਓ ਦੀ ਸੰਭਾਵਿਤ ਹੜਤਾਲ ਨੂੰ ਰੋਕਣ ਲਈ ਵੀ ਇਹੀ ਕਲਾਜ਼ ਵਰਤਣ ਬਾਰੇ ਸੋਚ ਰਹੀ ਹੈ। ਇਸ ਦਾ ਜਵਾਬ ਦੇਂਦਿਆਂ ਸਮਿਥ ਨੇ ਕਿਹਾ, ”ਅਸੀਂ ਹਮੇਸ਼ਾਂ ਚੰਗੀ ਨੀਅਤ ਨਾਲ ਗੱਲਬਾਤ ਕਰਦੇ ਹਾਂ।” ਵਿਰੋਧੀ ਮੈਂਬਰਾਂ ਵੱਲੋਂ ਇਸ ਬਿਆਨ ‘ਤੇ ਠਿੱਠੋਲ ਅਤੇ ਹੱਸਣ ਦੀਆਂ ਅਵਾਜ਼ਾਂ ਸੁਣੀਆਂ ਗਈਆਂ।
ਦੂਜੇ ਪਾਸੇ, ਯੂਨੀਅਨ ਦੀ ਪ੍ਰਧਾਨ ਸੈਂਡਰਾ ਅਜ਼ੋਕਾਰ ਨੇ ਕਿਹਾ ਕਿ 18 ਮਹੀਨੇ ਤੋਂ ਚੱਲ ਰਹੀਆਂ ਗੱਲਬਾਤਾਂ ਬੇਨਤੀਜਾ ਰਹੀਆਂ ਹਨ ਅਤੇ ਹੁਣ ਕਰਮਚਾਰੀ ਆਪਣੀ ਆਵਾਜ਼ ਮਨਵਾਉਣ ਲਈ ਤਿਆਰ ਹਨ। ਉਹ ਕਹਿੰਦੀ ਹੈ,
”ਉਹ ਜਮੀਆ ਹੋਈਆਂ ਤਨਖਾਹਾਂ ਅਤੇ ਗੈਰ-ਸੁਰੱਖਿਅਤ ਕੰਮ ਦੇ ਮਾਹੌਲ ਤੋਂ ਤੰਗ ਹਨ। ਇਸ ਨਾਲ ਸਿਰਫ ਕਰਮਚਾਰੀ ਹੀ ਨਹੀਂ, ਮਰੀਜ਼ ਅਤੇ ਪੂਰੀ ਸਿਹਤ ਪ੍ਰਣਾਲੀ ਪ੍ਰਭਾਵਿਤ ਹੋ ਰਹੀ ਹੈ।”

ਸਰਕਾਰ ਨੇ ਹੜਤਾਲ ਨੂੰ ਰੋਕਣ ਲਈ ਚਾਰ ਸਾਲਾਂ ਵਿੱਚ 12 ਪ੍ਰਤੀਸ਼ਤ ਤਨਖਾਹ ਵਾਧੇ ਦਾ ਪ੍ਰਸਤਾਵ ਦਿੱਤਾ ਹੈ, ਪਰ ਯੂਨੀਅਨ ਇਸ ਨੂੰ ਅਨੁਕੂਲ ਨਹੀਂ ਮੰਨਦੀ। ਸਰਕਾਰ ਦਾ ਦਾਅਵਾ ਹੈ ਕਿ ਯੂਨੀਅਨ ਲਾਇਸੰਸਡ ਪ੍ਰੈਕਟੀਕਲ ਨਰਸਾਂ ਨੂੰ ਰਜਿਸਟਰਡ ਨਰਸਾਂ ਦੇ ਲਗਭਗ ਬਰਾਬਰ ਤਨਖਾਹਾਂ ਦੇਣ ਦੀ ਮੰਗ ਕਰ ਰਹੀ ਹੈ, ਜੋ ਕਿ 40 ਤੋਂ 55 ਪ੍ਰਤੀਸ਼ਤ ਵਾਧੇ ਦੇ ਬਰਾਬਰ ਹੈ। ਸਰਕਾਰ ਦੇ ਮਤਾਬਕ, ਦੋਨੋ ਸ਼੍ਰੇਣੀਆਂ ਵਿੱਚ ਸਿੱਖਿਆ ਅਤੇ ਕੰਮ ਦੇ ਖੇਤਰ ਵਿੱਚ ਅੰਤਰ ਹੈ, ਜਿਸਨੂੰ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