18.8 C
Vancouver
Monday, May 25, 2026

2026 ‘ਚ ਕੈਨੇਡਾ ਸਾਕਰ ਦਾ U-15 ਨੈਸ਼ਨਲ ਚੈਂਪੀਅਨਸ਼ਿਪ ਸਰੀ ਵਿੱਚ ਹੋਵੇਗਾ, ਨਿਊਟਨ ਐਥਲੈਟਿਕ ਪਾਰਕ ਬਣੇਗਾ ਮੇਜ਼ਬਾਨ

ਸਰੀ, (ਏਕਜੋਤ ਸਿੰਘ): ਸਰੀ ਸ਼ਹਿਰ ਨੂੰ ਕੈਨੇਡਾ ਸਾਕਰ ਦੇ 2026 ਨੈਸ਼ਨਲ ਚੈਂਪੀਅਨਸ਼ਿਪઠU-15 ਕੱਪ ਦੀ ਮੇਜ਼ਬਾਨੀ ਲਈ ਚੁਣਿਆ ਗਿਆ ਹੈ। ਇਹ ਛੇ-ਦਿਨਾਂ ਦੀ ਰਾਸ਼ਟਰੀ ਪ੍ਰਤੀਯੋਗਿਤਾ ਨਿਊਟਨ ਐਥਲੈਟਿਕ ਪਾਰਕ ਵਿੱਚ ਹੋਵੇਗੀ ਅਤੇ ਇਸ ਵਿੱਚ ਦੇਸ਼ ਭਰ ਤੋਂ ਆਉਣ ਵਾਲੇ ਸਿਖਰ ਦੇ ਨੌਜਵਾਨ ਸਾਕਰ ਖਿਡਾਰੀ ਹਿੱਸਾ ਲੈਣਗੇ।
ਇਹ ਮੁਕਾਬਲੇ ਕੈਨੇਡਾ ਦੇ ਸਭ ਤੋਂ ਮਹੱਤਵਪੂਰਣ ਯੂਥ ਸਪੋਰਟ ਇਵੈਂਟਾਂ ਵਿੱਚੋਂ ਇੱਕ ਹਨ, ਜੋ ਹਰ ਸਾਲ ਅਕਤੂਬਰ ਮਹੀਨੇ ਵਿੱਚ ਕਈ ਪ੍ਰਾਂਤਾਂ ਅਤੇ ਸ਼ਹਿਰਾਂ ਵਿੱਚ ਆਯੋਜਿਤ ਕੀਤੇ ਜਾਂਦੇ ਹਨ। ਇਸ ਵਾਰ ਸਰੀ ਦਾ ਚੁਣਾਅ ਇਸਦੀ ਵਧੀਆ ਖੇਡ ਸੰਸਥਾਵਾਂ ਅਤੇ ਨਵੀਂ ਖੇਡ-ਸੰਸਕ੍ਰਿਤੀ ਲਈ ਕੀਤਾ ਗਿਆ ਹੈ।
ਸਰੀ ਦੀ ਮੇਅਰ ਬ੍ਰੈਂਡਾ ਲੌਕ ਨੇ ਇਸ ਐਲਾਨ ‘ਤੇ ਖੁਸ਼ੀ ਜਤਾਈ ਅਤੇ ਕਿਹਾ,
”ਇੱਕ ਅਜਿਹੇ ਸ਼ਹਿਰ ਵਜੋਂ ਜੋ ਖੇਡਾਂ ਅਤੇ ਨੌਜਵਾਨਾਂ ਦੇ ਵਿਕਾਸ ਨੂੰ ਪ੍ਰੋਤਸਾਹਿਤ ਕਰਦਾ ਹੈ, ਮੈਂ 2026 ਵਿੱਚ ੂ-15 ਕੱਪ ਦਾ ਸਵਾਗਤ ਕਰਕੇ ਬਹੁਤ ਉਤਸਾਹਿਤ ਹਾਂ। ਨਿਊਟਨ ਐਥਲੈਟਿਕ ਪਾਰਕ ਸਾਡਾ ਪ੍ਰੀਮੀਅਰ ਖੇਡ ਮੈਦਾਨ ਹੈ, ਜਿਸ ਵਿੱਚ ਨਵੀਂ ਫੀਲਡਾਂ, ਬਦਲਣ ਵਾਲੇ ਕਮਰੇ ਅਤੇ ਦਰਸ਼ਕਾਂ ਲਈ ਆਧੁਨਿਕ ਬੈਠਕ ਦੀ ਸੁਵਿਧਾ ਹੈ। ਅਜਿਹੇ ਇਵੈਂਟ ਸਰੀ ਨੂੰ ਸਪੋਰਟ ਟੂਰਿਜ਼ਮ ਦੇ ਕੇਂਦਰ ਵਜੋਂ ਮਜ਼ਬੂਤ ਬਣਾਉਂਦੇ ਹਨ।”

