10.1 C
Vancouver
Thursday, May 21, 2026

ਵੈਨਕੂਵਰ ਏਅਰਪੋਰਟ ‘ਤੇ AI ਤਕਨੀਕ ਦੀ ਤਾਇਨਾਤੀ, 30% ਘੱਟ ਹੋਵੇਗੀ ਫਲਾਈਟਾਂ ਦੀ ਦੇਰੀ

ਸਰੀ, (ਏਕਜੋਤ ਸਿੰਘ): ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ (YVR) ਨੇ ਆਪਣੀ ਡਿਜਟਿਲ ਬਦਲਾਅ ਯਾਤਰਾ ਵਿੱਚ ਇੱਕ ਹੋਰ ਮਹੱਤਵਪੂਰਨ ਕਦਮ ਚੁੱਕਿਆ ਹੈ। ਹਵਾਈ ਅੱਡੇ ਨੇ ਐਲਾਨ ਕੀਤਾ ਹੈ ਕਿ ‘ਡੀਪ ਟਰਨਅਰਾਊਂਡ’ ਨਾਂ ਦਾ ਇੱਕ ਨਵਾਂ ਆਰਟੀਫ਼ੀਸ਼ਲ ਇੰਟੈਲੀਜੈਂਸ (AI) ਆਧਾਰਿਤ ਪਲੇਟਫ਼ਾਰਮ ਏਅਰਸਾਈਡ ਓਪਰੇਸ਼ਨਾਂ ਨੂੰ ਬਿਹਤਰ ਪ੍ਰਬੰਧਿਤ ਕਰਨ ਲਈ ਤਾਇਨਾਤ ਕੀਤਾ ਗਿਆ ਹੈ। ਇਹ ਤਕਨੀਕ ਏਵੀਏਸ਼ਨ ਸੋਲੂਸ਼ਨਜ਼, ਜੋ ਕਿ ਰੌਇਲ ਸਕਿਪਹੋਲ ਗਰੂਪ ਦੀ ਸਬਸੀਡਰੀ ਹੈ, ਵੱਲੋਂ ਤਿਆਰ ਕੀਤੀ ਗਈ ਹੈ। ਇਸ ਸਿਸਟਮ ਦਾ ਮੁੱਖ ਉਦੇਸ਼ Aircraft Turnaround Process ਨੂੰ ਸੁਧਾਰਨਾ ਹੈ ਉਹ ਸਮਾਂ ਜਦੋਂ ਜਹਾਜ਼ ਇੱਕ ਉਡਾਨ ਪੂਰੀ ਕਰਨ ਤੋਂ ਬਾਅਦ ਅਗਲੀ ਉਡਾਨ ਲਈ ਤਿਆਰੀ ਕਰਦਾ ਹੈ। ਇਸ ਪ੍ਰਕਿਰਿਆ ਵਿੱਚ ਸਮਾਨ ਉਤਾਰਨਾ-ਚੜ੍ਹਾਉਣਾ, ਸਫਾਈ, ਫਿਊਲਿੰਗ, ਯਾਤਰੀ ਬਦਲਾਵ ਅਤੇ ਹੋਰ ਬਹੁਤ ਕੁਝ ਸ਼ਾਮਲ ਹੁੰਦਾ ਹੈ। ਅੀ-ਆਧਾਰਿਤ ਇਹ ਸਿਸਟਮ ਇਸ ਸਾਰੇ ਕੰਮ ਦੀ ਰਿਅਲ-ਟਾਈਮ ਨਿਗਰਾਨੀ ਅਤੇ ਡਾਟਾ ਲੌਗਿੰਗ ਕਰੇਗਾ, ਜਿਸ ਨਾਲ ਸਮੇਂ ‘ਤੇ ਫਲਾਈਟ ਰਵਾਨਗੀ ਨੂੰ ਯਕੀਨੀ ਬਣਾਉਣ ਵਿੱਚ ਮਦਦ ਮਿਲੇਗੀ।
