8.3 C
Vancouver
Saturday, April 4, 2026

ਹਿਸਾਬ ਕਿਤਾਬ

ਉੱਡ ਵਜੂਦੋਂ ਗਿਆ ਭੌਰ ਜਦੋਂ,
ਗਿਆ ਪਿਓ ਨੂੰ ਵੰਝ ਚੜ੍ਹਾ ਮੀਆਂ।
ਜਿਸ ਕੋਹ ਕੋਹ ਬਿਗਾਨੇ ਪੁੱਤ ਮਾਰੇ,
ਹੋਇਆ ਪੁੱਤ ਤੋਂ ਖੁਦ ਖ਼ਫ਼ਾ ਮੀਆਂ।

ਗੱਲ ਤੋਰ ਕੇ ਮਾਂ ਦੇ ਕਿੱਸਿਆਂ ਦੀ,
ਗਿਆ ਭੈਣ ਦੀ ਗਾਥਾ ਗਾ ਮੀਆਂ।
ਜੀਵਨ ਸਾਥਨ ਦਾ ਵੀ ਚੁੱਕ ਪਰਦਾ,
ਕਰ ਕਰਤੂਤਾਂ ਨੰਗੀਆਂ ਗਿਆ ਮੀਆਂ।

ਖੋਲ੍ਹ ਪੋਲ ਵੀ ਗਿਆ ਕੀਤੀਆਂ ਦੀ,
ਗਿਆ ਟੱਬਰ ਨੂੰ ਵਖਤੀਂ ਪਾ ਮੀਆਂ।
ਕਈ ਸਾਕ ਸੰਬੰਧੀ ਖ਼ੂਨ ਰਿਸ਼ਤੇ,
ਜਾਂਦਾ ਜਾਂਦਾ ਗਿਆ ਫਸਾ ਮੀਆਂ।

ਹੁਣ ਫਿਰਨ ਭੁਗਤਦੇ ਪਏ ‘ਭਗਤਾ,
ਗਿਆ ਜੋ ਜੋ ਪਾਪ ਗਿਣਾ ਮੀਆਂ।
ਮਰ ਕੇ ਸਾਰੇ ਲੈਣੇ ਦੇਣਿਆਂ ਦਾ,
ਹਿਸਾਬ ਬਰਾਬਰ ਕਰ ਗਿਆ ਮੀਆਂ।
ਬਰਾੜ-ਭਗਤਾ ਭਾਈ ਕਾ
+1-604-751-1113

ਰੁਝਾਨ ਖਬਰਾਂ