17.8 C
Vancouver
Monday, May 25, 2026

ਜਲਵਾਯੂ ਤੇ ਪਾਣੀ ਸੰਕਟ ਨਾਲ ਨਜਿੱਠਣ ਵਾਲੀ ਖੋਜ ਲਈ ਤਿੰਨ ਵਿਗਿਆਨੀਆਂ ਨੂੰ 2025 ਦਾ ਨੋਬਲ ਰਸਾਇਣ ਪੁਰਸਕਾਰ

ਸਿਡਨੀ : 2025 ਦਾ ਨੋਬਲ ਰਸਾਇਣ ਵਿਗਿਆਨ ਪੁਰਸਕਾਰ ਜਪਾਨ ਦੇ ਸੁਸੁਮੂ ਕਿਤਾਗਾਵਾ, ਬ੍ਰਿਟੇਨ-ਜਨਮੇ ਰਿਚਰਡ ਰੌਬਸਨ ਅਤੇ ਫਲਸਤੀਨੀ ਮੂਲ ਦੇ ਓਮਰ ਯਾਗੀ ਦੇ ਹਿੱਸੇ ਆਇਆ ਹੈ। ਇਹ ਪੁਰਸਕਾਰ ਉਨ੍ਹਾਂ ਨੂੰ ਅਣੂ ਆਰਕੀਟੈਕਚਰ ਦੇ ਇਕ ਨਵੇਂ ਰੂਪ ਦੀ ਖੋਜ ਲਈ ਦਿੱਤਾ ਗਿਆ ਹੈ, ਜਿਸ ਨਾਲ ਅਜਿਹੀਆਂ ਸਮੱਗਰੀਆਂ ਤਿਆਰ ਕੀਤੀਆਂ ਜਾ ਸਕਦੀਆਂ ਹਨ ਜੋ ਜਲਵਾਯੂ ਪਰਿਵਰਤਨ ਅਤੇ ਤਾਜ਼ੇ ਪਾਣੀ ਦੀ ਘਾਟ ਵਰਗੀਆਂ ਵੱਡੀਆਂ ਚੁਣੌਤੀਆਂ ਦਾ ਹੱਲ ਲੱਭਣ ਵਿੱਚ ਮਦਦਗਾਰ ਹੋ ਸਕਦੀਆਂ ਹਨ।ઠਤਿੰਨਾਂ ਵਿਗਿਆਨੀਆਂ ਨੇ ਅਜਿਹੀਆਂ ਅਣੂ ਸੰਰਚਨਾਵਾਂ ਵਿਕਸਿਤ ਕੀਤੀਆਂ, ਜਿਨ੍ਹਾਂ ਰਾਹੀਂ ਗੈਸਾਂ ਅਤੇ ਰਸਾਇਣ ਵਹਿ ਸਕਦੇ ਹਨ। ਇਹ ਤਕਨੀਕ ਮਾਰੂਥਲ ਦੀ ਹਵਾ ਤੋਂ ਪਾਣੀ ਇਕੱਠਾ ਕਰਨ, ਕਾਰਬਨ ਡਾਈਆਕਸਾਈਡ ਫੜਨ ਅਤੇ ਜ਼ਹਿਰੀਲੀ ਗੈਸਾਂ ਨੂੰ ਸਟੋਰ ਕਰਨ ਲਈ ਵਰਤੀ ਜਾ ਸਕਦੀ ਹੈ। 74 ਸਾਲਾ ਸੁਸੁਮੂ ਕਿਤਾਗਾਵਾ, ਜੋ ਜਪਾਨ ਦੀ ਕਿਓਟੋ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਹਨ, ਨੇ ਕਿਹਾ ਕਿ ਉਹ ਇਸ ਸਨਮਾਨ ਲਈ ਬਹੁਤ ਆਭਾਰੀ ਹਨ।
ਓਮਰ ਯਾਗੀ, ਜੋ ਕੈਲੀਫੋਰਨੀਆ ਯੂਨੀਵਰਸਿਟੀ-ਬਰਕਲੇ ਵਿੱਚ ਪ੍ਰੋਫੈਸਰ ਹਨ, ਦਾ ਜਨਮ ਜਾਰਡਨ ਵਿੱਚ ਫਲਸਤੀਨੀ ਸ਼ਰਨਾਰਥੀਆਂ ਦੇ ਘਰ ਹੋਇਆ ਸੀ। ਉਨ੍ਹਾਂ ਨੇ ਕਿਹਾ ਕਿ ਉਹ ਇਸ ਖ਼ਬਰ ਨਾਲ ”ਹੈਰਾਨ ਅਤੇ ਖੁਸ਼” ਹਨ। ਯਾਗੀ ਨੇ ਦੱਸਿਆ ਕਿ ਉਹ 10 ਸਾਲ ਦੀ ਉਮਰ ਵਿੱਚ ਅਣੂਆਂ ਬਾਰੇ ਇਕ ਕਿਤਾਬ ਪੜ੍ਹੀ ਸੀ ઠਉੱਥੇ ਹੀ ਉਸਦਾ ਰਸਾਇਣ ਵਿਗਿਆਨ ਵੱਲ ਪਿਆਰ ਜੰਮਿਆ।
ਰਿਚਰਡ ਰੌਬਸਨ, ਜੋ ਹੁਣ 88 ਸਾਲ ਦੇ ਹਨ, ਦਾ ਜਨਮ ਬ੍ਰਿਟੇਨ ਵਿੱਚ ਹੋਇਆ ਸੀ ਪਰ ਉਹ ਬਾਅਦ ਵਿੱਚ ਆਸਟ੍ਰੇਲੀਆ ਚਲੇ ਗਏ। ਉਹ ਮੈਲਬੌਰਨ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਹਨ ਅਤੇ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਅਧਿਕਾਰਤ ਐਲਾਨ ਤੋਂ ਅੱਧਾ ਘੰਟਾ ਪਹਿਲਾਂ ਸਟਾਕਹੋਮ ਤੋਂ ਫ਼ੋਨ ਆਇਆ।
ਨੋਬਲ ਕਮੇਟੀ ਨੇ ਕਿਹਾ ਕਿ ਉਨ੍ਹਾਂ ਦੀ ਖੋਜ ਨਾਲ ਵਿਗਿਆਨ ਦੇ ਖੇਤਰ ਵਿੱਚ ਨਵੀਂ ਸਮੱਗਰੀ ਵਿਗਿਆਨ ਦੀ ਦਿਸ਼ਾ ਖੁਲ੍ਹੀ ਹੈ, ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰਕਿਰਤੀ ਸੁਰੱਖਿਆ ਅਤੇ ਸਾਫ਼ ਤਕਨਾਲੋਜੀ ਦਾ ਰਾਹ ਤੈਅ ਕਰ ਸਕਦੀ ਹੈ।
ਨੋਬਲ ਪੁਰਸਕਾਰਾਂ ਦੀ ਰਸਮੀ ਸਮਾਰੋਹ 10 ਦਸੰਬਰ ਨੂੰ ਸਵੀਡਨ ਵਿੱਚ ਹੋਵੇਗੀ ઠਇਹ ਮਿਤੀ ਨੋਬਲ ਦੇ ਸੰਸਥਾਪਕ ਅਲਫ੍ਰੇਡ ਨੋਬਲ ਦੀ ਮੌਤ ਦੀ ਵਰ੍ਹੇਗੰਢ ਨਾਲ ਮਿਲਦੀ ਹੈ।

ਰੁਝਾਨ ਖਬਰਾਂ