ਇਸ ਇਵੈਂਟ ਦੀ ਮੇਜ਼ਬਾਨੀ ਸਰੀ ਫੁਟਬਾਲ ਕਲੱਬઠ(SFC) ਕਰੇਗਾ, ਜੋ ਨਿਊਟਨ ਐਥਲੈਟਿਕ ਪਾਰਕ ਵਿੱਚ ਸਥਿਤ ਹੈ। ਕਲੱਬ ਦੇ ਐਗਜ਼ਿਕਿਊਟਿਵ ਡਾਇਰੈਕਟਰ ਸਰਬ ਲਿਡਰ ਨੇ ਕਿਹਾ, ”ਸਰੀ ਫੁਟਬਾਲ ਕਲੱਬ ਹਮੇਸ਼ਾ ਸਮਾਜਿਕ ਸਮਾਵੇਸ਼ ਅਤੇ ਜੀਵਨ ਭਰ ਖੇਡ ਪ੍ਰਤੀ ਜੋਸ਼ ਨੂੰ ਵਧਾਉਣ ਲਈ ਜਾਣਿਆ ਜਾਂਦਾ ਹੈ। ੂ-15 ਕੱਪ ਦੀ ਮੇਜ਼ਬਾਨੀ ਸਾਡੇ ਕਲੱਬ ਲਈ ਮਾਣ ਦੀ ਗੱਲ ਹੈ। ਇਹ ਨਾ ਸਿਰਫ਼ ਸਾਕਰ ਪ੍ਰਤੀ ਦਿਲਚਸਪੀ ਵਧਾਏਗਾ, ਸਗੋਂ ਸਾਡੇ ਨੌਜਵਾਨ ਖਿਡਾਰੀਆਂ ਦੀ ਤਿਆਰੀ ਅਤੇ ਟ੍ਰੇਨਿੰਗ ਵਿੱਚ ਸਾਡੇ ਮਿਆਰ ਨੂੰ ਵੀ ਦਰਸਾਏਗਾ।”

ਉਨ੍ਹਾਂ ਨੇ ਕਿਹਾ ਕਿ ਇਹ ਪ੍ਰਤੀਯੋਗਿਤਾ ਸਥਾਨਕ ਖਿਡਾਰੀਆਂ ਲਈ ਪ੍ਰੇਰਣਾ ਦਾ ਸਰੋਤ ਸਾਬਤ ਹੋਵੇਗੀ ਅਤੇ ਗ੍ਰਾਸਰੂਟ ਸਾਕਰ ਵਿਕਾਸ ਅਤੇ ਮੈਨਟਰਸਪਿ ਨੂੰ ਹੋਰ ਮਜ਼ਬੂਤ ਬਣਾਏਗੀ।
ਕੈਨੇਡਾ ਸਾਕਰ ਦੇ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਹਰ ਸਾਲ 300 ਤੋਂ ਵੱਧ ਟੀਮਾਂ ਲੜਕਿਆਂ ਅਤੇ ਲੜਕੀਆਂ ਦੀਆਂ ਵੱਖ-ਵੱਖ ਉਮਰ ਸ਼੍ਰੇਣੀਆਂ ਵਿੱਚ ਕਵਾਲੀਫਾਇਰਾਂ ਰਾਹੀਂ ਹਿੱਸਾ ਲੈਂਦੀਆਂ ਹਨ।
ਇਹ ਮੁਕਾਬਲੇ ਕੈਨੇਡਾ ਦੀ ਐਮੇਚਰ ਸਾਕਰ ਪ੍ਰੰਪਰਾ ਦੇ 100 ਸਾਲਾਂ ਤੋਂ ਵੱਧ ਇਤਿਹਾਸ ਦਾ ਹਿੱਸਾ ਹਨ।
ਇਸ ਪ੍ਰਤੀਯੋਗਿਤਾ ਵਿੱਚ ਖਿਡਾਰੀਆਂ, ਕੋਚਾਂ, ਅਧਿਕਾਰੀਆਂ ਅਤੇ ਵਲੰਟੀਅਰਾਂ ਲਈ ਇੱਕ ਹਫ਼ਤੇ ਦਾ ਵਿਲੱਖਣ ਅਨੁਭਵ ਹੁੰਦਾ ਹੈ, ਜਿਸ ਨਾਲ ਸਾਕਰ ਪ੍ਰਤੀ ਜੋਸ਼ ਅਤੇ ਖੇਡਾਂ ਦੀ ਆਤਮਾ ਨੂੰ ਨਵਾਂ ਜੋਸ਼ ਮਿਲਦਾ ਹੈ।
ਸਰੀ ਸ਼ਹਿਰ ਲਈ ਇਹ ਮੇਜ਼ਬਾਨੀ ਸਪੋਰਟ ਟੂਰਿਜ਼ਮ ਖੇਤਰ ਵਿੱਚ ਵੱਡੀ ਪ੍ਰਗਤੀ ਮੰਨੀ ਜਾ ਰਹੀ ਹੈ। ਸ਼ਹਿਰ ਪਹਿਲਾਂ ਹੀ ਕਈ ਅੰਤਰਰਾਸ਼ਟਰੀ ਖੇਡ ਇਵੈਂਟਾਂ ਦੀ ਮੇਜ਼ਬਾਨੀ ਕਰ ਚੁੱਕਾ ਹੈ, ਅਤੇ 2026 ਦਾ ਇਹ ਮੁਕਾਬਲਾ ਇਸ ਮਾਣ ਨੂੰ ਹੋਰ ਵਧਾਏਗਾ।

ਰੁਝਾਨ ਖਬਰਾਂ