YVR ਨੇ ਪਹਿਲਾਂ ਹੀ ਧਗਿਟਿੳਲ ਠਾਨਿ ਤਕਨੀਕ ਦੀ ਵਰਤੋਂ ਨਾਲ ਹਵਾਈ ਅੱਡੇ ਦਾ ਇੱਕ ਵਰਚੁਅਲ ਮਾਡਲ ਤਿਆਰ ਕੀਤਾ ਸੀ, ਜੋ ਰਿਅਲ-ਟਾਈਮ ਡਾਟੇ ਨਾਲ ਅਪਡੇਟ ਹੁੰਦਾ ਹੈ। ਹੁਣ Deep Turnaround ਇਸ Digital Twin ਦੇ ਨਾਲ ਮਿਲ ਕੇ ਕੰਮ ਕਰੇਗਾ ਅਤੇ ਹਵਾਈ ਅੱਡੇ ਦੀਆਂ ਕਾਰਵਾਈਆਂ ਦੀ ਲਾਈਵ ਮਾਨੀਟਰਿੰਗ ਨੂੰ ਹੋਰ ਵੀ ਪ੍ਰਬਲ ਅਤੇ ਸਹੀ ਬਣਾਵੇਗਾ। ਇਹ ਸਿਸਟਮ ਹਰੇਕ ਜਹਾਜ਼ ਗੇਟ ਦੇ ਦੋਨੋ ਪਾਸਿਆਂ ‘ਤੇ AI-ਸਮਰਥਿਤ ਕੈਮਰੇ ਲਗਾਉਂਦਾ ਹੈ, ਜੋ 70 ਤੋਂ ਵੱਧ ਪਛਾਣਯੋਗ ਏਅਰਸਾਈਡ ਇਵੈਂਟਸ ਨੂੰ ਆਟੋਮੈਟਿਕ ਤੌਰ ‘ਤੇ ਰਿਕਾਰਡ ਕਰ ਸਕਦੇ ਹਨ। ਇਸ ਵਿੱਚ ਸਮਾਨ ਲੋਡਿੰਗ, ਬੈਗੇਜ ਹੈਂਡਲਿੰਗ, ਸਫਾਈ, ਪਾਣੀ ਦੀ ਭਰਵੱਟੀ, ਫਿਊਲਿੰਗ, ਯਾਤਰੀ ਚੜ੍ਹਾਉਣਾ-ਉਤਾਰਨਾ ਅਤੇ ਜੈੱਟ ਬ੍ਰਿਜ ਜਾਂ ਸਿੜ੍ਹੀਆਂ ਲਾਉਣ ਵਰਗੀਆਂ ਕਾਰਵਾਈਆਂ ਸ਼ਾਮਲ ਹਨ।
ਅੀ ਦੀ ਇਹ ਯੋਗਤਾ ਟਰਨਅਰਾਊਂਡ ਦੇਰੀ ਦੇ ਅਸਲ ਕਾਰਨਾਂ ਦੀ ਪਹਿਚਾਣ ਅਤੇ ਵਿਸ਼ਲੇਸ਼ਣ ਕਰਨ ਵਿੱਚ ਬਹੁਤ ਪ੍ਰਭਾਵਸ਼ਾਲੀ ਹੈ। ਮਾਹਿਰਾਂ ਮੁਤਾਬਕ, Deep Turnaround ਸਿਸਟਮ ਉਡਾਨ ਦੀਆਂ ਦੇਰੀਆਂ ਨੂੰ 30% ਤੱਕ ਘਟਾਉਣ ਦੀ ਸਮਰੱਥਾ ਰੱਖਦਾ ਹੈ, ਜੋ ਸਿੱਧੇ ਤੌਰ ‘ਤੇ ਯਾਤਰੀ ਤਜਰਬੇ ਨੂੰ ਬਿਹਤਰ ਬਣਾਉਂਦਾ ਹੈ। ਵੈਨਕੂਵਰ ਏਅਰਪੋਰਟ ਅਥਾਰਟੀ ਦੇ ਵਾਈਸ ਪ੍ਰੈਜ਼ੀਡੈਂਟ ਐਂਡੀ ਮਾਰਗੋਲਿਸ ਨੇ ਕਿਹਾ, ”ਡਿਜਟਿਲ ਤਕਨੀਕ ਵਿੱਚ ਨਿਵੇਸ਼ ੈੜ੍ਰ ਦੀ ਨਵੀਂਕਰਨ ਰਣਨੀਤੀ ਦਾ ਕੇਂਦਰੀ ਹਿੱਸਾ ਹੈ। Deep Turnaround ਸਾਨੂੰ ਓਪਰੇਸ਼ਨਜ਼ ਨੂੰ ਹੋਰ ਭਰੋਸੇਯੋਗ ਅਤੇ ਕਾਰਗਰ ਬਣਾਉਣ ਵਿੱਚ ਮਦਦ ਕਰੇਗਾ, ਜਿਸ ਨਾਲ ਯਾਤਰੀ ਅਤੇ ਕਾਰਗੋ ਸੇਵਾਵਾਂ ਦੋਨੋ ਸਧਾਰਨਗੀਆਂ।”

