Saturday, May 17, 2025
10.5 C
Vancouver

ਡੱਗ ਫੋਰਡ ਨੇ ਅਲਬਰਟਾ ਦੀ ਅਲਬਰਟਾ ਦੀ ਪ੍ਰੀਮੀਅਰ ਸਮਿੱਥ ‘ਤੇ ਸਾਧਿਆ ਨਿਸ਼ਾਨਾ

 

ਸਰੀ, (ਏਕਜੋਤ ਸਿੰਘ): ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਹ ਦੇਸ਼ ਨੂੰ ਜੋੜਨ ਦਾ ਸਮਾਂ ਹੈ, ਨਾ ਕਿ ਵੱਖ ਹੋਣ ਦੀਆਂ ਗੱਲਾਂ ਕਰਨ ਦਾ। ਇਹ ਟਿੱਪਣੀ ਫੋਰਡ ਨੇ ਮੰਗਲਵਾਰ ਨੂੰ ਇਟੋਬੀਕੋਕ ਵਿੱਚ ਇੱਕ ਸਮਾਗਮ ਦੌਰਾਨ ਕੀਤੀ।
ਫੋਰਡ ਨੇ ਸਮਿਥ ਦਾ ਨਾਮ ਨਹੀਂ ਲਿਆ, ਪਰ ਕਿਹਾ, “ਇਕੱਠੇ ਹੋਣ ਨਾਲ ਅਸੀਂ ਮਜ਼ਬੂਤ ਹੁੰਦੇ ਹਾਂ, ਵੰਡ ਨਾਲ ਕਮਜ਼ੋਰ। ਸਾਨੂੰ ਇੱਕਜੁੱਟ ਕੈਨੇਡਾ ਦੀ ਲੋੜ ਹੈ ਤਾਂ ਜੋ ਰਾਸ਼ਟਰਪਤੀ ਟਰੰਪ ਦੇ ਟੈਰਿਫਾਂ ਨਾਲ ਲੜ ਸਕੀਏ।” ਸਮਿਥ ਨੇ ਜਵਾਬ ਵਿੱਚ ਕਿਹਾ ਕਿ ਉਸ ਦੀ ਫੋਰਡ ਨਾਲ ਚੰਗੀ ਦੋਸਤੀ ਹੈ, ਪਰ ਉਹ ਉਸ ਨੂੰ ਨਹੀਂ ਦੱਸਦੀ ਕਿ ਓਨਟਾਰੀਓ ਕਿਵੇਂ ਚਲਾਉਣਾ ਹੈ, ਅਤੇ ਉਮੀਦ ਕਰਦੀ ਹੈ ਕਿ ਫੋਰਡ ਵੀ ਉਸ ਨੂੰ ਨਾ ਦੱਸੇ।
ਸਮਿਥ ਨੇ ਸੋਮਵਾਰ ਨੂੰ ਇੱਕ ਲਾਈਵ ਸਟ੍ਰੀਮ ਵਿੱਚ ਸਪੱਸ਼ਟ ਕੀਤਾ ਕਿ ਉਸ ਦੀ ੂਛਫ ਸਰਕਾਰ ਅਲਬਰਟਾ ਨੂੰ ਵੱਖ ਕਰਨ ਲਈ ਰਾਏਸ਼ੁਮਾਰੀ ਨਹੀਂ ਕਰਵਾਉਣ ਜਾ ਰਹੀ, ਪਰ ਜੇ ਅਲਬਰਟਾ ਦੇ ਲੋਕਾਂ ਨੇ 2026 ਵਿੱਚ ਪਟੀਸ਼ਨ ‘ਤੇ ਕਾਫੀ ਦਸਤਖਤ ਕੀਤੇ, ਤਾਂ ਉਹ ਇਸ ਨੂੰ ਵਿਚਾਰ ਸਕਦੀ ਹੈ। ਉਸ ਨੇ ਕਿਹਾ ਕਿ ਉਹ ਇੱਕ ਸੰਯੁਕਤ ਕੈਨੇਡਾ ਵਿੱਚ ਸੁਤੰਤਰ ਅਲਬਰਟਾ ਚਾਹੁੰਦੀ ਹੈ, ਪਰ ਫੈਡਰਲ ਚੋਣਾਂ ਵਿੱਚ ਨਾਰਾਜ਼ ਅਵਾਜ਼ਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।
