ਸਰੀ, (ਏਕਜੋਤ ਸਿੰਘ): ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ “ਅਗਲੇ ਹਫ਼ਤੇ ਜਾਂ ਇਸ ਤੋਂ ਵੀ ਘੱਟ ਸਮੇਂ ਦੇ ਅੰਦਰ” ਵ੍ਹਾਈਟ ਹਾਊਸ ਦਾ ਦੌਰਾ ਕਰਨਗੇ। ਟਰੰਪ ਨੇ ਕੈਨੇਡੀਅਨ ਚੋਣ ਨਤੀਜਿਆਂ ‘ਤੇ ਵਿਚਾਰ ਕਰਦਿਆਂ ਕਿਹਾ, “ਮੈਨੂੰ ਲੱਗਦਾ ਹੈ ਕਿ ਸਾਡੇ ਵਿਚਕਾਰ ਇੱਕ ਵਧੀਆ ਰਿਸ਼ਤਾ ਹੋਵੇਗਾ”। “ਉਹਨਾ ਨੇ ਕੱਲ੍ਹ ਮੈਨੂੰ ਫ਼ੋਨ ਕੀਤਾ ਅਤੇ ਕਿਹਾ, ‘ਚਲੋ ਕੋਈ ਸਮਝੌਤਾ ਕਰਦੇ ਹਾਂ”।
2025 ਦੀ ਕੈਨੇਡੀਅਨ ਫੈਡਰਲ ਚੋਣ ਵਿੱਚ ਲਿਬਰਲ ਪਾਰਟੀ ਨੇ ਘੱਟ ਗਿਣਤੀ ਸਰਕਾਰ ਬਣਾਈ, ਜਿਸ ਵਿੱਚ ਉਨ੍ਹਾਂ ਨੂੰ ਬਹੁਮਤ ਤੋਂ ਸਿਰਫ਼ ਤਿੰਨ ਸੀਟਾਂ ਘੱਟ ਮਿਲੀਆਂ ਹਨ। ਮਾਰਕ ਕਾਰਨੀ ਨੇ ਆਪਣੀ ਪਹਿਲੀ ਸੀਟ ਨੇਪੀਅਨ ਰਾਈਡਿੰਗ ਤੋਂ ਜਿੱਤੀ। ਉਨ੍ਹਾਂ ਨੇ ਆਪਣੇ ਬਾਸ਼ਣ ਵਿੱਚ ਕਿਹਾ ਸੀ, “ਸਾਨੂੰ ਉਹ ਕੰਮ ਕਰਨ ਦੀ ਜ਼ਰੂਰਤ ਹੋਏਗੀ ਜੋ ਪਹਿਲਾਂ ਅਸੰਭਵ ਸਮਝੇ ਜਾਂਦੇ ਸਨ, ਉਨ੍ਹਾਂ ਰਫ਼ਤਾਰਾਂ ਨਾਲ ਜੋ ਅਸੀਂ ਕਈ ਪੀੜ੍ਹੀਆਂ ਦੌਰਾਨ ਨਹੀਂ ਵੇਖੀਆਂ”।
ਕਾਰਨੀ ਅਤੇ ਟਰੰਪ ਪਹਿਲਾਂ ਹੀ ਸਹਿਮਤ ਹੋ ਗਏ ਸਨ ਕਿ ਦੋਵੇਂ ਦੇਸ਼ ਇੱਕ ਨਵੇਂ ਆਰਥਿਕ ਅਤੇ ਸੁਰੱਖਿਆ ਪ੍ਰਬੰਧ ‘ਤੇ ਗੱਲਬਾਤ ਸ਼ੁਰੂ ਕਰਨਗੇ, ਭਾਵੇਂ ਸੋਮਵਾਰ ਦੀ ਚੋਣ ਕੋਈ ਵੀ ਜਿੱਤੇ। ਰਾਸ਼ਟਰਪਤੀ ਨੇ ਕਿਹਾ ਕਿ ਕੈਨੇਡਾ ਦੇ ਦੋਵੇਂ ਚੋਣ ਲੜ ਰਹੇ ਲੀਡਰਾਂ ਨੂੰ ਟਰੰਪ ਪਸੰਦ ਨਹੀਂ ਸੀ। ਇਹ ਚੋਣਾਂ ਦੌਰਾਨ ਸਾਹਮਣੇ ਆਈਆਂ ਟਰੰਪ ਦੀਆਂ ਨੀਤੀਆਂ ਅਤੇ ਬਿਆਨਬਾਜ਼ੀ ਦੇ ਡੂੰਘੇ ਅਸਵੀਕਾਰ ਦੀ ਪੁਸ਼ਟੀ ਹੈ।
ਵਾਈਟ ਹਾਊਸ ‘ਚ ਮੀਟਿੰਗ ਕਾਰਨੀ ਦੀ ਲੰਬੀ ਹੋ ਰਹੀ “ਕਰਨ ਵਾਲੇ ਕੰਮਾਂ ਦੀ ਸੂਚੀ” ‘ਚ ਇੱਕ ਹੋਰ ਕੰਮ ਜੋੜਦੀ ਹੈ। ਇੱਕ ਉੱਚ ਫ਼ੈਡਰਲ ਸੂਤਰ ਨੇ ਦੱਸਿਆ ਕਿ ਸਰਕਾਰ ਇਸ ਵੇਲੇ ਦੋ ਮਹਾਜ਼ ‘ਤੇ ਕੰਮ ਕਰ ਰਹੀ ਹੈ:
ਇੱਕ ਸੂਤਰ ਅਨੁਸਾਰ, ਹਾਊਸ ਆਫ਼ ਕਾਮਨਜ਼ ਦੀ ਕਾਰਵਾਈ 26 ਮਈ ਨੂੰ ਮੁੜ ਸ਼ੁਰੂ ਹੋ ਸਕਦੀ ਹੈ, ਹਾਲਾਂਕਿ ਮਾਰਸੀ ਨੇ ਕਿਹਾ ਕਿ ਇਹ ਤਾਰੀਖ਼ ਅੱਗੇ ਜਾ ਸਕਦੀ ਹੈ। ਕੈਨੇਡਾ ਦੀ ਨਵੀਂ 45ਵੀਂ ਪਾਰਲੀਮੈਂਨਟ ਥ੍ਰੋਨ ਸਪੀਚ ਤੋਂ ਸ਼ੁਰੂ ਹੋਵੇਗੀ, ਜਿਸ ਵਿਚ ਘੱਟ ਗਿਣਤੀ ਸਰਕਾਰ ਦੀਆਂ ਤਰਜੀਹਾਂ ਨਿਰਧਾਰਿਤ ਹੋਣਗੀਆਂ। ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਓਕਜੋਟ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.
ਪ੍ਰਧਾਨ ਮੰਤਰੀ ਮਾਰਕ ਕਾਰਨੀ ਅਗਲੇ ਹਫ਼ਤੇ ਕਰਨਗੇ ਅਮਰੀਕਾ ਦਾ ਦੌਰਾ
