ਕੈਲਗਰੀ : ਕੈਲਗਰੀ ਸਿਟੀ ਹਾਲ ਵਿੱਚ ਇੱਕ ਇਤਿਹਾਸਕ ਸਮਾਗਮ ਦੌਰਾਨ ਜੇਰੋਮੀ ਫਾਰਕਸ ਨੇ ਸ਼ਹਿਰ ਦੇ 38ਵੇਂ ਮੇਅਰ ਵਜੋਂ ਸ਼ਪਥ ਲਈ। ਇਸ ਸਮਾਗਮ ‘ਚ 14 ਨਵੇਂ ਕੌਂਸਲਰਾਂ ਨੇ ਵੀ ਆਪਣੇ ਅਹੁਦਿਆਂ ਦੀ ਸ਼ਪਥ ਲਈ, ਜਿਸ ਨਾਲ ਕੈਲਗਰੀ ਦੀ ਸਿਟੀ ਕੌਂਸਲ ਨੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ।
ਸਹੁੰ ਚੁੱਕ ਸਮਾਰੋਹ ਦੌਰਾਨ ਕੌਂਸਲ ਚੈਂਬਰਾਂ ਵਿੱਚ ਭਰਪੂਰ ਭੀੜ ਸੀ। ਹਾਲ ਵਿੱਚ ਕੈਲਗਰੀ ਦੇ ਸਾਬਕਾ ਮੇਅਰਾਂ ਡੇਵ ਬ੍ਰੌਨਕੋਨੀਅਰ ਅਤੇ ਐਲ ਡਿਉਅਰ ਵੀ ਮੌਜੂਦ ਸਨ।
ਆਪਣੀ ਪਹਿਲੀ ਭਾਸ਼ਣ ਵਿੱਚ ਫਾਰਕਸ ਨੇ ਕਿਹਾ ਕਿ ਉਹ ਕੈਲਗਰੀ ਨੂੰ ਇੱਕ ਮਜ਼ਬੂਤ, ਸੁਰੱਖਿਅਤ ਤੇ ਆਰਥਿਕ ਤੌਰ ‘ਤੇ ਸੰਤੁਲਿਤ ਸ਼ਹਿਰ ਬਣਾਉਣ ਲਈ ਇਕੱਠੇ ਕੰਮ ਕਰਨਗੇ।
ਉਸ ਨੇ ਵਾਅਦਾ ਕੀਤਾ ਕਿ ਨਵੀਂ ਸਿਟੀ ਕੌਂਸਲ ”ਇਕ ਟੀਮ, ਇਕ ਕੌਂਸਲ” ਦੇ ਤੌਰ ‘ਤੇ ਇਕੱਠੇ ਕੰਮ ਕਰੇਗੀ, ਤਾਂ ਜੋ ਆਉਣ ਵਾਲੇ ਸਾਲਾਂ ਵਿੱਚ ਕੈਲਗਰੀ ਦੀ ਅਗਲੀ ਦੋ ਮਿਲੀਅਨ ਦੀ ਅਬਾਦੀ ਦਾ ਸਵਾਗਤ ਇੱਕ ਬਿਹਤਰ ਸ਼ਹਿਰ ਵਿੱਚ ਹੋਵੇ।
ਫਾਰਕਸ ਨੇ ਕਿਹਾ ਕਿ ਕੈਲਗਰੀ ਅਗਲੇ ਦਹਾਕੇ ਵਿੱਚ ਆਪਣਾ ਦੋ ਮਿਲੀਅਨਵਾਂ ਨਾਗਰਿਕ ਸਵਾਗਤ ਕਰੇਗਾ ઠਅਤੇ ਉਨ੍ਹਾਂ ਦੀ ਪ੍ਰਾਥਮਿਕਤਾ ਇਹ ਹੋਵੇਗੀ ਕਿ ਸ਼ਹਿਰ ”ਕੈਲਗਰੀਆਨਾਂ ਦੇ ਸਭ ਤੋਂ ਵਧੀਆ ਰੂਪ” ਨੂੰ ਦਰਸਾਏ।
ਫਾਰਕਸ ਨੇ ਕੈਲਗਰੀ ਦੇ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਨਵੀਂ ਕੌਂਸਲ ਪਾਰਦਰਸ਼ਤਾ, ਜੰਿਮੇਵਾਰੀ ਅਤੇ ਸਾਂਝੇ ਸੁਝਾਆਂ ਦੇ ਸਿਧਾਂਤਾਂ ‘ਤੇ ਕੰਮ ਕਰੇਗੀ।
ਉਸ ਨੇ ਕਿਹਾ ਕਿ ਸ਼ਹਿਰ ਦਾ ਹਰੇਕ ਫੈਸਲਾ ਨਾਗਰਿਕਾਂ ਦੀ ਭਲਾਈ ਅਤੇ ਸੁਰੱਖਿਆ ਨੂੰ ਕੇਂਦਰ ਵਿੱਚ ਰੱਖ ਕੇ ਲਿਆ ਜਾਵੇਗਾ।
ਜੇਰੋਮੀ ਫਾਰਕਸ ਬਣੇ ਕੈਲਗਰੀ ਦੇ 38ਵੇਂ ਮੇਅਰ

