Wednesday, July 2, 2025
22.4 C
Vancouver

“ਓਪਰੇਸ਼ਨ ਬਲਿੱਜ਼ਰਡ” ਮੁਹਿੰਮ ਦੌਰਾਨ ਕੈਨੇਡਾ ਭਰ ਵਿਚ 2,600 ਤੋਂ ਵੱਧ ਨਸ਼ੀਲੇ ਪਦਾਰਥ ਜ਼ਬਤ

ਔਟਵਾ (ਏਕਜੋਤ ਸਿੰਘ): ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਛਭਸ਼ਅ) ਵੱਲੋਂ ਚਲਾਏ ਗਏ ਇੱਕ ਮਹੀਨੇ ਲੰਬੇ ਨਸ਼ਾ ਰੋਧੀ ਮੁਹਿੰਮ ‘ਓਪਰੇਸ਼ਨ ਬਲਿੱਜ਼ਰਡ’ ਦੌਰਾਨ ਦੇਸ਼ ਭਰ ਵਿੱਚ 2,600 ਤੋਂ ਵੱਧ ਗੈਰਕਾਨੂੰਨੀ ਨਸ਼ੀਲੇ ਪਦਾਰਥ ਅਤੇ ਉਨ੍ਹਾਂ ਦੇ ਪੂਰਕ (ਪਰੲਚੁਰਸੋਰਸ) ਜ਼ਬਤ ਕੀਤੇ ਗਏ। ਇਹ ਮੁਹਿੰਮ 12 ਫਰਵਰੀ ਤੋਂ 13 ਮਾਰਚ ਤੱਕ ਚਲਾਈ ਗਈ।
ਬੁੱਧਵਾਰ, 28 ਮਈ, ਨੂੰ ਜਾਰੀ ਕੀਤੇ ਗਏ ਇਕ ਸਰਕਾਰੀ ਬਿਆਨ ਅਨੁਸਾਰ, ਇਹ ਜ਼ਬਤੀਆਂ ਪੋਸਟਲ ਪਾਰਸਲ, ਏਅਰ ਕਾਰਗੋ ਅਤੇ ਸਮੁੰਦਰੀ ਕਨਟੇਨਰਾਂ ਰਾਹੀਂ ਆ ਰਹੀਆਂ ਚੀਜ਼ਾਂ ਵਿਚੋਂ ਕੀਤੀਆਂ ਗਈਆਂ। ਛਭਸ਼ਅ ਦੇ ਨੈਸ਼ਨਲ ਟਾਰਗੇਟਿੰਗ ਸੈਂਟਰ ਦੀ ਸਹਾਇਤਾ ਨਾਲ ਇਹ ਸਾਰੀ ਕਾਰਵਾਈ ਅਮਲ ਵਿਚ ਲਿਆਂਦੀ ਗਈ।
ਜ਼ਬਤ ਕੀਤੇ ਗਏ ਮਾਲ ਵਿਚੋਂ 67 ਫੀਸਦੀ ਤੋਂ ਵੱਧ ਗੈਰਕਾਨੂੰਨੀ ਨਸ਼ੀਲੇ ਪਦਾਰਥ ਅਮਰੀਕਾ ਤੋਂ ਕੈਨੇਡਾ ਆ ਰਹੇ ਸਨ, ਜਦਕਿ 17.5 ਫੀਸਦੀ ਨਸ਼ਾ ਕੈਨੇਡਾ ਤੋਂ ਅਮਰੀਕਾ ਵੱਲ ਜਾ ਰਿਹਾ ਸੀ।
ਇਸ ਦੌਰਾਨ 116 ਫੈਂਟਨਲ ਦੀਆਂ ਜ਼ਬਤੀਆਂ ਕੀਤੀਆਂ ਗਈਆਂ, ਜੋ ਕਿ ਬ੍ਰਿਟਿਸ਼ ਕੋਲੰਬੀਆ, ਅਲਬਰਟਾ ਅਤੇ ਕਿਊਬੈਕ ਵਿੱਚ ਮਿਲੀਆਂ। ਕੁੱਲ 1.73 ਕਿਲੋਗ੍ਰਾਮ ਫੈਂਟਨਲ ਵਿੱਚੋਂ 1.44 ਕਿਲੋਗ੍ਰਾਮ ਅਮਰੀਕਾ ਵੱਲ ਜਾ ਰਿਹਾ ਸੀ, ਜਦਕਿ 0.26 ਕਿਲੋਗ੍ਰਾਮ ਹੋਰ ਦੇਸ਼ਾਂ ਵੱਲ ਰਵਾਨਾ ਹੋ ਰਿਹਾ ਸੀ।
ਛਭਸ਼ਅ ਨੇ ਦੱਸਿਆ ਕਿ ਇਨ੍ਹਾਂ ਨਸ਼ੀਲੇ ਪਦਾਰਥਾਂ ਦੀਆਂ ਜ਼ਬਤੀਆਂ ‘ਚੋਂ ਬਹੁਤ ਸਾਰੀਆਂ ਇੰਟਰਨੈਸ਼ਨਲ ਪਾਰਸਲਾਂ ਰਾਹੀਂ ਕੀਤੀਆਂ ਗਈਆਂ, ਜੋ ਛੋਟੀਆਂ ਪੈਕਿੰਗਾਂ ਵਿਚ ਆ ਰਹੀਆਂ ਸਨ, ਜਿਸ ਨਾਲ ਇਹ ਸਾਵਧਾਨੀ ਨਾਲ ਤਲਾਸ਼ੀ ਦੀ ਮੰਗ ਕਰਦੀਆਂ ਹਨ। ਏਜੰਸੀ ਨੇ ਕਿਹਾ ਕਿ ਉਹ ਫੈਂਟਨਲ ਅਤੇ ਹੋਰ ਗੈਰਕਾਨੂੰਨੀ ਨਸ਼ਿਆਂ ਦੇ ਵੰਡਣ ਨੂੰ ਰੋਕਣ ਲਈ ਆਪਣੀ ਕਾਰਵਾਈ ਜਾਰੀ ਰੱਖਣਗੇ, ਜੋ ਕਿ ਸੰਗਠਿਤ ਅਪਰਾਧਾਂ ਨਾਲ ਲੜਨ ਅਤੇ ਸਰਹੱਦੀ ਸੁਰੱਖਿਆ ਮਜ਼ਬੂਤ ਕਰਨ ਦੇ ਉਨ੍ਹਾਂ ਦੇ ਮਕਸਦ ਦਾ ਹਿੱਸਾ ਹੈ।
ਕੈਨੇਡਾ ਵਿੱਚ ਫੈਂਟਨਲ ਦੀ ਲਤ ਅਤੇ ਨਕਲੀ ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ ਛਭਸ਼ਅ ਲਈ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਹਨ, ਅਤੇ ਇਹ ਤਾਜ਼ਾ ਕਾਰਵਾਈ ਉਨ੍ਹਾਂ ਦੀ ਇਸ ਰੂਖ ਨੂੰ ਦਰਸਾਉਂਦੀ ਹੈ ਕਿ ਕਿਸ ਤਰ੍ਹਾਂ ਉਹ ਹਮੇਸ਼ਾਂ ਨਵੇਂ ਨਸ਼ਾ ਪਹੁੰਚਣ ਦੇ ਰਾਹਾਂ ਨੂੰ ਪਤਾ ਲਗਾ ਕੇ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ। This report was written by Ekjot Singh as part of the Local Journalism Initiative.