Sunday, May 18, 2025
9.2 C
Vancouver

ਚਿਲੀਵੈਕ ‘ਚ ਓਵਰਲੌਡ ਸੈਮੀ-ਟਰੱਕ ਹਾਈਵੇ 1 ਦੇ ਓਵਰਪਾਸ ਨਾਲ ਟਕਰਾਇਆ

ਡਰਾਈਵਰ ਅਤੇ ਕੰਪਨੀ ਨੂੰ ਸਜ਼ਾ ਹੋ ਸਕਦੀ ਸਖ਼ਤ ਸਜ਼ਾ
ਚਿਲੀਵੈਕ (ਏਕਜੋਤ ਸਿੰਘ): ਬ੍ਰਿਟਿਸ਼ ਕੋਲੰਬੀਆ ਹਾਈਵੇ ਪੈਟ੍ਰੋਲ ਨੇ ਪੁਸ਼ਟੀ ਕੀਤੀ ਹੈ ਕਿ ਇੱਕ ਓਵਰ-ਹਾਈਟ ਸੈਮੀ-ਟਰੱਕ ਬੀਤੇ ਦਿਨੀਂ ਹਾਈਵੇ 1 ਉੱਤੇ ਚਿਲੀਵੈਕ ਦੇ ਨੰਬਰ 3 ਰੋਡ ਓਵਰਪਾਸ ਨਾਲ ਟਕਰਾ ਗਿਆ। ਟਕਰਾਅ ਕਾਰਨ ਓਵਰਪਾਸ ਨੂੰ ਨੁਕਸਾਨ ਹੋਇਆ ਹੈ।
ਘਟਨਾ ਦਪਹਿਰ ਕਰੀਬ 2:45 ਵਜੇ ਈਸਟਬਾਊਂਡ ਲੇਨ ਵਿੱਚ ਵਾਪਰੀ। ਟਰੱਕ ਇੱਕ ਲੋਡ ਕੀਤੇ ਹੋਏ ਫਲੈਟ ਡੈੱਕ ਟ੍ਰੇਲਰ ਨੂੰ ਖਿੱਚ ਰਿਹਾ ਸੀ। ਜਦ ਉਹ ਨੰਬਰ 3 ਰੋਡ ਓਵਰਪਾਸ ਦੇ ਹੇਠ ਲੰਘ ਰਿਹਾ ਸੀ, ਤਾਂ ਟਰੱਕ ਦੀ ਉਚਾਈ ਓਵਰਪਾਸ ਤੋਂ ਵੱਧ ਹੋਣ ਕਾਰਨ ਉਹ ਓਵਰਪਾਸ ਹੇਠ ਫਸ ਗਿਆ।
ਬੀਸੀ ਹਾਈਵੇ ਪੈਟ੍ਰੋਲ ਦੇ ਕੌਰਪ੍ਰੋਲ ਮਾਈਕਲ ਮੈਕਲਾਫਲਿਨ ਨੇ ਪ੍ਰੈਸ ਰਿਲੀਜ਼ ਜਾਰੀ ਕਰਦਿਆਂ ਕਿਹਾ, ”ਟਰੈਕਟਰ-ਟਰੇਲਰ ਅਤੇ ਲੋਡ ਨੂੰ ਬਾਅਦ ਵਿੱਚ ਓਵਰਪਾਸ ਹੇਠੋਂ ਬਾਹਰ ਕੱਢ ਕੇ ਸੜਕ ਦੇ ਪਾਸੇ ਲਿਜਾਇਆ ਗਿਆ।”
ਉਹਨਾਂ ਆਗੇ ਕਿਹਾ, ”ਓਵਰਪਾਸ ਨੂੰ ਨੁਕਸਾਨ ਹੋਇਆ ਹੈ, ਪਰ ਇਸ ਦੀ ਮਜ਼ਬੂਤੀ ਤੇ ਹਾਲੇ ਤੱਕ ਕੋਈ ਅਸਰ ਨਹੀਂ ਪਿਆ ਜਾਪਦਾ।”
ਬੀਸੀ ਮਿਨਿਸਟਰੀ ਆਫ਼ ਟ੍ਰਾਂਸਪੋਰਟੇਸ਼ਨ ਹਾਲੇ ਵੀ ਓਵਰਪਾਸ ਨੂੰ ਹੋਏ ਨੁਕਸਾਨ ਦੀ ਜਾਂਚ ਕਰ ਰਹੀ ਹੈ। ਇਸ ਦੇ ਨਾਲ, ਬੀਸੀ ਹਾਈਵੇ ਪੈਟ੍ਰੋਲ ਕਮਰਸ਼ੀਅਲ ਵਾਹਨ ਸੁਰੱਖਿਆ ਤੇ ਲਾਗੂਅਮਲ ਵਿਭਾਗ (ਛੜਸ਼ਓ) ਨਾਲ ਮਿਲ ਕੇ ਇਹ ਪਤਾ ਲਾ ਰਹੀ ਹੈ ਕਿ ਡਰਾਈਵਰ ਅਤੇ ਸੰਬੰਧਤ ਕੰਪਨੀ ‘ਤੇ ਕਿਹੜੀਆਂ ਸਜ਼ਾਵਾਂ ਲਾਗੂ ਕੀਤੀਆਂ ਜਾਣ।