ਇਹ ਸਿਸਟਮ ਪਹਿਲਾਂ ਹੀ ਐਮਸਟਰਡਮ ਸਕਿਪਹੋਲ ਏਅਰਪੋਰਟ (AMS) ਵਿੱਚ ਵਰਤਿਆ ਜਾ ਰਿਹਾ ਹੈ, ਜਿੱਥੇ ਇਸਨੇ 15 ਮਿੰਟ ਪਹਿਲਾਂ ਤੋਂ ਦੇਰੀ ਦਾ ਅੰਦਾਜ਼ਾ ਲਗਾਉਣ ਦੀ ਸਮਰੱਥਾ ਸਾਬਤ ਕੀਤੀ ਹੈ। ਇਸ ਨਾਲ ਓਪਰੇਟਰਾਂ ਨੂੰ ਜ਼ਰੂਰੀ ਹੋਣ ‘ਤੇ ਅਗਲੀ ਉਡਾਨ ਲਈ ਵਿਕਲਪਿਕ ਗੇਟ ਵੀ ਤੁਰੰਤ ਐਸਾਈਨ ਕਰਨ ਦੀ ਸਹਾਇਤਾ ਮਿਲਦੀ ਹੈ। ਇਸ ਤਰ੍ਹਾਂ, ਆਖ਼ਰੀ ਪਲ ਦੇ ਗੇਟ ਬਦਲਾਅ ਅਤੇ ਸਮੇਂ ਬਰਬਾਦੀ ਵਿੱਚ ਵੱਡੀ ਕਮੀ ਆਈ ਹੈ। ਸਕਿਪਹੋਲ ਵਿੱਚ ਸ਼ਾਸਿਸਪੋਰਟ ਵਰਗੀਆਂ ਗ੍ਰਾਊਂਡ ਹੈਂਡਲਿੰਗ ਕੰਪਨੀਆਂ ਨੇ ਵੀ Deep Turnaround ਨਾਲ ਹਰ ਰੋਜ਼ 500 ਤੱਕ ਫੋਨ ਕਾਲਾਂ ਦੀ ਲੋੜ ਨੂੰ ਖਤਮ ਕੀਤਾ ਹੈ, ਕਿਉਂਕਿ ਹੁਣ ਸਾਰੀ ਜਾਣਕਾਰੀ ਆਟੋਮੈਟਿਕ ਅਤੇ ਰਿਅਲ ਟਾਈਮ ਉਪਲਬਧ ਹੈ। ਸ਼ਾਸਿਸਪੋਰਟ ਵੈਨਕੂਵਰ ਵਿੱਚ ਵੀ ਸੇਵਾਵਾਂ ਪ੍ਰਦਾਨ ਕਰਦੀ ਹੈ, ਜਿਸ ਕਾਰਨ ਇਸ ਸਿਸਟਮ ਦੇ ਫਾਇਦੇ ੈੜ੍ਰ ਵਿੱਚ ਵੀ ਸਿੱਧੇ ਤੌਰ ‘ਤੇ ਵੇਖਣ ਨੂੰ ਮਿਲਣਗੇ।
Aviation Solutions ਦੀ ਮੁਖੀ ਕੈਰੋਲੀਨ ਮਸਾਰਟ ਨੇ ਕਿਹਾ ਕਿ “Deep Turnaround ਨਾਲ YVR ਵਿਸ਼ਵ ਦੇ ਉਹਨਾਂ ਹਵਾਈ ਅੱਡਿਆਂ ਦੀ ਕਤਾਰ ਵਿੱਚ ਸ਼ਾਮਲ ਹੋ ਗਿਆ ਹੈ ਜੋ ਏਅਰਸਾਈਡ ਓਪਰੇਸ਼ਨਜ਼ ਨੂੰ ਡਿਜਟਿਲ ਬਣਾਕੇ ਨਵਾਂ ਮਿਆਰ ਸਥਾਪਤ ਕਰ ਰਹੇ ਹਨ।” This report was written by Ekjot Singh as part of the Local Journalism Initiative.

ਰੁਝਾਨ ਖਬਰਾਂ