ਸਮਿਥ ਨੇ ਕਿਹਾ, “ਫੈਡਰਲ ਸਰਕਾਰ ਦੇ ਹਮਲਿਆਂ ਨੇ ਅਲਬਰਟਾ ਦੇ ਲੋਕਾਂ ਨੂੰ ਨਿਰਾਸ਼ ਕੀਤਾ ਹੈ।” ਉਸ ਨੇ ਦਾਅਵਾ ਕੀਤਾ ਕਿ ਪਿਛਲੇ ਦਹਾਕੇ ਵਿੱਚ ਫੈਡਰਲ ਨੀਤੀਆਂ ਕਾਰਨ ਸੂਬੇ ਨੂੰ 500 ਅਰਬ ਡਾਲਰ ਦੇ ਨਿਵੇਸ਼ ਦਾ ਨੁਕਸਾਨ ਹੋਇਆ। ਉਸ ਨੇ ਕਿਹਾ, “ਕੈਨੇਡਾ ਵਿਕਸਤ ਦੇਸ਼ਾਂ ਵਿੱਚ ਆਰਥਿਕ ਵਿਕਾਸ ਵਿੱਚ ਸਭ ਤੋਂ ਪਿੱਛੇ ਹੈ। ਸਾਡੇ ਕੋਲ ਅਥਾਹ ਕੁਦਰਤੀ ਸਰੋਤ ਹਨ, ਪਰ ਅਸੀਂ ਉਨ੍ਹਾਂ ਨੂੰ ਰੋਕਦੇ ਹਾਂ ਅਤੇ ਸਿਰਫ਼ ਅਮਰੀਕਾ ਨੂੰ ਵੇਚਦੇ ਹਾਂ, ਜਦਕਿ ਪ੍ਰਦੂਸ਼ਣ ਕਰਨ ਵਾਲੇ ਤਾਨਾਸ਼ਾਹ ਦੇਸ਼ ਸਾਡਾ ਫਾਇਦਾ ਉਠਾਉਂਦੇ ਹਨ।”
ਫੋਰਡ ਨੇ ਟਰੰਪ ਦੇ ਟੈਰਿਫਾਂ ‘ਤੇ ਵੀ ਨਿਸ਼ਾਨਾ ਸਾਧਿਆ, ਕਿਹਾ, “ਇਹ ਵਿਅਕਤੀ ਮੈਨੂੰ ਪਾਗਲ ਕਰ ਦਿੰਦਾ ਹੈ।” ਉਸ ਨੇ ਕਿਹਾ ਕਿ ਟਰੰਪ ਦੀਆਂ ਨੀਤੀਆਂ ਨੇ ਦੋਵਾਂ ਸਰਹੱਦਾਂ ‘ਤੇ ਆਰਥਿਕ ਅਸਥਿਰਤਾ ਪੈਦਾ ਕੀਤੀ ਹੈ, ਜਿਸ ਦਾ ਅਸਰ ਓਨਟਾਰੀਓ ਦੇ ਕਾਮਿਆਂ ‘ਤੇ ਪੈ ਰਿਹਾ ਹੈ। ਫੋਰਡ ਨੇ ਦੱਸਿਆ ਕਿ ਉਸ ਨੇ ਕਈ ਅਮਰੀਕੀ ਗਵਰਨਰਾਂ ਨਾਲ ਗੱਲ ਕੀਤੀ, ਜੋ ਨਿੱਜੀ ਤੌਰ ‘ਤੇ ਟਰੰਪ ਦੀ ਨੀਤੀ ਨਾਲ ਸਹਿਮਤ ਨਹੀਂ, ਪਰ ਉਹ ਆਪਣੇ ਨੇਤਾ ਤੋਂ ਡਰਦੇ ਹਨ।